Nabaz-e-punjab.com

ਨਰਸਿੰਗ ਹਫ਼ਤੇ ਦੇ ਚੌਥੇ ਦਿਨ ਮਾਤਾ ਸਾਹਿਬ ਕੌਰ ਨਰਸਿੰਗ ਕਾਲਜ ਵਿੱਚ ਸਿਹਤ ਜਾਂਚ ਕੈਂਪ

ਆਈਸੀਯੂ ਦਾ ਸੈੱਟਅਪ, ਫੋਟੋਥੈਰੇਪੀ, ਭਰੂਣ, ਪਾਚਨ ਸਿਸਟਮ ਤੇ ਸ਼ਹਿਰੀ ਤੇ ਪੇਂਡੂ ਸਿਸਟਮ ਬਾਰੇ ਫੋਟੋ ਪ੍ਰਦਰਸ਼ਨੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਇੱਥੋਂ ਦੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਨਰਸਿੰਗ ਹਫ਼ਤੇ ਦੇ ਚੌਥੇ ਦਿਨ ਨਰਸਿੰਗ ਵਿਦਿਆਰਥਣਾਂ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ ਅਤੇ ਅਸਿਸਟੈਂਟ ਪ੍ਰੋਫੈਸਰ ਸ੍ਰੀਮਤੀ ਪੂਨਮ ਸ਼ਰਮਾ ਅਤੇ ਨਰਸਿੰਗ ਟਿਊਟਰ ਮਿਸ ਸਰੋਜ ਸਾਹ ਦੀ ਅਗਵਾਈ ਹੇਠ ਇੱਕ ਬਹੁਤ ਪ੍ਰਭਾਵਸ਼ਾਲੀ ਮਾਡਲ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਕੋਰਸਾਂ ਦੀਆਂ ਵਿਦਿਆਰਥਣਾਂ ਨੇ ਬਹੁਤ ਹੀ ਰਚਨਾਤਮਕ ਤਰੀਕੇ ਨਾਲ ਗੱਤਾ, ਰੂੰ, ਥਰਮਾਕੋਲ, ਲੱਕੜੀ, ਦਾਲਾਂ ਦਾ ਪ੍ਰਯੋਗ ਕਰਕੇ ਬਹੁਤ ਹੀ ਸ਼ਾਨਦਾਰ ਅਤੇ ਜਾਣਕਾਰੀ ਭਰਪੂਰ ਆਕਰਸ਼ਿਤ ਮਾਡਲ ਤਿਆਰ ਕੀਤੇ ਗਏ। ਜਿਨ੍ਹਾਂ ਵਿੱਚ ਆਈਸੀਯੂ ਦਾ ਸੈੱਟਅਪ, ਫੋਟੋਥੈਰੇਪੀ, ਭਰੂਣ ਪ੍ਰਸਾਰਨ, ਪਾਚਨ ਸਿਸਟਮ ਅਤੇ ਸ਼ਹਿਰੀ ਤੇ ਪੇਂਡੂ ਭਾਈਚਾਰੇ ਦੀ ਸਥਾਪਨਾ ਬਾਰੇ 13 ਮਾਡਲ ਤਿਆਰ ਸ਼ਾਮਲ ਸਨ।
ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਰਸ਼ਮੀ, ਲੈਕਚਰਾਰ ਪੂਜਾ ਗੁਪਤਾ ਅਤੇ ਅਸਿਸਟੈਂਟ ਪ੍ਰੋਫੈਸਰ ਸ੍ਰੀਮਤੀ ਪੂਨਮ ਸ਼ਰਮਾ ਦੀ ਅਗਵਾਈ ਹੇਠ ਲਗਾਏ ਗਏ ਸਿਹਤ ਜਾਂਚ ਕੈਂਪ ਵਿੱਚ ਕਾਲਜ ਦੀ 25 ਮੈਂਬਰੀ ਟੀਮ ਵੱਲੋਂ ਸਾਰੀਆਂ ਵਿਦਿਆਰਥਣਾਂ, ਸਟਾਫ਼ ਮੈਂਬਰਾਂ ਦਾ ਬੀਐਮਆਈ, ਬਲੱਡ ਪ੍ਰੈੱਸ਼ਰ, ਹੱਡੀ ਦੀ ਘਣਤਾ, ਖੂਨ ਦੀ ਘਾਟ ਦੀ ਜਾਂਚ ਕੀਤੀ ਅਤੇ ਡਾਇਟੀਸ਼ਨ ਸ੍ਰੀਮਤੀ ਸਰਵਜੀਤ ਕੌਰ ਨੇ ਪੋਸ਼ਣ ਸਬੰਧੀ ਸਲਾਹ ਵੀ ਦਿੱਤੀ। ਐਚਓਡੀ ਸਾਈਕੈਟਰਿਕ ਨਰਸਿੰਗ ਸ੍ਰੀਮਤੀ ਸੋਨੀਆ ਸ਼ਰਮਾ ਨੇ ਮਾਨਸਿਕ ਤਣਾਅ ਤੋਂ ਰਾਹਤ ਪਾਉਣ ਸਬੰਧੀ ਮਨੋਵਿਗਿਆਨਕ ਸਲਾਹ ਦਿੱਤੀ। ਲੈਕਚਰਾਰ ਸ੍ਰੀਮਤੀ ਪੂਜਾ ਗੁਪਤਾ ਨੇ ਸਾਰੇ ਸਟਾਫ਼ ਨੂੰ ਮੈਡੀਟੇਸ਼ਨ ਦੀ ਮਹੱਤਤਾ ਬਾਰੇ ਦੱਸਿਆ। ਜਿਨ੍ਹਾਂ ਸਟਾਫ਼ ਮੈਂਬਰਾਂ ਦੇ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਵੱਧ, ਖੂਨ ਦੀ ਕਮੀ, ਬੀਐਮਆਈ ਵੱਧ ਜਾਂ ਘੱਟ ਸੀ ਉਨ੍ਹਾਂ ਸਾਰਿਆਂ ਨੂੰ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਆ।
ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ, ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ, ਡਾਇਰੈਕਟਰ (ਪ੍ਰਸ਼ਾਸਨ) ਤੇਗਬੀਰ ਸਿੰਘ ਵਾਲੀਆ, ਡਾਇਰੈਕਟਰ (ਵਿੱਤ) ਜਪਨੀਤ ਕੌਰ ਵਾਲੀਆ, ਡਾਇਰੈਕਟਰ (ਅਕਾਦਮਿਕ) ਸ੍ਰੀਮਤੀ ਰਵਨੀਤ ਕੌਰ ਵਾਲੀਆ, ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਅਤੇ ਵਾਈਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਵਿਦਿਆਰਥਣਾਂ ਵੱਲੋਂ ਤਿਆਰ ਕੀਤੇ ਵੱਖ-ਵੱਖ ਮਾਡਲਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਆਯੋਜਨ ਨਾਲ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਅਖੀਰ ਵਿੱਚ ਵਿਦਿਆਰਥਣਾਂ ਨੇ ਨਰਸਿੰਗ ਹਫ਼ਤੇ ਦੇ ਥੀਮ ’ਤੇ ਵਿਚਾਰ ਵਟਾਂਦਰਾ ਕੀਤਾ ਅਤੇ ਫਲੋਰੈਂਸ ਨਾਈਟਇੰਗੇਲ ਦੇ ਜੀਵਨ ਕਥਾ ਤੇ ਫਿਲਮ ਵੀ ਦਿਖਾਈ ਗਈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…