ਸਿਹਤ ਮੰਤਰੀ ਨੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਸਮਾਜਿਕ ਗਤੀਵਧੀਆਂ ਲਈ ਗਰਾਂਟਾਂ ਦੇ ਚੈੱਕ ਵੰਡੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜਨਵਰੀ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਮਾਜ ਸੇਵੀ ਜਥੇਬੰਦੀਆਂ ਅਤੇ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ (ਆਰ.ਡਬਲਿਊ.ਏ) ਨੂੰ ਸੱਦਾ ਦਿੱਤਾ ਹੈ ਕਿ ਉਹ ਸਮਾਜਿਕ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ। ਸਮਾਜ ਸੇਵੀ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਵੱਖ-ਵੱਖ ਐਸੋਸੀਏਸ਼ਨਾਂ ਤੇ ਸੁਸਾਇਟੀਆਂ ਨੂੰ ਸਮਾਜਿਕ ਕਾਰਜਾਂ ਲਈ ਚੈੱਕ 4.50 ਲੱਖ ਰੁਪਏ ਦੇ ਚੈਕ ਭੇਟ ਕੀਤੇ।
ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਨਤਨ ਧਰਮ ਫੇਜ਼-7 ਨੂੰ 2 ਲੱਖ ਰੁਪਏ ਧਰਮਸ਼ਾਲਾ ਦੀ ਉਸਾਰੀ ਲਈ, ਪ੍ਰੋਗਰੈਸੀਵ ਵੈਲਫੇਅਰ ਐਸੋਸੀਏਸ਼ਨ ਨੂੰ 1 ਲੱਖ ਰੁਪਏ, ਨਓ ਦਏ ਨਿਗਬੋਰੋ ਐਸੋਸੀਏਸ਼ਨ ਨੂੰ 50 ਹਜ਼ਾਰ ਰੁਪਏ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-4 ਨੂੰ 50 ਹਜ਼ਾਰ ਰੁਪਏ ਅਤੇ ਐਚਐਮ ਹਾਊਸ ਵੈਲਫੇਅਰ ਐਸੋਸੀਏਸ਼ਨ ਫੇਜ਼-4 ਨੂੰ 50 ਰੁਪਏ ਦੇ ਚੈਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਲਈ ਲੋੜੀਂਦੀਆਂ ਗਰਾਂਟਾ ਜਾਰੀ ਕਰਨ ਲਈ ਵਚਨਬੱਧ ਹੈ। ਸਰਕਾਰ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਸਭਾਵਾਂ ਅਤੇ ਸੁਸਾਇਟੀਆਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਕਾਰਜਾਂ ਲਈ ਗਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦੁਆਇਆ ਕਿ ਵਿਕਾਸ ਕਾਰਜਾਂ ਅਤੇ ਸਮਾਜ ਸੇਵੀ ਕੰਮਾਂ ਲਈ ਗਰਾਂਟਾ ਦੀ ਕੋਈ ਕਮੀ ਨਹੀਂ ਹੈ। ਸਮਾਜਿਕ ਕੰਮਾਂ ਵਿੱਚ ਲੱਗੀਆਂ ਐਸੋਸੀਏਸ਼ਨਾਂ/ਸੁਸਾਇਟੀਆਂ ਦੀ ਲੋੜ ਅਨੁਸਾਰ ਸਰਕਾਰ ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸਾਬਕਾ ਕੌਸਲਰ ਕੁਲਜੀਤ ਸਿੰਘ ਬੇਦੀ, ਰਾਜਾ ਕੰਵਰਜੋਤ ਸਿੰਘ ਮੋਹਾਲੀ,ਸਨਤਨ ਧਰਮ ਸਭਾ ਫੇਜ਼-7 ਦੇ ਪ੍ਰਧਾਨ ਕੁਲਦੀਪ ਸ਼ਰਮਾ, ਜਨਰਲ ਸਕੱਤਰ ਰਮਨ ਸ਼ਰਮਾ, ਚੇਅਰਮੈਨ ਡਾ. ਜਨਕ ਰਾਜ ਵਾਇਸ ਪ੍ਰਧਾਨ ਮੋਹਨ ਲਾਲ ਗੁਪਤਾ, ਐਡੀਟਰ ਦਵਿੰਦਰ ਕੁਮਾਰ, ਬੀ.ਪੀ. ਕੋਹਲੀ, ਪਰਮਜੀਤ ਕੌਰ ਪੁਰੀ, ਸੁਰਿੰਦਰ ਕੌਰ ਮਾਂਗਟ, ਭੁਪਿੰਦਰ ਕੌਰ ਢੱਟ, ਮਨਜੀਤ ਕੌਰ ਢੱਟ, ਚਰਨਜੀਤ ਕੌਰ ਸੈਣੀ, ਰੋਮੀ ਵਡੇਰਾ, ਰੁਪਿੰਦਰ ਕੌਰ, ਐਚ.ਐਮ ਹਾਊਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ, ਚੇਅਰਮੈਲ ਐਨ.ਐਸ ਕਲਸੀ,ਜਨਰਲ ਸਕੱਤਰ ਰਘੂਬਰ ਚੇਤਨਿਆਂ, ਕੈਸ਼ੀਅਰ ਡੀ.ਸੀ.ਗੁਲਾਟੀ ਸਮੇਤ ਹੋਰ ਸ਼ਹਿਰੀ ਪਤਵੰਤੇ ਵੀ ਮੌਜ਼ੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…