nabaz-e-punjab.com

ਸਿਹਤ ਵਿਭਾਗ ਵੱਲੋਂ ਨਵੇਂ ਜਨਮੇ ਬੱਚਿਆਂ ਦੇ ਵਿੱਚ ਬੋਲੇਪਣ ਦਾ ਪਤਾ ਲਗਾਉਣ ਲਈ ਸਕ੍ਰੀਨਿੰਗ ਪ੍ਰੋਗਰਾਮ ਸ਼ੁਰੂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਸਤੰਬਰ:
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਆਈ ਸੀ ਐਮ ਆਰ, ਡਬਲਿਊ ਐਚ ਓ, ਬੀ ਆਈ ਆਰ ਏ ਸੀ-ਡੀ ਬੀ ਟੀ ਦੇ ਸਹਿਯੋਗ ਨਾਲ ਅੱਜ ਬੋਲੇਪਣ ਦੀ ਰੋਕਥਾਮ ਤੇ ਨਿਯੰਤਰਣ ਦਾ ਕੌਮੀ ਪ੍ਰੋਗਰਾਮ (ਐਨ ਪੀ ਪੀ ਸੀ ਡੀ) ਵਿਸ਼ੇ ਤੇ ਆਯੋਜਿਤ ਇਕ ਬੈਠਕ ਦੌਰਾਨ ਨਵੇਂ ਜਨਮੇ ਬੱਚਿਆਂ ਵਿਚ ਬੋਲੇਪਣ ਦੀ ਪਛਾਣ ਕਰਨ ਲਈ ਵਿਸ਼ੇਸ਼ ਸਕਰੀਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਬੈਠਕ ਵਿਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਹੈੱਡਕੁਆਰਟਰਜ਼ ਨਵੀਂ ਦਿੱਲੀ, ਤੋਂ 70 ਤੋਂ ਵੱਧ ਅਧਿਕਾਰੀ, ਵਿਸ਼ਵ ਸਿਹਤ ਸੰਗਠਨ (ਡਬਲਿੳ ੂ ਐਚ ਓ ਐਸ ਈ ਏ ਆਰ ਓ), ਡਾ ਆਰ. ਕੇ . ਸ਼੍ਰੀਵਾਸਤਵ, ਸਲਾਹਕਾਰ ਡੀ.ਜੀ. (ਡਿਸਏਬਿਲਿਟੀ), ਡਾ. ਅਰੁਣ ਅਗਰਵਾਲ, ਸਾਬਕਾ ਡੀਨ, ਐਮ.ਏ.ਐਮ.ਸੀ. ਅਤੇ ਡਬਲਿੳ ੂ.ਐਚ.ਓ. ਤੋਂ ਇਲਾਵਾ ਬੋਲੇਪਣ ਦੇ ਮਾਹਿਰ, ਜਿਲ੍ਹਾ ਈ.ਐਨ.ਟੀ ਨੋਡਲ ਅਫਸਰ, ਸਾਰੇ ਜ਼ਿਲ੍ਹਾ ਸਿਵਲ ਹਸਪਤਾਲਾਂ ਦੇ ਪੇਡੀਆਟ੍ਰੀਸ਼ੀਅਨ ਅਤੇ ਪੰਜਾਬ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਦੇ ਈ.ਐਨ.ਟੀ. ਮਾਹਿਰ ਸ਼ਾਮਲ ਹੋਏ।
ਇਹ ਜਾਣਕਾਰੀ ਦਿੰਦੇ ਹੋਏ ਡਾ. ਰਾਜੀਵ ਭੱਲਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਨੇ ਕਿਹਾ ਕਿ ਮੀਟਿੰਗ ਦਾ ਉਦੇਸ਼ ਜਨਮ ਸਮੇਂ ਸਕ੍ਰੀਨਿੰਗ ਰਾਹੀਂ ਬੋਲੇਪਨ ਦੀ ਪਛਾਣ ਕਰਨ ਲਈ ਚਲਾਏ ਜਾਣ ਵਾਲੇ ਇਸ ਵਿਸ਼ੇਸ਼ ਪ੍ਰੋਗਰਾਮ ਲਈ ਹੋਰਨਾਂ ਸਹਿਭਾਗੀਆਂ ਦੀ ਪਹਿਚਾਣ ਕਰਨਾ ਹੈ ਉਨ੍ਹਾਂ ਦੱਸਿਆ ਕਿ ਜਨਮ ਸਮੇਂ ਸਕਰੀਨਿੰਗ ਤੋਂ ਬਾਅਦ ਵੀ ਨਿਯਮਤ ਅੰਤਰਾਲ ਤੇ ਬੋਲੇਪਨ ਦੀ ਪਛਾਣ ਲਈ ਸਕਰੀਨਿੰਗ ਕੀਤੀ ਜਾਂਦੀ ਰਹੇਗੀ। ਇਸ ਦੇ ਨਾਲ ਹੀ ਇਸ ਮੀਟਿੰਗ ਦਾ ਉਦੇਸ਼ ਨੋਡਲ ਅਫਸਰਾਂ, ਮੈਡੀਕਲ ਅਫਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਨੂੰ ਟਰੇਨਿੰਗ ਦੇਣਾ ਹੈ ਤਾਂ ਜੋ ਉਹ ਸ਼ੁਰੂਆਤੀ ਪੜਾਅ ਤੋਂ ਲੈ ਕੇ ਵੱਖ-ਵੱਖ ਉਮਰ ਦੇ ਪੜਾਵਾਂ ਤੱਕ ਬੋਲ਼ੇਪਣ ਦੀ ਪਹਿਚਾਣ ਕਰਨ ਅਤੇ ਇਸ ਦੀ ਰੋਕਥਾਮ ਕਰਨ ਦੇ ਕਾਬਲ ਹੋ ਸਕਣ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਵਿੱਚ, ਆਂਗਣਵਾੜੀ ਅਤੇ ਆਸ਼ਾ ਵਰਕਰਾਂ ਨੂੰ ਸਕ੍ਰੀਨਿੰਗ ਮੁਹਿੰਮ ਲਈ ਡਾਟਾ ਇਕੱਤਰ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ। ਡਾ. ਭੱਲਾ ਨੇ ਦੱਸਿਆ ਕਿ ਅਤਿ-ਆਧੁਨਿਕ ਤਕਨੀਕ ਰਾਹੀਂ ਅਤੇ ਕਲੀਨਿਕਲ ਪਰਖਾਂ ਰਾਹੀਂ ਡਾਟਾ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਵਿੱਚ ਸ਼ਾਮਲ ਨੋਡਲ ਅਫਸਰਾਂ ਨੂੰ ਇਸ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਦੀ ਸੰਭਵ ਸਹਾਇਤਾ ਦਾ ਭਰੋਸਾ ਵੀ ਦਿਵਾਇਆ।
ਡਾ. ਆਰ.ਕੇ. ਸ੍ਰੀਵਾਸਤਵ ਅਤੇ ਡਾ. ਅਰੁਣ ਅਗਰਵਾਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਦੀ ਉਪਲਬਧਤਾ ਦੇ ਸਬੰਧ ਵਿਚ ਮੌਜੂਦਾ ਸਥਿਤੀ ਦਾ ‘ਗੈਪ ਵਿਸ਼ਲੇਸ਼ਣ‘ ਕੀਤਾ। ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਨੋਡਲ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ। ਵਿਸ਼ਵ ਸਿਹਤ ਸੰਗਠਨ ਦੇ ਸਲਾਹਕਾਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਡੈਲੀਗੇਟਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮਈ 2017 ਵਿਚ 70 ਵੀਂ ਵਰਲਡ ਹੈਲਥ ਅਸੈਬਲੀ ਦੇ ਦੌਰਾਨ ਬੋਲੇਪਣ ਦੀ ਪਛਾਣ ਕਰਨ ਦਾ ਮਾਮਲਾ ਪ੍ਰਮੁੱਖ ਪ੍ਰਾਥਮਿਕਤਾ ਐਲਾਨਿਆਂ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿਚ ਬੋਲੇਪਣ ਦੀ ਪਛਾਣ ਲਈ ਚਲਾਇਆ ਇਹ ਅਜਿਹਾ ਪਹਿਲਾ ਪ੍ਰੋਗਰਾਮ ਹੈ। ਪੰਜਾਬ ਵਿੱਚ ਵਿਕਸਤ ਕੀਤੇ ਗਏ ਮਾਡਲ ਨੂੰ ਭਾਰਤ ਦੇ ਹੋਰਨਾਂ ਰਾਜਾਂ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਅਜਿਹੇ ਪ੍ਰੋਗਰਾਮ ਸ਼ੁਰੂ ਕਰਨ ਲਈ ਵਰਤਿਆ ਜਾਵੇਗਾ ਜੋ ਡਬਲਿਊ ਐਚ ਓ ਐਸ ਈ ਏ ਆਰ ਓ ਦਫਤਰ ਦੇ ਅਧੀਨ ਹੈ। ਉਨ੍ਹਾਂ ਨੇ ਇਸ ਪ੍ਰੋਗਰਾਮ ਲਈ ਤਕਨੀਕੀ ਸਹਾਇਤਾ ਦਾ ਯਕੀਨ ਦਿਵਾਇਆ। ਸ੍ਰੀ ਰਾਜੀਵ ਭੱਲਾ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਨੇ ਕਿਹਾ ਕਿ ਤਰਨ ਤਾਰਨ ਨੂੰ ਛੱਡ ਕੇ ਸਾਰੇ ਜਿਲਿਆਂ ਦੇ ਚੁਣੇ ਹੋਏ ਹਸਪਤਾਲਾਂ ਵਿਚ ਨਵੇਂ ਜਨਮ ਵਾਲੇ ਬੱਚਿਆਂ ਦੀ ਸਕ੍ਰੀਨਿੰਗ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਤਿੰਨੋਂ ਸਰਕਾਰੀ ਮੈਡੀਕਲ ਕਾਲਜ ਇਸ ਪ੍ਰੋਗਰਾਮ ਅਧੀਨ ਨੋਡਲ ਅਫਸਰ ਬਣਾਏ ਗਏ ਈ.ਐਨ.ਟੀ ਸਰਜ਼ਨਾਂ ਦੀ ਟਰੇਨਿੰਗ ਯਕੀਨੀ ਬਨਾਉਣਗੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …