
ਸਿਹਤ ਮੰਤਰੀ ਵੱਲੋਂ ਡਾ. ਭਾਨੂ ਪ੍ਰਤਾਪ ਸਿੰਘ ਦਾ ਹੈਲਥਕੇਅਰ ਐਕਸੀਲੈਂਸ ਐਵਾਰਡ ਨਾਲ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਪੰਜਾਬ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਈਵੀ ਹਸਪਤਾਲ ਸੈਕਟਰ-71 ਮੁਹਾਲੀ ਵਿੱਚ ਆਰਥੋ ਵਿਭਾਗ ਦੇ ਮੁਖੀ ਡਾ. ਭਾਨੂ ਪ੍ਰਤਾਪ ਸਿੰਘ ਸਲੂਜਾ ਨੂੰ ਜੁਆਇੰਟ ਰਿਪਲੇਸਮੈਂਟ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਾ ਭਾਨੂ ਨੂੰ ਹੈਲਥਕੇਅਰ ਐਕਸੀਲੈਂਸ ਐਵਾਰਡ ਦੌਰਾਨ ਪੁਰਸਕਾਰ ਦੇ ਕੇ ਨਿਵਾਜਿਆ ਗਿਆ। ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੀ ਨਵੀਂ ਸਰਲ ‘ਟਰੂ ਮੋਸ਼ਨ ਤਕਨੀਕ’ (ਟੀਐਮਟੀ) ਨੂੰ ਡਾ. ਭਾਨੂ ਨੇ ਤਿਆਰ ਕੀਤਾ ਹੈ। ਜਿਨ੍ਹਾਂ ਨੇ ਆਈਵੀ ਜੁਆਇਨ ਕਰਨ ਤੋਂ ਪਹਿਲਾਂ ਆਸਟ੍ਰੇਲੀਆ, ਜਰਮਨੀ, ਇੰਗਲੈਂਡ, ਸਕਾਟਲੈਂਡ ਵਿੱਚ ਵੀ ਸ਼ਲਾਘਾ ਕੰਮ ਕੀਤਾ ਹੈ।
ਟੀਐਮਟੀ ਸਰਜਰੀ ਦੇ 48 ਘੰਟਿਆਂ ਦੇ ਅੰਦਰ ਹੀ ਮਰੀਜ਼ ਨੂੰ ਗਤੀਸ਼ੀਲਤਾ ਦੀ ਸੰਪੂਰਨ ਰੇਂਜ ਪ੍ਰਦਾਨ ਕਰਦਾ ਹੈ। ਇਸ ਸਟਿਚ ਲੈਸ ਸਰਜਰੀ ਦੀ ਤਕਨੀਕ ਦੇ ਮਾਧਿਅਮ ਨਾਲ ਗੋਡਿਆਂ ਦੀ ਰਿਪਲੇਸਮੈਂਟ ਸਰਜਰੀ ਦੇ 6 ਘੰਟਿਆਂ ਦੇ ਅੰਦਰ ਹੀ ਮਰੀਜ਼ ਤੁਰਨਾ ਸ਼ੁਰੂ ਕਰ ਸਕਦਾ ਹੈ ਅਤੇ ਫਾਲੋਅਪ ਦੀ ਜ਼ਰੂਰਤ ਵੀ ਨਹੀਂ ਹੁੰਦੀ। ਸਰਜਰੀ ਦੇ ਦੋ ਦਿਨ ਦੇ ਅੰਦਰ ਮਰੀਜ਼ ਪੌੜੀਆਂ ਚੜ੍ਹ ਸਕਦਾ ਹੈ ਅਤੇ ਬਿਨਾਂ ਕਿਸੇ ਸਹਾਇਤਾ ਦੇ ਘਰ ਜਾ ਸਕਦਾ ਹੈ।