ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਸੋਹਾਣਾ ਨੇੜੇ ਬੱਸ ਕਿਊ ਸ਼ੈਲਟਰ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਇੱਥੋਂ ਦੇ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਅਗਵਾਈ ਹੇਠ ਸੈਕਟਰ ਵਾਸੀਆਂ ਅਤੇ ਹੋਰਨਾਂ ਉੱਦਮੀ ਲੋਕਾਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਸੈਕਟਰ-77 ਵਿੱਚ ਬਣਾਇਆ ਬੱਸ ਕਿਊ ਸ਼ੈਲਟਰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਜਿਸ ਦਾ ਉਦਘਾਟਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਲਾਜ਼ਮ ਲਹਿਰ ਦੇ ਮੋਢੀ ਰਘਵੀਰ ਸਿੰਘ ਸੰਧੂ ਨੇ ਕੀਤਾ। ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਵਿੱਚ ਜਲਦੀ ਹੀ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਨੇ ਕਿਹਾ ਕਿ ਇਸ ਥਾਂ ’ਤੇ ਬੱਸ ਕਿਊ ਸ਼ੈਲਟਰ ਬਣਾਉਣ ਲਈ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਅਧਿਕਾਰੀਆਂ ਨੂੰ ਮਿਲ ਕੇ ਮੰਗ-ਪੱਤਰ ਦਿੱਤਾ ਗਿਆ ਸੀ ਪ੍ਰੰਤੂ ਦੋਵਾਂ ਅਦਾਰਿਆਂ ਨੇ ਪੱਲਾ ਨਹੀਂ ਫੜਾਇਆ। ਜਿਸ ਕਾਰਨ ਵੈਲਫੇਅਰ ਕਮੇਟੀ ਨੇ ਲੋਕਾਂ ਦੀ ਸਹੂਲਤ ਲਈ ਇਸ ਪ੍ਰਾਜੈਕਟ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਸਿਹਤ ਮੰਤਰੀ ਸਿੱਧੂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ।
ਕਮੇਟੀ ਦੇ ਸਰਪ੍ਰਸਤ ਰਘਵੀਰ ਸਿੰਘ ਸੰਧੂ, ਜਨਰਲ ਸਕੱਤਰ ਰਣਜੀਤ ਸਿੰਘ, ਵਿੱਤ ਸਕੱਤਰ ਜੀਐਸ ਪਠਾਨੀਆ, ਮੀਤ ਪ੍ਰਧਾਨ ਸੰਤ ਸਿੰਘ, ਡਾ. ਮਨਮੋਹਨ ਸਿੰਘ ਅਤੇ ਪ੍ਰੈਸ ਸਕੱਤਰ ਸਰਦੂਲ ਸਿੰਘ ਪੁਨੀਆਂ ਨੇ ਦੱਸਿਆ ਕਿ ਸੈਕਟਰ-76 ਤੋਂ 80 ਵਿੱਚ ਪਾਣੀ ਦੀ ਪਾਈਪਲਾਈਨਾਂ ਵਿਛਾਉਣ, ਰੋਡ ਗਲੀਆਂ ਅਤੇ ਸੜਕਾਂ ਦਾ ਨਿਰਮਾਣ ਸਮੇਤ ਬਿਜਲੀ ਦੇ ਕੰਮ ਅਤੇ ਪਾਰਕਾਂ ਨੂੰ ਸੈਰਗਾਹ ਵਜੋਂ ਵਿਕਸਤ ਕਰਨ ਲਈ ਗਮਾਡਾ ਵੱਲੋਂ ਨਵੰਬਰ 2019 ਵਿੱਚ ਠੇਕੇਦਾਰ ਨੂੰ ਕੰਮ ਅਲਾਟ ਕੀਤਾ ਗਿਆ ਸੀ ਪੰ੍ਰਤੂ ਇਹ ਕੰਮ ਬਹੁਤ ਠੰਢੀ ਗਤੀ ਵਿੱਚ ਚਲ ਰਹੇ ਹਨ। ਇਹੀ ਨਹੀਂ 300 ਤੋਂ ਵੱਧ ਅਲਾਟੀਆਂ ਨੂੰ ਹਾਲੇ ਤੱਕ ਪਲਾਟਾਂ ਦੇ ਕਬਜ਼ੇ ਨਹੀਂ ਦਿੱਤੇ ਗਏ ਹਨ। ਇਸ ਮੌਕੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਾਬਕਾ ਕੌਂਸਲ ਅਮਰੀਕ ਸਿੰਘ ਸੋਮਲ, ਹਰਮੇਸ਼ ਲਾਲ, ਗੁਰਮੇਲ ਸਿੰਘ ਢੀਂਡਸਾ, ਕ੍ਰਿਸ਼ਨਾ ਮਿੱਤੂ, ਬੂਟਾ ਸਿੰਘ ਸੋਹਾਣਾ, ਅਮਰੀਕ ਸਿੰਘ ਮਟੌਰ, ਜਸਬੀਰ ਸਿੰਘ, ਇੰਦਰਜੀਤ ਸਿੰਘ, ਸੰਤੋਖ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…