Share on Facebook Share on Twitter Share on Google+ Share on Pinterest Share on Linkedin ਹਰਿਆਣਾ ਦੇ ਵਿੱਤ ਮੰਤਰੀ ਨੇ ਪੇਸ਼ ਕੀਤਾ 1,02,329 ਕਰੋੜ ਰੁਪਏ ਦਾ ਬਜਟ ਵਿੱਤ ਮੰਤਰੀ ਲਈ ਬਜਟ ਵਿੱਚ ਸਰਕਾਰੀ ਫੰਡ ਘਾਟੇ ਤੋਂ ਸਰਕਾਰ ਨੂੰ ਉਭਰਨਾ ਸਭ ਤੋਂ ਵੱਡੀ ਚੁਣੌਤੀ: ਨਬਜ਼-ਏ-ਪੰਜਾਬ ਬਿਊਰੋ, ਹਰਿਆਣਾ, 6 ਮਾਰਚ: ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਦੀ ਹਰਿਆਣਾ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਲਈ ਬਜਟ ਵਿੱਚ ਸਰਕਾਰੀ ਫੰਡ ਘਾਟੇ ਤੋਂ ਸਰਕਾਰ ਨੂੰ ਉਭਰਨਾ ਸਭ ਤੋਂ ਵੱਡੀ ਚੁਣੌਤੀ ਹੈ। ਬਜਟ ਵਿੱਚ ਰਾਜ ਦੀ ਵਿਕਾਸ ਦਰ ਅਗਲੇ ਸਾਲ 9 ਫੀਸਦੀ ਰਹਿਣ ਦੀ ਸੰਭਾਵਨਾ ਹੈ। ਪਿਛਲੇ 2 ਸਾਲਾਂ ਵਿਚ ਸਰਕਾਰ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦਾ ਉਚਿਤ ਸਮੇੱ ਸਾਰੇ ਆਰਥਿਕ ਅਤੇ ਸਰਕਾਰੀ ਫੰਡ ਮਾਨਕਾਂ ਵਿਚ ਤਰੱਕੀ ਹੋਈ ਹੈ। ਸਕਲ ਰਾਜ ਘਰੇਲੂ ਉਤਪਾਦ 8.7 ਫੀਸਦੀ ਦੀ ਦਰ, ਅਗਲੇ ਸਾਲ 9 ਫੀਸਦੀ ਦੀ ਸੰਭਾਵਨਾ ਹੈ। ਹਰ ਵਿਅਕਤੀ ਦੀ ਆਮਦਨ 5.9 ਦੀ ਦਰ ਨਾਲ ਵਧਣ ਦੀ ਆਸ ਹੈ। ਖੇਤੀ ਖੇਤਰ ਵਿੱਚ 3.2 ਫੀਸਦੀ ਦੀ ਵਿਕਾਸ ਦਰ, ਅਗਲੇ ਸਾਲ 7 ਫੀਸਦੀ ਵਧਣ ਦੀ ਆਸ ਹੈ। ਵਸੀਲਿਆਂ ਨੂੰ ਸ਼ਹਿਰੀ ਅਤੇ ਪੇੱਡੂ ਖੇਤਰਾਂ ਵਿਚ ਵੰਡਣ ਦੀ ਕੋਸ਼ਿਸ਼ ਹੈ। ਸਰਕਾਰੀ ਫੰਡ ਘਾਟਾ ਅਗਲੇ ਵਿੱਤ ਸਾਲ ਵਿਚ ਇਕ ਫੀਸਦੀ ਤੋੱ ਵੀ ਘੱਟ ਕਰਨ ਦਾ ਟੀਚਾ ਰਖਿਆ ਗਿਆ ਹੈ। ਪਿਛਲੇ ਵਿੱਤ ਸਾਲ ਦੀ ਤੁਲਨਾ ਵਿਚ ਸਰਕਾਰੀ ਫੰਡ ਘਾਟਾ ਘੱਟ ਹੋਇਆ ਹੈ। ਕੁੱਲ ਖਰਚ ਵਿਚ ਪੂੰਜੀਗਤ ਖਰਚ ਵਧਾਉਣ ਲਈ ਕੋਸ਼ਿਸ਼ ਹੈ। ਵਿਕਾਸ ਲਈ 14932 ਕਰੋੜ ਕੁੱਲ ਪੂੰਜੀਗਤ ਖਰਚ ਹੋਵੇਗਾ। ਰਾਜ ਦੇ ਗਠਨ ਦੇ 50 ਸਾਲ ਪੂਰੇ ਹੋਣ 1.02.329 ਕਰੋੜ ਦਾ ਕੁੱਲ ਬਜਟ ਪਹਿਲੀ ਵਾਰ ਬਜਟ ਇਕ ਲੱਖ ਦੇ ਪਾਰ ਹੋਇਆ। ਅਸੀੱ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਪੇਸ਼ ਕੀਤਾ ਹੈ, ਕੈਪਟਨ ਪੜ੍ਹੀਆਂ-ਲਿਖੀਆਂ ਪੰਚਾਇਤਾਂ ਦੀ ਚੋਣ ਬਹੁਤ ਉਪਲੱਬਧੀ ਸੀ.ਐਮ. ਵਿੰਡੋ ਨੇ ਪਾਰਦਰਸ਼ਤਾ ਵਿੱਚ ਯੋਗਦਾਨ ਦਿੱਤਾ। 177 ਈ ਸੇਵਾਵਾਂ ਤੋੱ ਡਿਜਟਿਲਾਈਜੇਸ਼ਨ ਨੂੰ ਵਧਾਉਣ ਪੰਚਾਇਤੀ ਰਾਜ ਸੰਸਥਾਵਾਂ ਨੂੰ ਮਜ਼ਬੂਤ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ