ਸਿੱਖਿਆ ਬੋਰਡ ਦੀ ਮੁਖੀ ਵੱਲੋਂ ਤਿੰਨ ਉੱਘੀ ਹਸਤੀਆਂ ਦਾ ਵਿਸ਼ੇਸ਼ ਸਨਮਾਨ

ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਵੱਲੋਂ ਵਿਦਿਅਕ ਮੁਕਾਬਲਿਆਂ ਦੇ ਪਹਿਲੇ ਦਿਨ ਅੱਜ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੀਆਂ ਤਿੰਨ ਮਹਿਲਾ ਹਸਤੀਆਂ ਜਿਨ੍ਹਾਂ ਵਿੱਚ ਪ੍ਰਸਿੱਧ ਲੇਖਕਾ ਪਰਮਜੀਤ ਕੌਰ ਸਰਹੰਦ, ਐਸਬੀਬੀਐਸ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਸੁਖਾਨੰਦ, ਮੋਗਾ ਦੀ ਪ੍ਰਿੰਸੀਪਲ ਡਾ. ਰਵਿੰਦਰ ਕੌਰ, ਅਤੇ ਪੀਏਯੂ ਲੁਧਿਆਣਾ ਦੀ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਡਾ. ਰਵਿੰਦਰ ਕੌਰ ਧਾਲੀਵਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।
ਡਾ. ਧਾਲੀਵਾਲ ਨੇ ਕਿਹਾ ਕਿ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਵਾਰਤਕ ਨੂੰ ਨਿਵੇਕਲੀ ਦੇਣ ਹੈ। ਵਿਰਸੇ ਨੂੰ ਰੂਪਮਾਨ ਕਰਦੀ ਉਨ੍ਹਾਂ ਦੀ ਵਾਰਤਕ ਵਿਸ਼ੇਸ਼ ਮੁਕਾਮ ਰੱਖਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਰਿਸ਼ਤਿਆਂ ਦੀਆਂ ਤੰਦਾਂ ਨੂੰ ਜੋੜਦੀਆਂ, ਉਨ੍ਹਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਜਿਨ੍ਹਾਂ ਵਿੱਚ ਪੰਜਾਬੀ ਸਭਿਆਚਾਰ ਦੀ ਨੁਹਾਰ ਸਮਾਈ ਹੁੰਦੀ ਹੈ। ਮੈਡਮ ਸਰਹੰਦ ਦੀ ਦੇਣ ਗਿਣਾਂਤਮਿਕ ਨਾਲੋਂ ਗੁਣਾਤਮਿਕਾ ਦਾ ਵੱਧ ਦਰਜਾ ਰੱਖਦੀ ਹੈ।
ਇਸੇ ਤਰ੍ਹਾਂ ਡਾ ਰਵਿੰਦਰ ਕੌਰ ਦੀਆਂ ਦੋ ਪੁਸਤਕਾਂ ਐਜੂਕੇਸ਼ਨ-ਕੀ ਟੂ ਸੈਲਫ਼ ਇਮਪਾਵਰਮੈਂਟ’ ਅਤੇ ਜਰਨੀ ਟੂ ਵਰਡਜ਼ ਸੈਲਫ਼ ਕਲਚਰ’ ਪਾਠਕਾਂ ਦਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਪਿਛਲੇ 37 ਸਾਲਾਂ ਤੋਂ ਕਾਲਜ ਅਧਿਆਪਨ ਕਰ ਰਹੀ ਡਾ. ਰਵਿੰਦਰ ਕੌਰ 43 ਕੌਮੀ ਤੇ ਕੌਮਾਂਤਰੀ ਸੈਮੀਨਾਰਾਂ ਅਤੇ ਕਾਨਫਰੰਸਾਂ ਵਿੱਚ ਰਿਸੋਰਨ ਪਰਸਨ ਵਜੋਂ ਸ਼ਿਰਕਤ ਕੀਤੀ ਹੈ। ਇੰਝ ਹੀ ਡਾ. ਰਵਿੰਦਰ ਕੌਰ ਧਾਲੀਵਾਲ ਸੰਗੀਤ, ਨਿਤ੍ਰ ਅਤੇ ਹੋਰ ਕਲਾ ਵੰਨਗੀਆਂ ਨਾਲ ਜੁੜੇ ਹੋਏ ਹਨ। ਦਸ ਪੁਸਤਕਾਂ ਦੀ ਲੇਖਕਾ ਅਤੇ ਬੇਅੰਤ ਖੋਜ ਪੱਤਰਾਂ ਨੂੰ ਨਾਮੀ ਸੈਮੀਨਾਰਾਂ, ਕਾਨਫਰੰਸਾਂ ਵਿੱਚ ਪੇਸ਼ ਕਰਕੇ ਨਾਮਣਾ ਖੱਟ ਚੁੱਕੀ ਹੈ। ਇਸ ਮੌਕੇ ਪੰਜਾਬ ਬੋਰਡ ਦੇ ਵਾਈਸ ਚੇਅਰਮੈਨ ਡਾ. ਸੁਰੇਸ਼ ਕੁਮਾਰ ਟੰਡਨ, ਸਕੱਤਰ ਜਨਕ ਰਾਜ ਮਹਿਰੋਕ ਅਤੇ ਪੀਆਰਓ ਕੋਮਲ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …