
ਮੁਹਾਲੀ ਪ੍ਰੈਸ ਕਲੱਬ ਵਿੱਚ 70 ਮੀਡੀਆ ਕਰਮੀ ਪਰਿਵਾਰਾਂ ਦੀ ਸਿਹਤ ਦੀ ਜਾਂਚ
‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਮੈਡੀਕਲ ਚੈੱਕਅਪ ਕੈਂਪ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਪਰੈਲ:
ਮੁਹਾਲੀ ਪ੍ਰੈਸ ਕਲੱਬ ਵੱਲੋਂ ਦੁੱਖ-ਭੰਜਨ ਚੈਰੀਟੇਬਲ ਵੈੱਲਫੇਅਰ ਐਜੂਕੇਸ਼ਨ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ। ਉਨ੍ਹਾਂ ਪ੍ਰੈਸ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਸਿਹਤ ਜਾਂਚ ਲਈ ਅਜਿਹੇ ਕੈਂਪ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮੀਡੀਆ ਕਰਮੀ ਅਤੇ ਆਮ ਲੋਕ ਹਰ ਸਮੇਂ ਤਣਾਅ ਭਰੀ ਜ਼ਿੰਦਗੀ ਜੀਅ ਰਹੇ ਹਨ ਅਤੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਆਪਣੇ ਸਿਹਤ ਦਾ ਧਿਆਨ ਨਾ ਰੱਖਦੇ ਹੋਏ ਜ਼ਿਆਦਾਤਰ ਮੀਡੀਆ ਕਰਮੀ ਆਮ ਤੌਰ ’ਤੇ ਛੋਟੀ-ਛੋਟੀ ਬਿਮਾਰੀਆਂ ਨੂੰ ਅਣਗੌਲਿਆ ਕਰਕੇ ਕਈ ਵਾਰ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਐਮਡੀ (ਮੈਡੀਸਨ) ਡਾ. ਐਸਪੀ ਭਗਤ ਦੀ ਅਗਵਾਈ ਵਾਲੀ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਕਰੀਬ 70 ਮੀਡੀਆ ਕਰਮੀਆਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਜਿਸ ਵਿੱਚ ਹੋਮਿਓਪੈਥੀ ਮਾਹਰ ਡਾ. ਗੁਰਸ਼ਰਨ ਸਿੰਘ ਤੇ ਡਾ. ਸੁਖਦੇਵ ਕਾਹਲੋਂ, ਸੁਖਸਰ ਆਯੁਰਵੈਦਿਕ ਵੱਲੋਂ ਡਾ. ਸੀਬੀ ਸ਼ਰਮਾ, ਡਾ. ਕੰਵਲਜੀਤ ਸਿੰਘ ਤੇ ਡਾ. ਸਕਸ਼ਮ, ਡਾਇਟੀਸ਼ਅਨ ਡਾ. ਮੋਨਿਕਾ ਗੋਪਾਲ, ਜੀਐਮਸੀ ਸੈਕਟਰ-32 ਦੇ ਡਾ. ਰਜਤ ਜੈਨ ਤੇ ਡਾ. ਰਿਸ਼ਵ ਤਨੇਜਾ, ਨਿਊਰੋਥਰੈਪਿਸਟ ਸੁਨੀਲ ਕੁਮਾਰ, ਡਾ. ਓਪੀ ਵਰਮਾ, ਡਾ. ਜਸਵੰਤ ਸਿੰਘ, ਡਾ. ਭੂਪਤੀ, ਸੰਦੀਪ ਸ਼ਰਮਾ, ਮਹਿੰਦਰ ਕੁਮਾਰ, ਸਤੀਸ਼ ਗਰਗ ਨੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਚੈੱਕਅਪ ਕੀਤਾ ਅਤੇ ਜ਼ਿਆਦਾਤਰ ਵਿਅਕਤੀਆਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਸਰਵਾਈਕਲ, ਪਿੱਠ ਦਾ ਦਰਦ ਆਦਿ ਲੱਛਣ ਪਾਏ ਗਏ। ਪ੍ਰੈਸ ਕਲੱਬ ਵੱਲੋਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਮੈਡੀਕਲ ਲੈਬ ਟੈਕਨੀਸ਼ੀਅਨ ਗੌਤਮ ਕੁਮਾਰ ਨੇ ਖੂਨ ਦੀ ਜਾਂਚ ਲਈ ਸੈਂਪਲ ਲਏ।
ਇਸ ਤੋਂ ਪਹਿਲਾਂ ਪ੍ਰੈਸ ਕਲੱਬ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ, ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਗੋਪਾਲ ਵਰਮਾ ਚੇਅਰਮੈਨ ਦੱੁਖ-ਭੰਜਨ ਚੈਰੀਟੇਬਲ ਵੈੱਲਫੇਅਰ ਐਜੂਕੇਸ਼ਨ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਅਤੇ ਡਾਕਟਰਾਂ ਦਾ ਮੈਡੀਕਲ ਕੈਂਪ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ, ਕੈਸ਼ੀਅਰ ਰਾਜੀਵ ਤਨੇਜਾ, ਸੰਗਠਨ ਸਕੱਤਰ ਰਾਜ ਕੁਮਾਰ ਅਰੋੜਾ, ਸੰਯੁਕਤ ਸਕੱਤਰ ਨੀਲਮ ਠਾਕੁਰ ਤੇ ਮਾਇਆ ਰਾਮ, ਕਿਚਨ ਕਮੇਟੀ ਦੇ ਚੇਅਰਮੈਨ ਸੰਦੀਪ ਬਿੰਦਰਾ, ਵਿਜੈ ਪਾਲ ਤੇ ਸਾਗਰ ਪਾਹਵਾ, ਹਰਬੰਸ ਸਿੰਘ ਬਾਗੜੀ, ਪਾਲ ਕੰਸਾਲਾ, ਜਸਵੀਰ ਸਿੰਘ ਗੋਸਲ, ਸਵਾਗਤੀ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਗਿੱਲ, ਮੈਨੇਜਰ ਜਗਦੀਸ਼ ਸ਼ਾਰਦਾ, ਹੈੱਡ ਕੁੱਕ ਨਰਿੰਦਰ ਸਮੇਤ ਹੋਰ ਮੈਂਬਰ ਹਾਜ਼ਰ ਸਨ।