nabaz-e-punjab.com

ਸਿਹਤ ਵਿਭਾਗ ਨੇ ਪਿੰਡ ਘੜੂੰਆਂ ਵਿੱਚ ਮਨਾਇਆ ਐਂਟੀ ਮਲੇਰੀਆ ਦਿਵਸ

ਸਿਹਤ ਵਿਭਾਗ ਵੱਲੋਂ ਪਿੰਡਾਂ ਦੇ ਟੋਭਿਆਂ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ,30 ਜੂਨ:
ਸਿਹਤ ਵਿਭਾਗ ਦੇ ਅਦਾਰੇ ਪੀ.ਐਚ.ਸੀ.ਘੜੂੰਆਂ ਦੇ ਐਸ.ਐਮ.ਓ ਡਾ. ਕੁਲਜੀਤ ਕੌਰ ਦੀ ਰਹਿਨੁਮਾਈ ਵਿਚ ਮਲੇਰੀਆ ਮੱਛਰ ਦੇ ਖਾਤਮੇ ਲਈ ਸਿਹਤ ਵਿਭਾਗ ਵਲੋਂ ਅੱਜ ਪਿੰਡ ਘੜੂੰਆਂ ਵਿਖੇ ਗੰਬੂਜੀਆ ਮੱਛੀਆਂ ਛੱਡੀਆਂ ਗਈਆਂ। ਜਿਲ੍ਹਾ ਐਸ.ਏ.ਐਸ.ਨਗਰ ਦੇ ਜ਼ਿਲ੍ਹਾ ਮਲੇਰੀਆ ਐਪੀਡਿਮੋਲੋਜ਼ਿਸਟ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਇਹ ਮਹੀਨਾ ‘ਐਂਟੀ ਮਲੇਰੀਆ’ ਵੱਜੋਂ ਮਨਾਇਆ ਜਾ ਰਿਹਾ ਹੈ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਲੇਰੀਆ ਮੱਛਰਾਂ ਤੋਂ ਬਚਾਓ ਤੇ ਜਾਗਰੂਕ ਕਰਨ ਬਾਰੇ ਪਿੰਡ ਪੱਧਰ ’ਤੇ ਸਕੂਲਾਂ ਵਿੱਚ ਵੀ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਮਲੇਰੀਆ ਮੱਛਰ ਦੀ ਪੈਦਾਇਸ਼ ਰੋਕਣ ਲਈ ਪੀ.ਐਚ.ਸੀ ਘੜੂੰਆਂ ਵਿਖੇ ਗੰਬੂਜੀਆਂ ਮੱਛੀਆਂ ਦੀ ਹੈਚਰੀ ਤਿਆਰ ਕੀਤੀ ਗਈ ਹੈ ਜਿਸ ਨੂੰ ਅੱਜ ਪਿੰਡ ਦੇ ਵੱਖ-ਵੱਖ ਟੋਭਿਆ ਵਿਚ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮੱਛੀਆਂ, ਮੱਛਰ ਤੇ ਮੱਛਰ ਦੇ ਲਾਰਵੇ ਨੂੰ ਖਾ ਕੇ ਮਲੇਰੀਆ ਤੋਂ ਨਿਜ਼ਾਤ ਦਿਵਾਉਂਦੀਆਂ ਹਨ ਅਤੇ ਇਸ ਤਰ੍ਹਾਂ ਦੀਆਂ ਮੱਛੀਆ ਬਾਕੀ ਪਿੰਡਾਂ ਦੇ ਟੋਭਿਆ ਵਿਚ ਵੀ ਛੱਡੀਆਂ ਜਾ ਰਹੀਆਂ ਹਨ। ਇਸ ਮੌਕੇ ਗੁਰਪ੍ਰੀਤ ਸਿੰਘ, ਸ਼ਿਵ ਕੁਮਾਰ, ਸੈਨੇਟਰੀ ਇੰਸਪੈਕਟਰ ਸੁਖਵਿੰਦਰ ਸਿੰਘ ਕੰਗ, ਕੁਲਜੀਤ ਸਿੰਘ ਢੀਂਡਸਾ, ਪ੍ਰੇਮ ਸਰੂਪ ਸ਼ਰਮਾ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਮੱਛੀ ਪਾਲਕ, ਸੁਖਵਿੰਦਰ ਸਿੰਘ ਸੁੱਖਾ, ਮਹਿੰਦਰ ਸਿੰਘ ਸਾਬਕਾ ਸਰਪੰਚ ਸਕਰੂਲਾਂਪੁਰ, ਰਣਜੀਤ ਸਿੰਘ, ਰਘਬੀਰ ਸਿੰਘ, ਨਰਿੰਦਰ ਸਿੰਘ ਸਮੇਤ ਹੋਰ ਪਿੰਡ ਨਿਵਾਸੀ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …