ਹਰਿਆਣਾ ਸਰਕਾਰ ਵੱਲੋਂ ਕੰਪਿਊਟਰ ਫੈਕਲਟੀ ਤੇ ਲੈਬ ਸਹਾਇਕਾਂ ਦੀਆਂ ਸੇਵਾਵਾਂ ਵਿੱਚ 31 ਮਈ ਤੱਕ ਵਾਧਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 3 ਮਾਰਚ:
ਹਰਿਆਣਾ ਸਰਕਾਰ ਨੇ ਸੂਬੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਹਾਈ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੰਪਿਊਟਰ ਸਿਖਿਆ ਦੇਣ ਦੇ ਮੱਦੇਨਜ਼ਰ 31 ਮਈ 2016 ਤਕ ਕੰਮ ਕਰਨ ਵਾਲੇ ਸਾਰੇ ਕੰਪਿਊਟਰ ਫੈਕਲਟੀ ਅਤੇ ਸਹਾਇਕਾਂ ਲੈਬ ਸਹਾਇਕਾਂ ਨੂੰ 31 ਮਈ ਤਕ ਮੁੜ ਤੋਂ ਠੇਕੇ (ਰੀ-ਅੰਗੇਜਮੈਂਟ) ਆਧਾਰ ਤੇ ਰੱਖਣ ਦਾ ਫੈਸਲਾ ਕੀਤਾ ਹੈ। ਕੰਪਿਊਟਰ ਫੈਕਲਟੀ ਨੂੰ 10,000 ਰੁਪਏ ਪ੍ਰਤੀ ਮਹੀਨਾ ਅਤੇ ਲੈਬ ਸਹਾਇਕ ਨੂੰ 6000 ਰੁਪਏ ਪ੍ਰਤੀ ਮਹੀਨ ਦਾ ਮਾਣਭੱਤਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕੰਡਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸ ਬਾਰੇ ਵਿਚ ਰਾਜ ਦੇ ਸਾਰੇ ਜਿਲਾ ਸਿਖਿਆ ਅਧਿਕਾਰੀਆਂ ਅਤੇ ਸਾਰੀ ਜਿਲਾ ਮੌਲਿਕ ਸਿਖਿਆ ਅਧਿਕਾਰੀਆਂ ਨੂੰ ਪੱਤਰ ਭੇਜ ਕੇ ਸਾਰੇ ਸਬੰਧਤ ਸਰਕਾਰੀ ਹਾਈ ਸਕੂਲਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਲੋੱੜੀਦੀ ਦਿਸ਼ਾ-ਨਿਰਦੇਸ਼ ਦੇਣ ਲਈ ਕਿਹਾ ਗਿਆ ਹੈ।
ਦਿਸ਼ਾ-ਨਿਰਦੇਸ਼ਾਂ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਕੰਪਿਊਅਰ ਫੈਕਲਟੀ ਅਤੇ ਲੈਬ ਸਹਾਇਕਾਂ ਨੂੰ ਹੀ ਠੇਕਾ ’ਤੇ ਰੱਖਿਆ ਜਾਵੇਗਾ, ਜੋ ਪਹਿਲਾਂ ਉਸ ਸਕੂਲ ਵਿਚ 31 ਮਈ, 2016 ਨੂੰ ਕੰਮ ਕਰਦੇ ਸਨ। ਉਨ੍ਹਾਂ ਦਸਿਆ ਕਿ ਜੋ ਕੰਪਿਊਟਰ ਫੈਕਲਟੀ ਸਰਵਿਸ ਪ੍ਰੋਵਾਇਡਰ ਕੰਪਨੀ ਸ੍ਰੀਰਾਮ ਨਿਊ ਹੋਰੀਜੋਨ ਲਿਮਟਿਡ ਟ੍ਰਾਂਸਲਾਈਨ ਟੈਕਨਾਲੋਜੀ ਪ੍ਰਾ.ਲਿਮਟਿਡ ਅਤੇ ਭੁਪੇੱਦਰਾ ਸੁਸਾਇਟੀ ਨਾਲ ਸਮੌਝਤਾ ਸੀ, ਨੂੰ ਡਿਊਟੀ ਤੇ ਰੱਖਿਆ ਜਾਵੇਗਾ। ਇਸ ਤਰ੍ਹਾਂ, ਜੋ ਲੈਬ ਸਹਾਇਕ ਜਿਨ੍ਹਾਂ ਨੂੰ ਸਰਵਿਸ ਪ੍ਰੋਵਾਇਡਰ ਕੋਰ ਐਜੂਕੇਸ਼ਨ ਐੱਡ ਟੈਕਨਾਲੋਜੀ ਲਿਮਟਿਡ ਅਤੇ ਐਚ.ਸੀ.ਐਲ. ਇੰਨਫੋਸਿਸਟਮ ਲਿਮਟਿਡ ਨੂੰ ਵੀ ਆਈ.ਸੀ.ਟੀ. ਲੈਬ ਵਿਚ ਡਿਊਟੀ ’ਤੇ ਰੱਖਿਆ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਸਾਫ ਤੌਰ ਤੇ ਗਿਆ ਹੈ ਕਿ ਕਿਸੇ ਵੀ ਹੋਰ ਕੰਪਿਊਟਰ ਫੈਕਲਟੀ ਅਤੇ ਲੈਬ ਸਹਾਇਕ ਨੂੰ ਡਿਊਟੀ ਤੇ ਨਹੀਂ ਰੱਖਿਆ ਜਾਵੇਗਾ।
ਬੁਲਾਰੇ ਨੇ ਦਸਿਆ ਕਿ ਇਹ ਮੁੜ ਠੇਕੇ (ਰੀ-ਅੰਗੇਜਮੈਂਟ) ਸਿਰਫ 31 ਮਈ, 2017 ਤਕ ਮੰਨਿਆ ਜਾਵੇਗਾ ਅਤੇ ਉਸ ਤੋੱ ਬਾਅਦ ਆਪਣੇ ਆਪ ਹੀ ਬਿਨਾਂ ਕਿਸੇ ਸੂਚਨਾ ਦੇ ਖਤਮ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਕੰਪਿਊਟਰ ਫੈਕਲਟੀ ਅਤੇ ਲੈਬ ਸਹਾਇਕ ਨੂੰ ਤਨਖਾਹ ਉਨ੍ਹਾਂ ਦੀ ਹਾਜਿਰੀ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਤੋੱ ਤਸਦੀਕ ਅਤੇ ਸਬੰਧਤ ਜਿਲਾ ਸਿਖਿਆ ਅਧਿਕਾਰੀ ਦੇ ਕਾਊੱਟਰ ਹਸਤਾਖਰ ਹੋਣ ਤੇ ਦਿੱਤੀ ਜਾਵੇਗੀ ਅਤੇ ਹਾਜਿਰੀ ਦੀ ਜਾਣਕਾਰੀ ਸਬੰਧਤ ਜਿਲਾ ਸਿਖਿਆ ਅਧਿਕਾਰੀ ਦੇ ਦਫਤਰ ਵਿਚ ਮਹੀਨੇ ਦੇ ਪਹਿਲੇ ਕੰਮ ਦਿਨ ’ਤੇ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਦਸਿਆ ਕਿ ਕੰਪਿਊਟਰ ਫੈਕਲਟੀ ਅਤੇ ਲੈਬ ਸਹਾਇਕ ਦੀ ਤਨਖਾਹ ਡੀ.ਪੀ.ਸੀ. ਖਾਤੇ ਰਾਹੀਂ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਜੇਕਰ ਕੰਪਿਊਟਰ ਫੈਕਲਟੀ ਅਤੇ ਲੈਬ ਸਹਾਇਕ ਦਾ ਕੰਮ ਅਸੰਤੁਸ਼ਟ ਪਾਇਆ ਜਾਂਦਾ ਹੈ ਜਾਂ ਕੰਮ ਵਿਚ ਨਾਸਹਿਯੋਗ ਜਾਂ ਹੋਰ ਕੋਈ ਲਾਪਰਵਾਈ ਪਾਈ ਜਾਂਦੀ ਹੈ ਤਾਂ ਉਨ੍ਹਾਂ ਦੀ ਸੇਵਾਵਾਂ ਤੁਰੰਤ ਪ੍ਰਭਾਵ ਤੋੱ ਖਤਮ ਕੀਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…