Share on Facebook Share on Twitter Share on Google+ Share on Pinterest Share on Linkedin ਪਿੰਡ ਖੁਰਮਨਿਆ ਵਿੱਚ ਦੂਜੇ ਦਿਨ ਵੀ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਮੁਫ਼ਤ ਦਵਾਈਆਂ ਵੰਡੀਆਂ ਕੁਲਜੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰ 25 ਜੁਲਾਈ: ਪਿੰਡ ਖੁਰਮਣੀਆਂ ਵਿੱਚ ਡਾਇਰੀਆ ਦੇ ਕਾਫੀ ਮਰੀਜ਼ ਪਾਏ ਜਾਣ ਕਰਜੇ ਸਹਿਤ ਵਿਭਾਗ ਦੀ ਟੀਮ ਜਿਲਾ ਮਲੇਰੀਆ ਸਹਿਤ ਅਧਿਕਾਰੀ ਮਦਨ ਮੋਹਨ ਦੀ ਅਗਵਾਈ ਹੇਠ ਪਿੰਡ ਖੁਰਮਣੀਆਂ ਦੇ ਗੁਰਦਵਾਰਾ ਸਾਹਿਬ ਵਿੱਖੇ ਜਾਗਰੂਕਤਾ ਕੈਂਪ ਲਗਾਇਆ ਗਿਆ ।ਇਸ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਅਤੇ ਓ ਆਰ ਐਸ ਦੇ ਮੁਫ਼ਤ ਪੈਕੇਟ ਵੰਡੇ ।ਸਿਹਤ ਵਿਭਾਗ ਦੀ ਟੀਮ ਵੱਲੋ ਲੋਕਾਂ ਨੂੰ ਉਬਾਲ ਕੇ ਪਾਣੀ ਪੀਣ ਦੀ ਸਲਾਹ ਦਿੱਤੀ ਗਈ।ਇਸ ਤੋਂ ਇਲਾਵਾ ਵਾਟਰ ਸਪਲਾਈ ਵਿਭਾਗ ਦੇ ਸੰਬੰਧਿਤ ਅਧਿਕਾਰੀ ਨੂੰ ਲੀਕੇਜ ਪਾਈਪ ਨੂੰ ਠੀਕ ਕਰਨ ਲਈ ਕਿਹਾ ਗਿਆ।ਇਸ ਮੌਕੇ ਤੇ ਬਖਸ਼ੀਸ਼ ਸਿੰਘ ਏ ਵੀ ਓ ,ਰਮੇਸ਼ ਸਿੰਘ ਏ ਵੀ ਓ ,ਗੁਰਪਾਲ ਸਿੰਘ ਐਸ ਆਈ ,ਮੋਹਬੱਤਪਾਲ ਸਿੰਘ ਹੈਲਥ ਵਰਕਰ ,ਹਰਦੇਵ ਸਿੰਘ ਹੈਲਥ ਵਰਕਰ ,ਪ੍ਰਭਜੀਤ ਸਿੰਘ ਹੈਲਥ ਵਰਕਰ ,ਪਵਨ ਕੁਮਾਰ ਹੈਲਥ ਵਰਕਰ ,ਸਤਨਾਮ ਸਿੰਘ ਆਦਿ ਹਾਜਿਰ ਸ਼ਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ