ਸੀਜੀਸੀ ਲਾਂਡਰਾਂ ਵਿੱਚ ਵਿਦਿਆਰਥੀਆਂ ਲਈ ਸਿਹਤ ਤੇ ਤੰਦਰੁਸਤੀ ਸਬੰਧੀ ਸੈਮੀਨਾਰ

ਨਬਜ਼-ਏ-ਪੰਜਾਬ, ਮੁਹਾਲੀ, 8 ਅਗਸਤ:
ਅਪਲਾਈਡ ਸਾਇੰਸ ਵਿਭਾਗ, ਸੀਈਸੀ, ਸੀਜੀਸੀ ਲਾਂਡਰਾਂ ਵੱਲੋਂ ਿਵਿਦਆਰਥੀਆਂ ਦੀ ਚੰਗੀ ਭਾਵਨਾਤਮਕ ਸਿਹਤ ਅਤੇ ਤੰਦਰੁਸਤੀ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸੈਸ਼ਨ ਦਾ ਸੰਚਾਲਨ ਮੰਜੁਲਾ ਸਲਾਰੀਆ, ਪ੍ਰਸਿੱਧ ਜੀਵਨ ਹੁਨਰ ਕੋਚ, ਸੀਈਓ, ਦਿ ਟ੍ਰਾਂਸਫਾਰਮਰ ਵੈਲਯੂ ਕ੍ਰਿਏਟਰਜ਼, ਡਾਇਰੈਕਟਰ, ਪ੍ਰਸੰਚੇਤਸ ਫਾਊਂਡੇਸ਼ਨ ਵੱਲੋਂ ਕੀਤਾ ਗਿਆ। ਇਸ ਸੈਮੀਨਾਰ ਵਿੱਚ 400 ਤੋਂ ਵੱਧ ਿਵਿਦਆਰਥੀਆਂ ਨੇ ਇੰਟਰਐਕਟਿਵ ਚਰਚਾ, ਕਹਾਣੀ ਸੁਣਾਉਣ ਅਤੇ ਮਜ਼ੇਦਾਰ ਪ੍ਰੈਕਟੀਕਲ ਅਭਿਆਸਾਂ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਵਿਚਾਰ ਗੋਸ਼ਟੀ ਦਾ ਮੁੱਖ ਉਦੇਸ਼ ਭਾਗੀਦਾਰਾਂ ਦੀ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਘਬਰਾਏ ਬਿਨਾਂ ਭਾਵਨਾਤਮਕ ਤੰਦਰੁਸਤੀ ਕਾਇਮ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਨਾ ਸੀ। ਇਸ ਤੋਂ ਅਲਾਵਾ ਇਸ ਦਾ ਉੱਦੇਸ਼ ਉਨ੍ਹਾਂ ਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦੇ ਲਈ ਉਤਸਾਹਿਤ ਕਰਨਾ ਵੀ ਸੀ ਜਿਸ ਵਿਚ ਸੇਹਤਮੰਦ ਖਾਣਾ ਦੀਆਂ ਆਦਤਾਂ ਅਤੇ ਫਿਜ਼ੀਕਲ ਐਕਟੀਵਿਟੀ ਕਰਨਾ ਸ਼ਾਮਲ ਹਨ।
ਚਰਚਾ ਦੌਰਾਨ ਵਿਦਿਆਰਥੀਆਂ ਨਾਲ ਗੱਲ ਕਰਦਿਆਂ ਮੰਜੁਲਾ ਸਲਾਰੀਆ ਨੇ ਇੱਕ ਉਤਸ਼ਾਹੀ ਰਵੱਈਏ ਨਾਲ ਜ਼ਿੰਦਗੀ ਨੂੰ ਜਿਉਣ ਅਤੇਅਤੇ ਆਪਣੇ ਆਪ ਦੇ ਨਾਲ-ਨਾਲ ਆਪਣੇ ਸਾਥੀਆਂ ਪ੍ਰਤੀ ਵੀ ਦਿਆਲੂ ਹੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਿਵਿਦਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਦੇ ਨਾਲ ਸੰਪਰਕ ਵਿੱਚ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹਾ ਕਰਨ ਨਾਲ ਉਨ੍ਹਾਂ ਵਿੱਚ ਸਰੀਰਕ ਅਤੇ ਮਨੋਿਵਿਗਆਨਿਕ ਕੌਸ਼ਲ ਪੈਦਾ ਹੋਵੇਗਾ ਜੋ ਿਵਿਦਆਰਥੀਆਂ ਨੂੰ ਜੀਵਨ ਦੀ ਕਿਸੇ ਵੀ ਸਥਿਤੀ ਪ੍ਰਤੀ ਸੰਵੇਦਨਸ਼ੀਲ ਅਤੇ ਅਨੁਕੂਲ ਬਣਨ ਵਿੱਚ ਮਦਦ ਕਰੇਗਾ।
ਇਸ ਸੈਸ਼ਨ ਦੌਰਾਨ ਸਮਾਗਮ ਵਿੱਚ ਸ਼ਾਮਲ ਹੋਏ ਬਹੁਤ ਸਾਰੇ ਿਵਿਦਆਰਥੀਆਂ ਵਿੱਚੋਂ ਬੀਟੈਕ (ਸੀਐਸਈ) ਸਾਲ ਤੀਜਾ ਦੇ ਵਿਦਿਆਰਥੀ ਗੋਵਿੰਦ ਨੇ ਕਿਹਾ ਕਿ ਉਹ ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਆਪਣੇ ਪਲੇਸਮੈਂਟ ਇੰਟਰਵਿਊ ਲਈ ਹਾਜ਼ਰ ਹੋਣ ਦੇ ਤਣਾਅ ਨੂੰ ਰੋਕਣ ਲਈ ਅੱਜ ਦੇ ਸੈਸ਼ਨ ਵਿੱਚ ਸਿੱਖੇ ਗਏ ਸੁਝਾਵਾਂ ਦੀ ਵਰਤੋਂ ਕਰੇਗਾ। ਇਸ ਉਪਰੰਤ ਬੀਟੈਕ ਆਈਟੀ (ਸਾਲ ਪਹਿਲਾ) ਦੀ ਿਵਿਦਆਰਥਣ ਕਾਵੀਆ ਨੇ ਕਾਲਜ ਵਿੱਚ ਜਾਣਕਾਰੀ ਭਰਪੂਰ ਅਜਿਹਾ ਸੈਮੀਨਾਰ ਆਯੋਜਿਤ ਕਰਨ ਤੇ ਅਦਾਰੇ ਦੀ ਸਲਾਘਾ ਕਰਦਿਆਂ ਕਿਹਾ ਕਿ ਉਹਦੇ ਵਰਗੇ ਨਵੇਂ ਆਏ ਿਵਿਦਆਰਥੀਆਂ ਲਈ ਇਹ ਸੈਸ਼ਨ ਬਹੁਤ ਕੀਮਤੀ ਹੈ, ਅਤੇ ਇਸ ਗੋਸ਼ਟੀ ਨੇ ਉਸ ਨੂੰ ਖੁਸ਼ ਰਹਿਣ ਅਤੇ ਆਉਣ ਵਾਲੇ ਤਣਾਅ ਨੂੰ ਸਾਡੇ ਜੀਵਨ ਦੀ ਗੁਣਵੱਤਾ ਤੇ ਕੋਈ ਬੁਰਾ ਅਸਰ ਨਾ ਪੈਣ ਦੇਣ ਦੀ ਮਹੱਤਤਾ ਨੂੰ ਸਮਝਣ ਵਿੱਚ ਬਹੁਤ ਮਦਦ ਕੀਤੀ ਹੈ। ਅੰਤ ਵਿੱਚ ਡਾ. ਹਰਪਾਲ ਸਿੰਘ, ਐਚਓਡੀ, ਅਪਲਾਈਡ ਸਾਇੰਸਜ਼, ਸੀਈਸੀ, ਸੀਜੀਸੀ ਲਾਂਡਰਾਂ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਅਤੇ ਉਪਰੰਤ ਮਹਿਮਾਨ ਮੰਜੁਲਾ ਸਲਾਰੀਆ ਨੂੰ ਸਨਮਾਨਿਤ ਕਰਕੇ ਸਮਾਗਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…