Nabaz-e-punjab.com

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਹਾਲੀ ਵਿੱਚ ਛਬੀਲਾਂ ’ਤੇ ਰਾਹਗੀਰਾਂ ਨੂੰ ਛਕਾਇਆ ਠੰਢਾ ਮਿੱਠਾ ਜਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਇੱਥੇ ਦੇ ਸੈਕਟਰ-69 ਅਤੇ ਸੈਕਟਰ-70 ਵਿੱਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਇਨ੍ਹਾਂ ਦੋਵੇਂ ਥਾਵਾਂ ’ਤੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਛਬੀਲ ’ਤੇ ਖੜੇ ਹੋ ਕੇ ਰਾਹਗੀਰਾਂ ਅਤੇ ਸੰਗਤ ਨੂੰ ਠੰਢਾ ਮਿੱਠਾ ਜਲ ਛਕਾਇਆ। ਆਲ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ-69 ਵੱਲੋਂ ਮੁਹਾਲੀ ਏਅਰਪੋਰਟ ਰੋਡ ਉੱਤੇ ਛਬੀਲ ਲਗਾਈ ਗਈ। ਜਿਸ ਵਿੱਚ ਸ੍ਰੀ ਸਿੱਧੂ ਅਤੇ ਸਮਰਥਕਾਂ ਨੇ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਅਤਿ ਦੀ ਗਰਮੀ ਦੇ ਮੌਸਮ ਵਿੱਚ ਰਾਹਗੀਰਾਂ ਨੂੰ ਠੰਢਾ ਮਿੱਠਾ ਜਲ ਛਕਾ ਰਹੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਆ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਕਾਂਗਰਸ ਜੀਐਸ ਰਿਆੜ, ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲ, ਸੀਨੀਅਰ ਮੀਤ ਪ੍ਰਧਾਨ ਜੇਐਸ ਸਿੱਧੂ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਪੂਨੀਆ, ਮੀਤ ਪ੍ਰਧਾਨ ਆਰ.ਬੀ. ਸਿੰਘ, ਉਪ ਸਕੱਤਰ ਗੁਰਮੀਤ ਸਿੰਘ ਸਰਵਾਰਾ, ਮੀਤ ਵਿੱਤ ਸਕੱਤਰ ਸ਼ਸ਼ੀ ਕੁਮਾਰ, ਸੰਯੁਕਤ ਸਕੱਤਰ ਐਚਐਸ ਰਾਣਾ, ਆਰਗੇਨਾਈਜ਼ਰ ਗੁਰਮੇਲ ਸਿੰਘ, ਲਖਵੀਰ ਸਿੰਘ ਭੰਗੂ, ਮੁੱਖ ਸਲਾਹਕਾਰ ਸੀਡੀ ਸ਼ਰਮਾ, ਮੁੱਖ ਸਲਾਹਕਾਰ ਰਾਜੀਵ ਵਸ਼ਿਸ਼ਟ, ਸਲਾਹਕਾਰ ਸੁਖਵਿੰਦਰ ਮਾਨ, ਆਨਰੇਰੀ ਮੀਡੀਆ ਸਲਾਹਕਾਰ ਕਮਲਜੀਤ ਬਨਵੈਤ, ਕਾਨੂੰਨੀ ਸਲਾਹਕਾਰ ਹਰੀਸ਼ ਗੋਇਲ, ਕਾਨੂੰਨੀ ਸਲਾਹਕਾਰ ਕੇ.ਐਸ. ਕਾਹਲੋਂ, ਵੈਟਰਨ ਹਰਜੀਤ ਸਿੰਘ, ਐਚਐਸ ਗਰੇਵਾਲ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…