
ਸਿਹਤ ਵਿਭਾਗ ਨੇ ਸਿਗਰਟ ਬੀੜੀ ,ਪਾਨ ਤੰਬਾਕੂ ਵੇਚਣ ਵਾਲੇ ਖੋਖਿਆਂ ,ਦੁਕਾਨਾਂ ਅਤੇ ਢਾਬਿਆਂ ਦੀ ਚੈਕਿੰਗ ਕੀਤੀ।
ਜੰਡਿਆਲਾ ਗੁਰੂ 23 ਫ਼ਰਵਰੀ (ਕੁਲਜੀਤ ਸਿੰਘ )
ਸਿਵਿਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਕੁਮਾਰ ਚਾਵਲਾ ,ਜਿਲ੍ਹਾ ਸਿਹਤ ਅਧਿਕਾਰੀ ਡਾਕਟਰ ਸ਼ਿਵਕਰਨ ਸਿੰਘ ਕਾਹਲੋਂ ਦੇ ਦਿਸ਼ਾ ਨਿਰਦੇਸ਼ਾਂ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਮਾਨਾਵਾਲਾ ਡਾਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਸ੍ਰੀ ਪ੍ਰੀਤਪਾਲ ਸਿੰਘ ,ਚਰਨਜੀਤ ਸਿੰਘ ਬੀ ਈ ਈ ਨੇ ਸੀ ਐਚ ਸੀ ਮਾਨਾਵਾਲਾ ਦੇ ਅਧੀਨ ਆਉਂਦੇ ਸਿਗਰਟ ਬੀੜੀ ,ਪਾਨ ,ਤੰਬਾਕੂ ,ਦੀਆਂ ਦੁਕਾਨਾਂ ,ਖੋਖੇ ਅਤੇ ਢਾਬਿਆਂ ਆਦਿ ਦੀ ਚੈਕਿੰਗ ਕੀਤੀ ਗਈ।ਜਿਹੜੇ ਖੋਖੇ ਅਤੇ ਦੁਕਾਨਦਾਰ ਦਾ ਅਣਅਧਿਕਾਰਤ ਤੌਰ ਤੇ ਤੰਬਾਕੂ ਅਤੇ ਸਿਗਰਟ ਬੀੜੀ ਦਦ ਪ੍ਰੋਡਕਟ ਬਿਨਾਂ ਲਾਇਸੈਂਸ ਦੇ ਵੇਚ ਰਹੇ ਸਨ ।ਮੌਕੇ ਤੇ ਡਿਸਟ੍ਰਿਬ੍ਯੂਸ਼ਨ 2003 ਐਕਟ ਦੇ ਤਹਿਤ ਚਲਾਨ ਕੱਟੇ ਅਤੇ ਜੁਰਮਾਨੇ ਵਸੂਲੇ ਗਏ ਅਤੇ ਉਨ੍ਹਾਂ ਢਾਬਿਆਂ ਵਾਲਿਆਂ ਨੂੰ ਵੀ ਹਿਦਾਇਤ ਕੀਤੀ ਗਈ ਕਿ ਐਕਟ ਦੀ ਪਾਲਣਾ ਪੂਰੀ ਤਰ੍ਹਾਂ ਕੀਤੀ ਗਈ।