nabaz-e-punjab.com

ਡੇਰਾ ਸਿਰਸਾ ਮੁਖੀ ਦੀ ਮਦਦ ਕਰਕੇ ਚੋਣਾਂ ਦਾ ਕਰਜਾ ਲਾਹ ਰਹੀ ਹੈ ਹਰਿਆਣਾ ਦੀ ਭਾਜਪਾ ਸਰਕਾਰ: ਜੇ ਪੀ ਸਿੰਘ

ਡੇਰੇ ਦੇ ਸਮਰਥਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦੇ ਕੇ ਮਾਣਯੋਗ ਅਦਾਲਤ ਤੇ ਦਬਾਅ ਪਾਉਣ ਦੀ ਕਾਰਵਾਈ ਦੀ ਤਾਕ ਵਿੱਚ ਭਾਜਪਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਕੀਤੀ ਗਈ ਮਦਦ ਦਾ ਕਰਜਾ ਮੋੜ ਰਹੀ ਹੈ ਅਤੇ ਇਹੀ ਕਾਰਣ ਹੈ ਕਿ ਪਿਛਲੇ 2 ਦਿਨਾਂ ਦੌਰਾਨ ਭਾਜਪਾ ਸਰਕਾਰ ਨੇ ਹਰਿਆਣਾ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਹਜਾਰਾਂ ਦੀ ਗਿਣਤੀ ਵਿਚ ਡੇਰੇ ਦੇ ਸਮਰਥਕਾਂ ਨੇ ਪੰਚਕੂਲਾ ਸ਼ਹਿਰ ਵਿਚ ਦਾਖਿਲ ਹੋ ਕੇ ਮਨਮਾਨੀਆਂ ਕਰਨ ਦੀ ਛੂਟ ਦਿਤੀ ਗਈ ਹੈ। ਇਹ ਗੱਲ ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਅੱਜ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਆਖੀ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿਰਸਾ ਸਾਧ ਦੇ ਸਮਰਥਕ ਖੁਲ੍ਹੇ ਆਮ ਇਹ ਧਮਕੀਆਂ ਦੇ ਰਹੇ ਹਨ ਕਿ ਜੇਕਰ ਗੁਰਮੀਤ ਰਾਮ ਰਹੀਮ ਨੂੰ ਸਜਾ ਹੋਈ ਤਾਂ ਉਹ ਕਿਸੇ ਵੀ ਹੱਦ ਤਕ ਜਾਣ ਤੋੱ ਗੁਰੇਜ ਨਹੀਂ ਕਰਨਗੇ ਅਤੇ ਸਰਕਾਰ ਦੇ ਖ਼ਿਲਾਫ਼ ਹਰ ਕਾਰਵਾਈ ਨੂੰ ਅੰਜਾਮ ਦੇਣਗੇ ਪ੍ਰੰਤੂ ਇਸਦੇ ਬਾਵਜੂਦ ਹਰਿਆਣਾ ਸਰਕਾਰ ਮੂਕ ਦਰਸ਼ਕ ਬਣ ਕੇ ਚੁਪ ਚਾਪ ਇਹ ਸਭ ਕੁਝ ਹੋਣ ਦੇ ਰਹੀ ਹੈ। ਜਿਸ ਕਾਰਨ ਸਿਰਫ ਪੰਚਕੂਲਾ ਅਤੇ ਹਰਿਆਣਾ ਹੀ ਨਹੀਂ ਬਲਕਿ ਚੰਡੀਗੜ੍ਹ ਅਤੇ ਪੰਜਾਬ ਵਿਚ ਵੀ ਹਾਲਾਤ ਨਾਜੁਕ ਹੋ ਰਹੇ ਹਨ।
ਸ੍ਰੀ ਜੇ ਪੀ ਸਿੰਘ ਨੇ ਇਲਜਾਮ ਲਗਾਇਆ ਕਿ ਅਸਲ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਡੇਰਾ ਸਾਧ ਨਾਲ ਮਿਲੀ ਹੋਈ ਹੈ ਅਤੇ ਉਸ ਵੱਲੋੱ ਡੇਰਾ ਸਾਧ ਨੂੰ ਸਜਾ ਤੋੱ ਬਚਾਉਣ ਲਈ ਇਹ ਸਾਰਾ ਆਡੰਬਰ ਰਚਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋੱ ਇੱਕ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਡੇਰੇ ਦੇ ਸਮਰਥਕਾਂ ਨੂੰ ਇਸ ਤਰ੍ਹਾਂ ਪੰਚਕੂਲਾ ਵਿੱਚ ਇਕੱਠੇ ਹੋਣ ਦੀ ਇਜਾਜਤ ਦਿਤੀ ਗਈ ਹੈ ਤਾਂ ਜੋ ਇਸ ਨਾਲ ਮਾਣਯੋਗ ਅਦਾਲਤ ਤੇ ਦਬਾਉ ਬਣਾ ਕੇ ਸੌਦਾ ਸਾਧ ਦੇ ਵਿਰੁੱਧ ਆਉਣ ਵਾਲੇ ਫੈਸਲੇ ਨੂੰ ਰਾਖਵਾਂ ਕਰਵਾ ਦਿਤਾ ਜਾਵੇ ਅਤੇ ਸੌਦਾ ਸਾਧ ਨੂੰ ਹੋਰ ਸਮਾ ਮਿਲ ਜਾਵੇ।
ਸ੍ਰੀ ਜੇ ਪੀ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਜੇਕਰ ਸਿਰਸਾ ਸਾਧ ਦੇ ਮਾਮਲੇ ਵਿਚ ਇਮਾਨਦਾਰ ਹੈ ਤਾਂ ਪੰਚਕੂਲਾ ਵਿੱਚ ਹਜਾਰਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ ਮਾਣਯੋਗ ਅਦਾਲਤ ਤੇ ਦਬਾਉ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਡੇਰੇ ਦੇ ਸਮਰਥਕਾਂ ਨੂੰ ਗ੍ਰਿਫਤਾਰ ਕਰੇ ਅਤੇ ਉੱਥੇ ਕਾਨੂੰਨ ਦਾ ਰਾਜ ਯਕੀਨੀ ਕਰੇ। ਉਹਨਾਂ ਕਿਹਾ ਕਿ ਡੇਰੇ ਦੇ ਇਹਨਾਂ ਸਮਰਥਕਾਂ ਵੱਲੋਂ ਪੰਚਕੂਲਾ ਵਿੱਚ ਨਾ ਸਿਰਫ ਗੰਦਗੀ ਫੈਲਾਈ ਜਾ ਰਹੀ ਹੈ ਬਲਕਿ ਉੱਥੋੱ ਦਾ ਮਾਹੌਲ ਖਰਾਬ ਕਰਕੇ ਸ਼ਹਿਰੀਆਂ ਵਿਚ ਡਰ ਦਾ ਪਸਾਰ ਕੀਤਾ ਜਾ ਰਿਹਾ ਹੈ ਅਤੇ ਹਰਿਆਣਾ ਸਰਕਾਰ ਨੂੰ ਇਸ ਸਾਰੇ ਕੁੱਝ ਤੇ ਤੁਰੰਤ ਕਾਬੂ ਕੀਤਾ ਜਾਣਾ ਚਾਹੀਦਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…