Share on Facebook Share on Twitter Share on Google+ Share on Pinterest Share on Linkedin ਵਿਸ਼ਵਕਰਮਾ ਭਵਨ ਵਿੱਚ ਸਿਹਤ ਜਾਂਚ ਕੈਂਪ, ਸੈਂਕੜੇ ਵਿਅਕਤੀਆਂ ਦਾ ਚੈੱਕਅਪ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਮਈ ਸਥਾਨਕ ਸ਼ਹਿਰ ਦੇ ਵਿਸ਼ਵਕਰਮਾ ਭਵਨ ਵਿਖੇ ਸੀ.ਡੀ.ਪੀ.ਓ ਹਰਮੀਤ ਕੌਰ ਦੀ ਅਗਵਾਈ ਵਿਚ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਵਿਚ ਮਾਹਰ ਡਾਕਟਰਾਂ ਨੇ ਲੋਕਾਂ ਦੀ ਸਿਹਤ ਦਾ ਚੈਕਅੱਪ ਕੀਤਾ। ਇਸ ਦੌਰਾਨ ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਅਸਥਮੇ ਦੀ ਬਿਮਾਰੀ ਬਾਰੇ ਜਾਣੂੰ ਕਰਵਾਉਂਦੇ ਹੋਏ ਲੋਕਾਂ ਦੀ ਸਿਹਤ ਦੀ ਜਾਂਚ ਕਰਦਿਆਂ ਬਿਮਾਰੀ ਦੇ ਇਲਾਜ਼ ਬਾਰੇ ਜਾਗਰੂਕ ਕਰਦਿਆਂ ਬਚਾਅ ਦੇ ਉਪਾਅ ਵੀ ਦੱਸੇ ਗਏ। ਇਸ ਮੌਕੇ ਸੀ.ਡੀ.ਪੀ.ਓ ਹਰਮੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕੈਂਪ ਵਿਚ ਪੀ.ਜੀ.ਆਈ ਤੋਂ ਡਾ. ਲੱਛਮੀ ਨਰਸਿਮਨ ਐਮ.ਡੀ ਮੈਡੀਸ਼ਨ ਅਤੇ ਡੀ.ਐਮ ਮੈਡੀਸ਼ਨ ਪਲਮਨਰੀ ਨੇ ਛਾਤੀ ਅਤੇ ਫੇਫੜਿਆਂ ਦੇ ਪੀੜਤ ਮਰੀਜਾਂ ਦੀ ਜਾਂਚ ਕੀਤੀ ਤਾਂ ਜੋ ਪੀ.ਜੀ.ਆਈ ਚੰਡੀਗੜ੍ਹ ਵਿਖੇ ਜਾ ਕੇ ਇਲਾਜ਼ ਕਰਵਾਉਣ ਵਾਲੇ ਲੋਕਾਂ ਨੂੰ ਸਿਹਤ ਸੁਵਿਧਾ ਸ਼ਹਿਰ ਵਿਚ ਹੀ ਮੁਹਈਆ ਕਰਵਾਈ ਜਾ ਸਕੇ। ਇਸ ਇਸ ਮੌਕੇ ਮੁੱਖ ਮਹਿਮਾਨ ਵੱਜੋਂ ਰਾਕੇਸ਼ ਕਾਲੀਆ ਸਕੱਤਰ ਪੰਜਾਬ ਕਾਂਗਰਸ, ਬਹਾਦਰ ਸਿੰਘ ਓ.ਕੇ ਸਿਲਾਈ ਮਸ਼ੀਨ ਵਾਲੇ, ਦਵਿੰਦਰ ਠਾਕੁਰ, ਨੰਦੀਪਾਲ ਬਾਂਸਲ ਪ੍ਰਧਾਨ ਸ਼ਹਿਰੀ ਕਾਂਗਰਸ, ਵਿਨੀਤ ਕਾਲੀਆ, ਹੈਪੀ ਧੀਮਾਨ, ਸੁਪਵਾਈਜ਼ਰ ਕਮਲਾ ਕਪਿਲ, ਬਲਵਿੰਦਰ ਕੌਰ, ਕਮਲਾ ਦੇਵੀ, ਰੰਜਨਾ, ਭੁਪਿੰਦਰ ਸਪਿੰਦਰ ਕੌਰ, ਬਲਾਕ ਪ੍ਰਧਾਨ ਬਲਜੀਤ ਕੌਰ ਰਕੌਲੀ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਅੰਤ ਵਿਚ ਸੀ.ਡੀ.ਪੀ.ਓ ਹਰਮੀਤ ਕੌਰ ਨੇ ਡਾਕਟਰੀ ਟੀਮ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ