ਸਿਹਤ ਮੰਤਰੀ ਬਲਬੀਰ ਸਿੱਧੂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ

ਬਾਰ ਐਸੋਸੀਏਸ਼ਨ ਦੀ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਲਈ 5 ਲੱਖ ਰੁਪਏ ਦੀ ਗਰਾਂਟ ਦਿੱਤੀ

ਜੁਡੀਸ਼ਲ ਕੰਪਲੈਕਸ ਵਿੱਚ ਡਿਸਪੈਂਸਰੀ ਲਈ ਡਾਕਟਰ ਤੇ ਫਾਰਮਾਸਿਸਟ ਨਿਯੁਕਤ ਕਰਨ ਦਾ ਕੀਤਾ ਵਾਅਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਬੁੱਧਵਾਰ ਨੂੰ ਜੁਡੀਸ਼ਲ ਕੰਪਲੈਕਸ ਮੁਹਾਲੀ ਪਹੁੰਚੇ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀਬੀਏ) ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਵਕੀਲਾਂ ਦੀ ਭਲਾਈ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੰਵਰ ਜੋਰਾਵਰ ਸਿੰਘ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਹ ਰਕਮ ਬਾਰ ਐਸੋਸੀਏਸ਼ਨ ਦੀ ਲਾਇਬ੍ਰੇਰੀ ਵਿਚ ਬੁਨਿਆਦੀ ਢਾਂਚੇ ਦੀ ਅਪਗ੍ਰੇਡੇਸ਼ਨ ਜਿਸ ਵਿੱਚ ਨਵੀਆਂ ਕਿਤਾਬਾਂ, ਰੀਡਿੰਗ ਟੇਬਲ, ਕੰਪਿਊਟਰ ਟੇਬਲ ਅਤੇ ਵੀਡੀਓ ਕਾਨਫਰੰਸਿੰਗ ਲਈ ਉਪਕਰਣ ਸ਼ਾਮਲ ਹਨ, ਲਈ ਵਰਤੀ ਜਾਵੇਗੀ।
ਗੱਲਬਾਤ ਦੌਰਾਨ ਵਕੀਲਾਂ ਨੇ ਸਿਹਤ ਮੰਤਰੀ ਨੂੰ ਜੁਡੀਸ਼ਲ ਕੰਪਲੈਕਸ ਵਿੱਚ ਡਿਸਪੈਂਸਰੀ ਦੀ ਜਰੂਰਤ ਬਾਰੇ ਜਾਣੂ ਕਰਾਇਆ। ਮੰਤਰੀ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰਨਾਂ ਵਕੀਲਾਂ ਦੀ ਤੁਰੰਤ ਬੇਨਤੀ ਨੂੰ ਮੰਨ ਲਿਆ ਅਤੇ ਡਿਸਪੈਂਸਰੀ ਲਈ ਇਕ ਡਾਕਟਰ ਅਤੇ ਫਾਰਮਾਸਿਸਟ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਜਿਥੇ ਵੀ ਐਸੋਸੀਏਸ਼ਨ ਡਿਸਪੈਂਸਰੀ ਲਈ ਜਗਾ/ਕਮਰੇ ਦੀ ਪਛਾਣ ਕਰੇਗੀ। ਮੰਤਰੀ ਨੇ ਕਿਸਾਨਾਂ ਨੂੰ ਦਰਪੇਸ ਸੰਕਟ ਬਾਰੇ ਲੰਮਾ ਸਮਾਂ ਗੱਲ ਕੀਤੀ ਅਤੇ ਉਮੀਦ ਕੀਤੀ ਕਿ ਵਕੀਲ ਉਨਾਂ ਦਾ ਸਮਰਥਨ ਕਰਨਗੇ। ਮੰਤਰੀ ਦੇ ਸੱਦੇ ਦੇ ਜਵਾਬ ਵਿੱਚ ਜ਼ਿਲਾ ਬਾਰ ਐਸੋਸੀਏਸ਼ਨ ਮੁਹਾਲੀ ਨੇ ਰਾਜ ਦੇ ਕਿਸਾਨਾਂ ਨਾਲ ਪੂਰਨ ਏਕਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਐਡਵੋਕੇਟ ਕੁਲਦੀਪ ਸਿੰਘ ਰਾਠੌੜ ਉਪ-ਪ੍ਰਧਾਨ, ਰਵਿੰਦਰ ਸਿੰਘ, ਨਰਪਿੰਦਰ ਰੰਗੀ, ਜਗਦੀਪ ਸਿੰਘ, ਗਗਨਦੀਪ ਸਿੰਘ ਥਿੰਦ, ਨੀਰੂ ਥਰੇਜਾ, ਸੰਜੀਵ ਸਿੰਗਲਾ, ਦਮਨਜੀਤ ਧਾਲੀਵਾਲ ਅਤੇ ਐਚ.ਐਸ. ਢਿੱਲੋਂ ਸਮੇਤ ਹੋਰ ਵਕੀਲ ਹਾਜ਼ਰ ਸਨ।

Load More Related Articles

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ ਨਬਜ਼-ਏ-ਪੰਜਾਬ, ਮੁਹਾਲੀ, 19 ਮਈ: ਅਮ…