Share on Facebook Share on Twitter Share on Google+ Share on Pinterest Share on Linkedin ਹਰਿਆਣਾ ਸਰਕਾਰ ਵੱਲੋਂ ਕਿਰਤੀਆਂ ਦੀ ਉਜਰਤ ਵਿੱਚ ਵਾਧਾ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਮਾਰਚ: ਹਰਿਆਣਾ ਸਰਕਾਰ ਨੇ ਪਹਿਲੀ ਜਨਵਰੀ, 2017 ਤੋੱ ਖਪਤਕਾਰ ਮੁੱਲ ਸੂਚਕਾਂਕ ਨਾਲ ਜੁੜੇ ਕਾਮਿਆਂ ਦੇ ਘੱਟੋਂ ਘੱਟ ਤਨਖਾਹ ਵਿੱਚ ਸੋਧ ਕਰਕੇ ਇਸ ਨੂੰ ਮੁੜ ਨਿਰਧਾਰਿਤ ਕੀਤਾ ਹੈ। ਕਿਰਤ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਹਰ 6 ਮਹੀਨੇ ਤੋੱ ਬਾਅਦ ਜਨਵਰੀ ਤੇ ਜੁਲਾਈ ਵਿਚ ਖਪਤਕਾਰ ਮੁੱਲ ਸੂਚਕਾਂਕ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਸੂਚਕਾਂਕ ਦੇ ਘੱਟਦੇ-ਵਧਦੇ ਹਿਸਾਬ ਨਾਲ ਘੱਟੋ ਘੱਟ ਮਜ਼ਦੂਰੀ ਤੈਅ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਰਾਜ ਵਿਚ ਅਕੁਸ਼ਲ ਮਜ਼ਦੂਰਾਂ ਨੂੰ ਹੁਣ 8280.20 ਰੁਪਏ ਪ੍ਰਤੀ ਮਹੀਨਾ ਜਾਂ 318.46 ਰੁਪਏ ਪ੍ਰਤੀਦਿਨ, ਅਰਧਕੁਸ਼ਲ (ਏ) ਨੂੰ 8694.20 ਰੁਪਏ ਪ੍ਰਤੀ ਮਹੀਨਾ ਜਾਂ 334.39 ਰੁਪਏ ਪ੍ਰਤੀਦਿਨ, ਅਰਧਕੁਸ਼ਲ (ਬੀ) ਨੂੰ 9128.91 ਰੁਪਏ ਪ੍ਰਤੀ ਮਹੀਨਾ ਜਾਂ 351.11 ਰੁਪਏ ਪ੍ਰਤੀ ਦਿਨ ਦੀ ਘੱਟੋ ਘੱਟ ਤਨਖਾਹ ਮਿਲੇਗੀ। ਇਸ ਤਰ੍ਹਾਂ, ਹੁਣ ਕੁਸ਼ਲ ਕਾਮਿਆਂ (ਏ) ਨੂੰ 9585.35 ਰੁਪਏ ਪ੍ਰਤੀ ਮਹੀਨਾ ਜਾਂ 368.66 ਰੁਪਏ ਪ੍ਰਤੀ ਦਿਨ, ਕੁਸ਼ਲ (ਬੀ) ਨੂੰ 10064.62 ਰੁਪਏ ਪ੍ਰਤੀ ਮਹੀਨਾ ਜਾਂ 387.10 ਰੁਪਏ ਪ੍ਰਤੀ ਦਿਨ ਦੀ ਘੱਟੋ ਘੱਟ ਤਨਖਾਹ ਮਿਲੇਗੀ। ਉਲ਼ਚ ਕੁਸ਼ਲ ਕਾਮਿਆਂ ਨੂੰ ਹੁਣ 10567.85 ਰੁਪਏ ਪ੍ਰਤੀ ਮਹੀਨਾ ਜਾਂ 406.45 ਪ੍ਰਤੀ ਦਿਨ ਦੀ ਘੱਟੋ ਘੱਟ ਤਨਖਾਹ ਮਿਲੇਗੀ। ਉਨ੍ਹਾਂ ਨੇ ਦਸਿਆ ਕਿ ਕਲਰਕ ਅਤੇ ਆਮ ਸਟਾਫ ਵਿਚ ਮੈਟ੍ਰਿਕ ਤੋੱ ਘੱਟ ਯੋਗਤਾ, ਮੈਟ੍ਰਿਕ ਲੇਕਿਨ ਗ੍ਰੈਜੂਏਟ ਨਹੀੱ ਅਤੇ ਗ੍ਰੈਜੂਏਟ ਜਾਂ ਉਪਰ ਦੀ ਯੋਗਤਾ ਦੇ ਕਾਮਿਆਂ ਦਾ ਮਹੀਨੇ ਵਾਰ ਤਨਖਾਹ ਵੱਧਾ ਕੇ ਕ੍ਰਮਵਾਰ 8694.20 ਪ੍ਰਤੀ ਮਹੀਨਾ ਜਾਂ 334.39 ਰੁਪਏ ਰੋਜ਼ਾਨਾ, 9128.91 ਪ੍ਰਤੀ ਮਹੀਨਾ ਜਾਂ 351.11 ਰੁਪਏ ਰੋਜ਼ਾਨਾ ਅਤੇ 9585.35 ਰੁਪਏ ਪ੍ਰਤੀ ਮਹੀਨਾ ਜਾਂ 368.66 ਰੁਪਏ ਰੋਜ਼ਾਨਾ ਕੀਤਾ ਹੈ। ਇਸ ਤਰ੍ਹਾਂ ਸਟੈਨੋਟਾਈਪਿਸਟ ਦੀ ਤਨਖਾਹ ਵਧਾ ਕੇ 9128.91 ਰੁਪਏ ਪ੍ਰਤੀ ਮਹੀਨਾ ਜਾਂ 351.11 ਰੁਪਏ ਪ੍ਰਤੀ ਦਿਨ, ਜੂਨੀਅਰ ਸਟੈਨੋਗ੍ਰਾਫਰ ਦੀ ਤਨਖਾਹ ਵਧਾ ਕੇ 9585.35 ਰੁਪਏ ਪ੍ਰਤੀ ਮਹੀਨਾ ਜਾਂ 368.66 ਰੁਪਏ ਰੋਜ਼ਾਨਾ, ਸੀਨੀਅਰ ਸਟੈਨੋਗ੍ਰਾਫਰ ਦੀ ਤਨਖਾਹ ਵਧਾ ਕੇ 10064.62 ਰੁਪਏ ਪ੍ਰਤੀ ਮਹੀਨਾ ਜਾਂ 387.10 ਰੁਪਏ ਰੋਜ਼ਾਨਾ, ਨਿਜੀ ਸਹਾਇਕ ਦੀ ਤਨਖਾਹ ਵਧਾ ਕੇ 10567.85 ਰੁਪਏ ਪ੍ਰਤੀ ਮਹੀਨਾ ਜਾਂ 406.45 ਰੁਪਏ ਪ੍ਰਤੀ ਦਿਨ ਅਤੇ ਨਿਜੀ ਸਕੱਤਰ ਦੀ ਤਨਖਾਹ ਵਧਾ ਕੇ 11096.25 ਰੁਪਏ ਪ੍ਰਤੀ ਮਹੀਨਾ ਜਾਂ 426.77 ਰੁਪਏ ਰੋਜ਼ਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇੱਟ ਭੱਠਿਆਂ ਉਲ਼ਤੇ ਕੰਮ ਕਰ ਰਹੇ ਮਜ਼ਦੂਰਾਂ ਦੀ ਘੱਟੋ ਘੱਟ ਤਨਖਾਹ ਵਿਚ ਵੀ ਵਾਧਾ ਕੀਤਾ ਗਿਆ ਹੈ। ਪਥੇਰਾ ਇੱਟ ਲਈ ਲਗੇ ਕਾਮਿਆਂ ਨੂੰ ਹੁਣ 471.78 ਰੁਪਏ ਇੱਟ ਪ੍ਰਤੀ ਇਕ ਹਜ਼ਾਰ ਦਿੱਤੇ ਜਾਣਗੇ, ਜਦੋੱ ਕਿ ਟਾਈਲ ਲਈ 530.76 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਭਰਾਈ ਵਾਲਾ (ਏ) ਅਤੇ (ਬੀ) ਨੂੰ ਰੋਜ਼ਾਨਾ ਕ੍ਰਮਵਾਰ 212.29 ਰੁਪਏ ਅਤੇ 174.55 ਰੁਪਏ ਮਿਲਣਗੇ। ਕੇਰੀ ਵਾਲਾ ਅਤੇ ਨਿਕਾਸੀ ਵਾਲਾ ਨੂੰ ਪ੍ਰਤੀ ਇਕ ਹ²ਜ਼ਾਰ ਉਲ਼ਤੇ ਕ੍ਰਮਵਾਰ 37.72 ਰੁਪਏ ਅਤੇ 155.68 ਰੁਪਏ ਦਿੱਤੇ ਜਾਣਗੇ। ਚਿਨਾਈ ਵਾਲਾ, ਕੋਲਮੈਨ, ਜਲਾਈ ਵਾਲਾ ਅਤੇ ਮਿਸਤ੍ਰੀ ਨੂੰ 9585.35 ਰੁਪਏ ਮਹੀਨਾ ਮਿਲਣਗੇ। ਉਨ੍ਹਾਂ ਕਿਹਾ ਕਿ ਘੱਟੋ ਘੱਟ ਮਜ਼ਦੂਰੀ ਵਿਚ ਵਾਧਾ ਕਰਨ ਨਾਲ ਕਾਰਖਾਨਿਆਂ, ਦੁਕਾਨਾਂ, ਢਾਬਿਆਂ, ਛੋਟੇ ਸੰਸਥਾਨਾਂ ਅਤੇ ਇੱਟ ਭੱਠਿਆਂ ਵਿਚ ਕੰਮ ਕਰ ਰਹੇ ਕਾਮੇ ਲਾਭਵੰਧ ਹੋਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ