ਸਿਹਤ ਮੰਤਰੀ ਬਲਬੀਰ ਸਿੱਧੂ ਨੇ ਐਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਸੇਨੂੰ ਸੇਠੀ ਦੀ ਟੀਮ ਨੂੰ ਦਿਨ ’ਚ ਮਿਲੀ ਤੀਜੀ ਨਵੀਂ ਐਬੂਲੈਂਸ ਗੱਡੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਲੋੜਵੰਦ ਲੋਕਾਂ ਦਾ ਸਹਾਰਾ ਬਣੀ ਸਮਾਜ ਸੇਵੀ ਟੀਮ ਸੋਨੂ ਸੇਠੀ ਨੂੰ ਤੀਜੀ ਨਵੀਂ ਐਬੂਲੈਂਸ ਦਾਨ ਵਿੱਚ ਦਿੱਤੀ ਗਈ। ਇਹ ਐਬੂਲੈਂਸ ਬਾਬਾ ਬਾਲਕ ਨਾਥ ਮੰਦਰ ਪਿੰਡ ਕੰਬਾਲੀ (ਸੈਕਟਰ-65) ਵੱਲੋਂ ਦਾਨ ਵਿੱਚ ਦਿੱਤੀ ਗਈ ਹੈ। ਇਹ ਐਬੂਲੈਂਸ ਮੰਦਰ ਦੇ ਸੰਸਥਾਪਕ ਸਵਰਗੀ ਯਸ਼ਪਾਲ ਸ਼ਰਮਾ ਕੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ ਅਮਨਦੀਪ ਸ਼ਰਮਾ ਨੇ ਦਿੱਤੀ। ਅੱਜ ਇਸ ਐਬੂਲੈਂਸ ਨੂੰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਵੀ ਮੌਜ਼ੂਦ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਮਰੀਜ਼ਾਂ ਤੋਂ ਇਲਾਵਾ ਐਕਸੀਡੈਂਟ ਕੇਸ, ਡਿਲੀਵਰੀ ਕੇਸ, ਲਾਵਾਰਿਸ ਲਾਸ਼ਾਂ ਦੇ ਸੰਸਕਾਰ ਕਰਵਾਉਣ ਆਦਿ ਦੀ ਸੇਵਾ ਸਹਾਰਾ ਬਣੀ ਟੀਮ ਸੋਨੂੰ ਸੇਠੀ ਵੱਲੋਂ ਕੀਤੀ ਜਾ ਰਹੀ ਹੈ। ਇਹ ਸੇਵਾ ਪਿਛਲੇ 12 ਸਾਲਾਂ ਤੋਂ ਬਗੈਰ ਕਿਸੇ ਭੇਟਾ ਤੋਂ ਨਿਭਾਈ ਜਾ ਰਹੀ ਹੈ।
ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੋਵੇਂ ਸੰਸਥਾਵਾਂ ਦੀ ਇਸ ਨੇਕ ਸੇਵਾ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਨਦੀਪ ਸ਼ਰਮਾ, ਸੁਧੀਰ ਸ਼ਰਮਾ, ਰਵੀਸ਼ ਮੇਹਤਾ, ਨਿਖਿਲ ਮੇਹਤਾ, ਸੋਰਵ ਮੇਹਤਾ, ਕਰਨ ਬੇਦੀ, ਡਾਕਟਰ ਅਸ਼ਵਨੀ, ਆਸ਼ੋਕ, ਆਨਿਲਜੈਨ, ਰਮਨ ਸੇਠੀ, ਬਿਕਰਮ ਧਵਨ, ਮਹਿੰਦਰ ਕੋਰ ਕਟਾਰੀਯਾ, ਪ੍ਰਭਜੋਤ ਸਿੱਧੂ ਵੀ ਮੌਜ਼ੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …