Share on Facebook Share on Twitter Share on Google+ Share on Pinterest Share on Linkedin ਅੌਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਬਲੌਂਗੀ ਦਾ ਸਰਵੇ ਸ਼ਰਮਾ ਪਰਿਵਾਰ ਦੇ ਛੇ ਮੈਂਬਰਾਂ ਨੂੰ ਕੀਤਾ ਹਾਊਸ ਆਈਸੋਲੇਟ ਸਿਹਤ ਵਿਭਾਗ ਦੀ ਟੀਮ ਨੇ ਦੇਰ ਸ਼ਾਮ ਬਲੌਂਗੀ ਮਾਰਕੀਟ ਦਾ ਦੌਰਾ ਕਰਕੇ ਲਿਆ ਸਥਿਤੀ ਦਾ ਜਾਇਜ਼ਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਪਰੈਲ: ਚੰਡੀਗੜ੍ਹ ਦੇ ਸੈਕਟਰ-30 ਦੀ ਵਸਨੀਕ ਰੀਨਾ ਸ਼ਰਮਾ (53) ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਦੇਰ ਸ਼ਾਮ ਸਿਹਤ ਵਿਭਾਗ ਦੀ ਟੀਮ ਨੇ ਬਲੌਂਗੀ ਮਾਰਕੀਟ ਦਾ ਦੌਰਾ ਕਰਕੇ ਜਾਇਜ਼ਾ ਲਿਆ। ਏਐਨਐਮ ਬਜਿੰਦਰਪਾਲ ਕੌਰ ਧਾਲੀਵਾਲ ਦੀ ਅਗਵਾਈ ਹੇਠ ਆਸਾ ਵਰਕਰ ਰਣਜੀਤ ਕੌਰ ਅਤੇ ਸੋਮਪ੍ਰੀਤ ਕੌਰ ਨੇ ਬਲੌਂਗੀ ਦਾ ਸਰਵੇ ਕੀਤਾ ਅਤੇ ਗੁਆਂਢੀ ਦੁਕਾਨਦਾਰਾਂ ਤੋਂ ਕਾਫੀ ਪੁੱਛ ਪ੍ਰਤੀਤ ਕੀਤੀ ਗਈ। ਜਾਣਕਾਰੀ ਅਨੁਸਾਰ ਰੀਨਾ ਸ਼ਰਮਾ ਦੇ ਪਤੀ ਦਿਨੇਸ਼ ਸ਼ਰਮਾ ਦੀ ਬਲੌਂਗੀ ਵਿੱਚ ਟਾਇਰਾਂ ਦੀ ਦੁਕਾਨ ਹੈ। ਸਿਹਤ ਵਿਭਾਗ ਦੀ ਟੀਮ ਨੇ ਸ਼ਰਮਾ ਟਾਇਰ ਦੁਕਾਨ ਦੇ ਮੱਥੇ ਲਿਖੇ ਟੈਲੀਫ਼ੋਨ ਨੰਬਰਾਂ ’ਤੇ ਸ਼ਰਮਾ ਪਰਿਵਾਰ ਨਾਲ ਤਾਲਮੇਲ ਕਰਕੇ ਸਾਰੀ ਜਾਣਕਾਰੀ ਹਾਸਲ ਕੀਤੀ। ਸ਼ਰਮਾ ਦੇ ਬੇਟੇ ਨੇ ਦੱਸਿਆ ਕਿ ਕਰੋਨਾਵਾਇਰ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਉਨ੍ਹਾਂ ਨੇ ਬੀਤੀ 19 ਮਾਰਚ ਨੂੰ ਬਲੌਂਗੀ ਵਿਚਲੀ ਆਪਣੀ ਦੁਕਾਨ ਬੰਦ ਕਰ ਦਿੱਤੀ ਸੀ। ਉਨ੍ਹਾਂ ਸਿਹਤ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਬੀਤੀ 16 ਅਪਰੈਲ ਨੂੰ ਉਸ ਦੀ ਮਾਂ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਉਸ ਨੂੰ ਤੇਜ਼ ਬੁਖ਼ਾਰ ਆ ਰਿਹਾ ਸੀ। ਜਿਸ ਕਾਰਨ ਪਰਿਵਾਰ ਨੇ ਰੀਨਾ ਸ਼ਰਮਾ ਨੂੰ ਸੈਕਟਰ-16, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪ੍ਰੰਤੂ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਸ੍ਰੀਮਤੀ ਸ਼ਰਮਾ ਨੂੰ ਪੀਜੀਆਈ ਰੈਫਰ ਕਰ ਦਿੱਤਾ ਸੀ। ਬੀਤੇ ਦਿਨੀਂ ਪੀਜੀਆਈ ਨੇ ਸ੍ਰੀਮਤੀ ਸ਼ਰਮਾ ਦੇ ਕਰੋਨਾ ਦੀ ਜਾਂਚ ਸਬੰਧੀ ਸੈਂਪਲ ਲਿਆ ਸੀ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪੀੜਤ ਅੌਰਤ ਦੇ ਪਤੀ, ਦੋ ਬੇਟੇ ਅਤੇ ਦੋ ਨੂੰਹਾਂ ਅਤੇ ਇਕ ਡੇਢ ਸਾਲ ਦੇ ਬੱਚੇ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਟ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ