nabaz-e-punjab.com

ਸਿਹਤ ਮੰਤਰੀ ਵੱਲੋਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤ ਵੈਨ ਰਵਾਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਹਾਈਪਰਟੈਂਸ਼ਨ (ਬਲੱਡ ਪ੍ਰੈਸ਼ਰ) ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਵੈਨ ਦੀ ਸ਼ੁਰੂਆਤ ਕੀਤੀ ਹੈ। ਇਸ ਵੈਨ ਦਾ ਸ਼ੁਭ ਆਰੰਭ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਸਰਕਾਰੀ ਹਸਪਤਾਲ ਫੇਜ਼-6 ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਹ ਵੈਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਮੁੱਖ ਜਗ੍ਹਾਂ ਨੂੰ ਇੱਕ ਮਹੀਨੇ ਵਿੱਚ ਕਵਰ ਕਰੇਗੀ ਅਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਵੈਨ ਦੇ ਸਾਰੇ ਪਾਸੇ ਪ੍ਰਿੰਟ ਮਟੀਰੀਅਲ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦੇ ਨਾਲ ਨਾਲ ਐਲਈਡੀ ਜ਼ਰਿਏ ਆਡਿਓ-ਵੀਡਿਓ ਸਪਾਟ ਅਤੇ ਵਿਸ਼ੇਸ਼ ਪੰਫਲੈਟ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਭਾਵੇਂ ਮੈਡੀਕਲ ਸਾਇੰਸ ਨੇ ਤਰੱਕੀ ਕਰ ਲਈ ਹੈ। ਫਿਰ ਵੀ ਨਵੀਂਆਂ ਬਿਮਾਰੀਆਂ ਨੇ ਲੋਕਾਂ ਨੂੰ ਜਕੜਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਬਚਣ ਲਈ ਵੀ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਵੀ ਕਰ ਰਹੀ ਹੈ। ਬਲੱਡ ਪ੍ਰੈਸ਼ਰ ਇੱਕ ਆਮ ਬਿਮਾਰੀ ਹੈ ਅਤੇ ਇਸ ਗੈਰ ਸੰਚਾਰਿਤ ਬਿਮਾਰੀ (ਨਾਨ ਕਮਿਉਨੀਕੇਬਲ ਡਿਜ਼ੀਜ਼) ਤੋਂ ਹਰ ਉਮਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ। ਇਹ ਆਮ ਤੌਰ ਤੇ 30-35 ਸਾਲ ਦੀ ਉਮਰ ਵਰਗ ਵਿੱਚ ਸ਼ੁਰੂਆਤ ਹੁੰਦੀ ਹੈ। ਐਨਐਫਐਚਐਸ-4 ਅਨੁਸਾਰ ਮਾਈਲਡ ਹਾਈਪਰਟੈਂਸ਼ਨ (140-159/90-99 ਐਮਐਮ ਐਚਜੀ) ਦੇਖਿਆ ਗਿਆ ਹੈ। ਇਸ ਵਿੱਚ 10.5 ਪ੍ਰਤੀਸ਼ਤ ਅੌਰਤਾਂ ਅਤੇ 17.4 ਪ੍ਰਤੀਸ਼ਤ ਪੁਰਸ਼ ਸ਼ਾਮਲ ਹਨ, ਜਦੋਂ ਕਿ 15-49 ਸਾਲ ਉਮਰ ਦੀਆਂ 2.7 ਅੌਰਤਾਂ ਅਤੇ 4.4 ਪ੍ਰਤੀਸ਼ਤ ਪੁਰਸ਼ਾਂ ਨੂੰ ਹੈ। ਹੋਰ ਨਾਨ ਕਮਿਉਨੀਕੇਬਲ ਡਿਜ਼ਜ਼ ਦੇ ਖਤਰੇ ਸਬੰਧੀ ਪੀਜੀਆਈ ਚੰਡੀਗੜ੍ਹ ਵੱਲੋਂ ਸਟੱਡੀ ਕੀਤੀ ਗਈ ਸੀ। ਇਸ ਮੁਤਾਬਿਕ ਅੰਦਾਜ਼ਨ 40.1 ਪ੍ਰਤੀਸ਼ਤ ਲੋਕ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੀ ਚਪੇਟ ਵਿੱਚ ਹਨ ਅਤੇ 45-69 ਸਾਲ ਦੀ ਉਮਰ ਵਿੱਚ 61 ਪ੍ਰਤੀਸ਼ਤ (47 ਪ੍ਰਤੀਸ਼ਤ ਪੁਰਸ਼ ਅਤੇ 31.5 ਪ੍ਰਤੀਸ਼ਤ ਅੌਰਤਾਂ) ਸ਼ਾਮਿਲ ਹਨ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਦੀ ਬਿਮਾਰੀ ਸੰਤ੍ਰਿਪਤ ਮੋਟਾਪੇ, ਜ਼ਿਆਦਾ ਨਮਕ ਖਾਣ, ਤਣਾਅ, ਕਸਰਤ ਘੱਟ ਕਰਨੀ, ਗਲਤ ਲਾਈਫਸਟਾਈਲ, ਸਮੋਕਿੰਗ ਅਤੇ ਹੋਰ ਤੰਬਾਕੂ ਅਤੇ ਅਲਕੋਹਲ ਪਦਾਰਥਾਂ ਦੇ ਸੇਵਨ ਕਰਨ ਨਾਲ ਹੁੰਦਾ ਹੈ ਅਤੇ ਜਾਂ ਫਿਰ ਫੈਮਿਲੀ ਹਿਸਟਰੀ ਕਾਰਣ ਹੁੰਦਾ ਹੈ। ਜੋ ਵਿਅਕਤੀ ਸ਼ੂਗਰ ਦੀ ਬਿਮਾਰੀ ਦਾ ਵੀ ਪੀੜ੍ਹਤ ਹੈ, ਉਸ ਨੂੰ ਬਲੱਡ ਪ੍ਰੈਸ਼ਰ, ਕਾਰਡਿਏਕ (ਦਿੱਲ ਦੀ ਬਿਮਾਰੀ) ਅਤੇ ਸਟਰੋਕ ਆਦਿ ਦਾ ਖਤਰਾ ਵੱਧ ਰਹਿੰਦਾ ਹੈ। ਹਾਈਪਰਟੈਂਸ਼ਨ ਪੂਰੇ ਸ਼ਰੀਰ ਦੇ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਕਾਰਣ ਅੰਧਾਪਣ, ਕਿਡਨੀ, ਲਿਵਰ, ਦਿੱਲ ਅਤੇ ਦਿਮਾਗ ਵਿੱਚ ਬਦਲਾਵ ਲਿਆਉਂਦੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸਮੇਂ ਸਿਰ ਬਿਮਾਰੀ ਦੀ ਪਕੜ ਅਤੇ ਸਮੇਂ ਸਿਰ ਇਲਾਜ ਕਰਵਾ ਕੇ ਸਮਾਜ ਵਿੱਚ ਬਲੱਡ ਪ੍ਰੈਸ਼ਰ ਦੀ ਬਿਮਾਰੀ ਦੇ ਘਾਤਕ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਬਚਣ ਲਈ ਮੋਟਾਪੇ ਨੂੰ ਘਟਾਉਣਾ ਅਤੇ ਘੱਟ ਨਮਕ ਦੀ ਖੁਰਾਕ ਖਾਣੀ ਚਾਹੀਦੀ ਹੈ। ਹਰੇਕ ਵਿਅਕਤੀ ਘੱਟੋ ਘੱਟ ਹਫਤੇ ਵਿੱਚ 5 ਦਿਨ ਰੋਜ਼ਾਨਾ ਅੱਧਾ ਘੰਟਾ ਕਸਰਤ ਕਰਨੀ ਚਾਹੀਦੀ ਹੈ ਅਤੇ ਤੰਬਾਕੂ ਅਤੇ ਅਲਕੋਹਲ ਉਤਪਾਦਨਾਂ ਤੋਂ ਬਚਣਾ ਚਾਹੀਦਾ ਹੈ। ਜਿਸ ਵਿਅਕਤੀ ਦੇ ਪਰਿਵਾਰ ਵਿੱਚ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਹੈ, ਉਸ ਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਦੇ ਭਿਆਨਕ ਖਤਰੇ ਨੂੰ ਘੱਟ ਕਰਨ ਲਈ ਰੇਗੂਲਰ ਮੈਡੀਕਲ ਚੈਕਅੱਪ ਅਤੇ ਰੇਗੂਲਰ ਇਲਾਜ ਕਰਵਾਉਣਾ ਚਾਹੀਦਾ ਹੈ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀ ਅਤੇ ਸਟਰੋਕ ਦੀ ਬਿਮਾਰੀ ਤੋਂ ਬਚਾਅ ਲਈ 30 ਸਾਲ ਤੋਂ ਉਪਰ ਉਮਰ ਵਰਗ ਦੇ ਹਰ ਵਿਅਕਤੀ ਦੀ ਸਕਰੀਨਿੰਗ ਮੁਫ਼ਤ ਕੀਤੀ ਹੋਈ ਹੈ। ਇਹ ਸਕਰੀਨਿੰਗ ਏਐਨਐਮ ਦੇ ਜ਼ਰਿਏ ਸੰਸਥਾ ਪੱਧਰ ’ਤੇ ਡਾਕਟਰਾਂ ਵੱਲੋਂ ਕੀਤੀ ਜਾਂਦੀ ਹੈ। ਹੁਣ ਤੱਕ 22, 68,537 ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ 5,35,620 (23.6 ਪ੍ਰਤੀਸ਼ਤ) ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਾਹਮਣੇ ਆਈ ਹੈ। ਇਸੇ ਤਰ੍ਹਾਂ ਸਾਲ 2016-17 ਦੌਰਾਨ 1,13,160 ਲੋਕਾਂ ਦੀ ਸਕਰੀਨਿੰਗ ਹਰ ਮਹੀਨੇ ਕੀਤੀ ਗਈ, ਜਿਸ ਵਿੱਚੋਂ 14,250 (12.6 ਪ੍ਰਤੀਸ਼ਤ) ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਾਹਮਣੇ ਆਈ ਹੈ ਅਤੇ ਇਲਾਜ ਕੀਤਾ ਜਾ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਹਾਈਪਰਟੈਂਸ਼ਨ ਦਾ ਇਲਾਜ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਹੈ। ਜਿਸ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸਾਹਮਣੇ ਆਉਂਦੀ ਹੈ, ਉਸ ਦਾ ਇਲਾਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪਿੰਡ ਪੱਧਰ ਤੇ ਮਰੀਜਾਂ ਦਾ ਫਾਲੋਅੱਪ ਏਐਨਐਮ ਵੱਲੋਂ ਕੀਤਾ ਜਾ ਰਿਹਾ ਹੈ। ਸਾਰੀਆਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਇੱਕ ਮਹੀਨੇ ਲਈ ਉਪਲਬੱਧ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਤੇ ਡਾਇਰੈਕਟਰ ਹੈਲਥ ਸਰਵਿਸਸ, ਫੈਮਿਲੀ ਵੈਲਫੇਅਰ, ਡਾ. ਧਰਮਪਾਲ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਰਾਜੇਸ਼ ਸ਼ਰਮਾ, ਅਡਿਸ਼ਨਲ ਡਾਇਰੈਕਟਰ, ਡਾ. ਹੰਸ, ਸਿਵਲ ਸਰਜਨ ਐਸ.ਏ.ਐਸ. ਨਗਰ ਡਾ. ਜੈ ਸਿੰਘ, ਅਸਿਸਟੈਂਟ ਡਾਇਰੈਕਟਰ ਡਾ. ਜੀਬੀ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਫ਼ਸਰ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …