nabaz-e-punjab.com

ਸਰਕਾਰੀ ਹਾਈ ਸਕੂਲਾਂ ਦੇ 16 ਮੁੱਖ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਕੀਤੇ ਤਬਾਦਲੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਸਿੱਖਿਆ ਵਿਭਾਗ ਪੰਜਾਬ ਨੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਹਾਈ ਸਕੂਲਾਂ ਦੇ 16 ਮੁੱਖ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਸਖ਼ਤਾਂ ਹੇਠ ਹੋਏ ਤਾਜ਼ਾ ਹੁਕਮਾਂ ਤਹਿਤ ਪਟਿਆਲਾ, ਫਤਹਿਗੜ੍ਹ, ਰੂਪਨਗਰ, ਅੰਮ੍ਰਿਤਸਰ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਗੁਰਦਾਸਪੁਰ ਦੇ ਸਕੂਲ ਮੁਖੀਆਂ ਦਾ ਤਬਾਦਲਾ ਕੀਤਾ ਗਿਆ ਹੈ। ਸਿੱਖਿਆ ਸਕੱਤਰ ਨੇ ਜਾਰੀ ਕੀਤੇ ਪੱਤਰ ਵਿੱਚ ਸਪੱਸ਼ਟ ਕੀਤਾ ਹੈ ਕਿ ਮੁੱਖ ਅਧਿਆਪਕਾਂ ਦੀਆਂ ਬਦਲੀਆਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਮਿਲਣ ਤੋਂ ਕੀਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਅਰਨੇਟੂ (ਪਟਿਆਲਾ) ਦੀ ਮਨਦੀਪ ਕੌਰ ਨੂੰ ਸਰਕਾਰੀ ਹਾਈ ਸਕੂਲ ਫਤਹਿਪੁਰ ਰਾਜਪੂਤਾਂ (ਪਟਿਆਲਾ) ਵਿੱਚ ਤਾਇਨਾਤ ਕੀਤਾ ਗਿਆ ਹੈ। ਦਫ਼ਤਰੀਵਾਲਾ (ਪਟਿਆਲਾ) ਦੇ ਦਲਬਾਰਾ ਸਿੰਘ ਨੂੰ ਬਦਲ ਕੇ ਨਰੜੂ (ਘਨੌਰ), ਵੜੈਚਾ (ਫਤਹਿਗੜ੍ਹ ਸਾਹਿਬ) ਦੇ ਰਜਿੰਦਰ ਸਿੰਘ ਨੂੰ ਫਤਹਿਪੁਰ (ਪਟਿਆਲਾ), ਬਿਸ਼ਨਪੁਰ (ਸਮਾਣਾ) ਜ਼ਿਲ੍ਹਾ ਪਟਿਆਲਾ ਦੇ ਭੁਪਿੰਦਰ ਸਿੰਘ ਨੂੰ ਕੁਤਬਨਪੁਰ (ਸਮਾਣਾ), ਰੱਤਾ ਖੇੜਾ (ਸਮਾਣਾ) ਦੀ ਮਿਲੀ ਸ਼ਰਮਾ ਨੂੰ ਦੌੜ ਕਲਾਂ (ਪਟਿਆਲਾ), ਕਾਲੀਤਰਨ (ਰੂਪਨਗਰ) ਦੇ ਰਾਜੇਸ਼ ਕੁਮਾਰ ਨੂੰ ਸਪੈਸ਼ਲ ਨੰਗਲ (ਰੂਪਨਗਰ), ਧਾਰੀਵਾਲ (ਅੰਮ੍ਰਿਤਸਰ) ਦੇ ਵਿਨੋਦ ਕਾਲੀਆ ਨੂੰ ਪੁਤਲੀਘਰ (ਅੰਮ੍ਰਿਤਸਰ), ਧਿੰਗਝ (ਮਾਨਸਾ) ਦੇ ਗੁਰਿੰਦਰ ਸਿੰਘ ਨੂੰ ਹਰ ਰਾਇਪੁਰ (ਬਠਿੰਡਾ), ਸਰੀਹ ਵਾਲਾ ਬਰਾੜ (ਫਿਰੋਜ਼ਪੁਰ) ਦੇ ਅਨਿਲ ਕੁਮਾਰ ਨੂੰ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ), ਲੰਗੇਆਣਾ ਖੁਰਦ (ਮੋਗਾ) ਦੀ ਕਮਲਜੀਤ ਕੌਰ ਨੂੰ ਅੌਲਖ (ਫਰੀਦਕੋਟ), ਹਰੀਪੁਰ (ਰੂਪਨਗਰ) ਦੀ ਆਂਚਲ ਜਿੰਦਲ ਨੂੰ ਫਾਟਵਾਂ (ਮੁਹਾਲੀ), ਹਾਮਦ (ਫਿਰੋਜ਼ਪੁਰ) ਦੇ ਕੁੰਦਨ ਲਾਲ ਨੂੰ ਚੱਕ ਮੌਜਦੀਨ ਵਾਲਾ (ਫਾਜ਼ਿਲਕਾ), ਦੀਦਾਰੇਵਾਲਾ (ਮੋਗਾ) ਦੀ ਅਮਨਦੀਪ ਕੌਰ ਨੂੰ ਬਹਿਬਲ ਖੁਰਦ (ਮੋਗਾ), ਸ਼ਾਹ ਅੱਬੂ ਬੱਕਰ (ਫਿਰੋਜ਼ਪੁਰ) ਦੀ ਰਜਨੀ ਬਾਲਾ ਨੂੰ ਗੁੱਦੜ ਪੰਜ ਗਰਾਈਂ (ਫਿਰੋਜ਼ਪੁਰ), ਕਰਮੂ ਵਾਲਾ (ਫਿਰੋਜ਼ਪੁਰ) ਦੇ ਅਵਤਾਰ ਸਿੰਘ ਨੂੰ ਝੋਕ ਹਰੀਹਰ (ਫਿਰੋਜ਼ਪੁਰ) ਅਤੇ ਐਨੇਕੋਟ (ਗੁਰਦਾਸਪੁਰ) ਦੇ ਭਾਰਤੀ ਦੱਤਾ ਨੂੰ ਚੌਧਰੀਵਾਲ (ਗੁਰਦਾਸਪੁਰ) ਵਿੱਚ ਤਾਇਨਾਤ ਕੀਤਾ ਗਿਆ ਹੈ।
ਕ੍ਰਿਸ਼ਨ ਕੁਮਾਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਜਿਨ੍ਹਾਂ ਸਰਕਾਰੀ ਹਾਈ ਸਕੂਲਾਂ ਦੇ ਮੱੁਖ ਅਧਿਆਪਕਾਂ ਦੀ ਬਦਲੀ ਕੀਤੀ ਗਈ ਹੈ। ਉਹ ਆਪਣੀ ਬਦਲੀ ਤੋਂ ਬਾਅਦ ਪਿਛਲੇ ਸਟੇਸ਼ਨ ’ਤੇ ਜਦੋਂ ਤੱਕ ਕੋਈ ਰੈਗੂਲਰ ਮੁੱਖ ਅਧਿਆਪਕ ਨਹੀਂ ਰਹੇਗਾ ਤਾਂ ਬਦਲਿਆ ਗਿਆ ਮੁੱਖ ਅਧਿਆਪਕ ਆਪਣੇ ਪਹਿਲੇ ਸਕੂਲ ਵਿੱਚ ਹਫ਼ਤੇ ਦੇ ਆਖਰੀ ਤਿੰਨ ਦਿਨ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨਿਚਵਾਰ ਨੂੰ ਡਿਊਟੀ ’ਤੇ ਹਾਜ਼ਰ ਰਹਿ ਕੇ ਦਫ਼ਤਰੀ ਕੰਮ ਕਰੇਗਾ ਤਾਂ ਜੋ ਸਕੂਲਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ। ਜਦੋਂਕਿ ਹਫ਼ਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਨਵੀਂ ਤਾਇਨਾਤੀ ਵਾਲੀ ਥਾਂ ’ਤੇ ਹਾਜ਼ਰ ਹੋਵੇਗਾ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…