Nabaz-e-punjab.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ 22 ਕਰੋੜੀ ਸੀਵਰੇਜ ਪ੍ਰਾਜੈਕਟ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ

ਫੇਜ਼-1 ਤੋਂ ਫੇਜ਼-11 ਤੱਕ ਦੇ ਬਾਸ਼ਿੰਦਿਆਂ ਨੂੰ ਸੀਵਰੇਜ ਜਾਮ ਦੀ ਸਮੱਸਿਆ ਤੋਂ ਮਿਲੇਗਾ ਪੱਕਾ ਛੁਟਕਾਰਾ

ਮੁਹਾਲੀ ਨੂੰ ਵਿਕਾਸ ਤੇ ਬੁਨਿਆਦੀ ਸਹੂਲਤਾਂ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਇੱਥੇ ਫੇਜ਼-10 ਸਥਿਤ ਨਾਈਪਰ ਨੇੜੇ ‘ਅੰਮ੍ਰਿਤ ਸਕੀਮ’ 22 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ। ਇਹ ਪ੍ਰਾਜੈਕਟ ਮੁਕੰਮਲ ਤੋਂ ਬਾਅਦ ਲੰਮੇ ਅਰਸੇ ਤੱਕ ਸ਼ਹਿਰ ਵਾਸੀਆਂ ਨੂੰ ਸੀਵਰੇਜ ਜਾਮ ਅਤੇ ਲੀਕੇਜ ਦੀ ਸਮੱਸਿਆ ਨਾਲ ਜੂਝਣਾ ਨਹੀਂ ਪਵੇਗਾ। ਉਂਜ ਵੀ ਇਹ ਨਵੀਂ ਪਾਈਪਲਾਈਨ ਬਾਹਰੋਂ ਬਾਹਰ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 40 ਸਾਲ ਪੁਰਾਣੀ ਤਕਨੀਕ ਵਾਲੀ ਸੀਵਰੇਜ ਲਾਈਨ ਕਾਫੀ ਥਾਵਾਂ ਤੋਂ ਕੰਡਮ ਹੋ ਚੁੱਕੀ ਹੈ ਅਤੇ ਬਰਸਾਤ ਦੇ ਦਿਨਾਂ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਨੂੰ ਵਿਕਾਸ ਅਤੇ ਬੁਨਿਆਦੀ ਢਾਂਚੇ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਪਾਸਿਓਂ ਆਉਣ ਵਾਲਿਆਂ ਲਈ ਪੰਜਾਬ ਦਾ ਮੁੱਖ ਪ੍ਰਵੇਸ਼ ਦੁਆਰ ਮੁਹਾਲੀ ਜਿੱਥੇ ਸੂਚਨਾ ਟੈਕਨਾਲੋਜੀ ਦੇ ਗੜ ਵਜੋਂ ਨਾਮਣਾ ਖੱਟ ਰਿਹਾ ਹੈ, ਉੱਥੇ ਸ਼ਹਿਰ ਵਿੱਚ ਵਿਸ਼ਵ ਪੱਧਰ ਦਾ ਆਲਮੀ ਢਾਂਚਾ ਵਿਕਸਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੀਵਰੇਜ ਪ੍ਰਾਜੈਕਟ ਨਾਲ ਫੇਜ਼-1, ਫੇਜ਼-2, ਫੇਜ਼-3ਬੀ1, ਫੇਜ਼-3ਬੀ2, 4, 5, 6, 7, 8, 9, 10 ਅਤੇ ਫੇਜ਼-11 ਤੱਕ ਪਾਇਆ ਜਾਵੇਗਾ, ਜਦੋਂਕਿ ਪਹਿਲਾਂ 40-45 ਸਾਲ ਪੁਰਾਣੀ ਸੀਵਰੇਜ ਪਾਈਪਲਾਈਨ ‘ਬਰਿੱਕ ਡਾਰਟ ਸਿਸਟਮ’ ’ਤੇ ਆਧਾਰਿਤ ਸੀ, ਜਿਸ ਦੀ ਥਾਂ ਹੁਣ ਆਧੁਨਿਕ ਤਕਨੀਕ ਵਾਲੀ ਪਾਈਪਲਾਈਨ ਪਾਈ ਜਾ ਰਹੀ ਹੈ। ਇਸ ਦੀ ਸਫ਼ਾਈ ਲਈ ਪਾਈਪਲਾਈਨ ਵਿੱਚ ਵੜਨ ਦੀ ਲੋੜ ਨਹੀਂ ਹੈ। ਇਸ ਨੂੰ ਮਸ਼ੀਨ ਦੀ ਮਦਦ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ 9.9 ਕਿੱਲੋਮੀਟਰ ਲੰਮੇ ਇਸ ਪ੍ਰਾਜੈਕਟ ਤਹਿਤ 24 ਇੰਚ ਤੋਂ 48 ਇੰਚ ਮੋਟੀ ਪਾਈਪਲਾਈਨ ਪਾਈ ਜਾਵੇਗੀ ਅਤੇ ਇਸ ਪ੍ਰਾਜੈਕਟ ’ਤੇ 21.90 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰਾਜੈਕਟ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਨਿਊ ਬੱਸ ਟਰਮੀਨਲ ਤੋਂ ਸੈਕਟਰ-64, 65, 66 ਤੇ 67 ਚੌਕ ਤੱਕ ਆਊਟ ਫਾਲ ਸੀਵਰ ਨਵਾਂ ਪਾਇਆ ਜਾਣਾ ਹੈ। ਇਹ ਕੰਮ ਲਗਭਗ 9 ਮਹੀਨੇ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਅਮਰਜੀਤ ਸਿੰਘ ਜੀਤੀ ਸਿੱਧੂ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਸਈ ਮੁਕੇਸ਼ ਗਰਗ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਰਾਜਿੰਦਰ ਸਿੰਘ ਰਾਣਾ, ਨਛੱਤਰ ਸਿੰਘ, ਐਨਐਸ ਸਿੱਧੂ, ਭਾਰਤ ਭੂਸ਼ਨ ਮੈਣੀ, ਜਸਵੀਰ ਸਿੰਘ ਮਣਕੂ (ਸਾਰੇ ਕੌਂਸਲਰ), ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬਲਜੀਤ ਕੌਰ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਰਾਜਾ ਕੰਵਰਜੋਤ ਸਿੰਘ, ਜਤਿੰਦਰ ਸਿੰਘ ਜੌਲੀ, ਕਮਲਪ੍ਰੀਤ ਸਿੰਘ ਬੰਨੀ, ਰਾਜੇਸ਼ ਲਖੋਤਰਾ, ਨਵਦੀਪ ਸਿੰਘ ਤੋਖੀ, ਬਲਜੀਤ ਸਿੰਘ ਗਰੇਵਾਲ, ਜਸਪਾਲ ਸਿੰਘ ਟਿਵਾਣਾ ਅਤੇ ਰੁਪਿੰਦਰ ਕੌਰ ਰੀਨਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …