Nabaz-e-punjab.com

ਸਿਹਤ ਮੰਤਰੀ ਵੱਲੋਂ ਆਈਵੀਵਾਈ ਹਸਪਤਾਲ ਵਿੱਚ ‘ਪੰਜਾਬ ਕਿਡਨੀ ਫਾਊਂਡੇਸ਼ਨ’ ਦੀ ਸ਼ੁਰੂਆਤ

ਆਈਵੀਵਾਈ ਹਸਪਤਾਲ ਵਿੱਚ ਕਿਡਨੀ ਦਾਨ ਕਰਨ ਵਾਲਿਆਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਬੁੱਧਵਾਰ ਨੂੰ ਇੱਥੋਂ ਦੇ ਸੈਕਟਰ-71 ਸਥਿਤ ਆਈਵੀਵਾਈ ਹਸਪਤਾਲ ਵਿੱਚ ਕਿਡਨੀ ਸਹਾਇਤਾ ਸਮੂਹ ਅਤੇ ਇੱਕ ਸਮਰਪਿਤ ਕਿਡਨੀ ਹੈਲਪਲਾਈਨ ‘ਪੰਜਾਬ ਕਿਡਨੀ ਫਾਊਂਡੇਸ਼ਨ’ ਲਾਂਚ ਕੀਤਾ। ਇਸ ਮੌਕੇ ਹਸਪਤਾਲ ਦੇ ਚੇਅਰਮੈਨ ਗੁਰਤੇਜ ਸਿੰਘ, ਮੈਡੀਕਲ ਡਾਇਰੈਕਟਰ ਡਾ. ਕੰਵਲਜੀਤ ਕੌਰ, ਡਾਇਰੈਕਟਰ ਯੂਰੋਲੋਜੀ ਡਾ. ਅਵਿਨਾਸ਼ ਸ੍ਰੀਵਾਸਤਵ, ਡਾ. ਰਾਕਾ ਕੌਸ਼ਲ ਅਤੇ ਡਾ. ਅਰੁਣਾ ਵੀ ਮੌਜੂਦ ਸਨ। ਪੰਜਾਬ ਦੀ ਸਿਆਸਤ ਬਾਰੇ ਮੰਤਰੀ ਨੂੰ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਨ ਕੌਰ ਬਾਦਲ ਦੀ ਟਿੱਪਣੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਦੀ ਬਠਿੰਡਾ ਹਲਕੇ ਤੋਂ ਦਾਅਵੇਦਾਰੀ ਪੇਸ਼ ਕੀਤੀ ਗਈ ਹੈ। ਬੀਬੀ ਬਾਦਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕਾਂਗਰਸ ਨੂੰ ਬਠਿੰਡਾ ਲਈ ਕੋਈ ਯੋਗ ਉਮੀਦਵਾਰ ਨਹੀਂ ਲੱਭ ਰਿਹਾ ਹੈ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਉਹ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਨ ਤੋਂ ਮੀਡੀਆ ਤੋਂ ਬਚਦੇ ਰਹੇ।
ਇਸ ਮੌਕੇ ਆਪਣੇ ਕਰੀਬੀ ਮੈਂਬਰਾਂ ਦੀ ਜਾਨ ਬਣਾਉਣ ਲਈ ਆਪਣੀ ਕਿਡਨੀ ਦਾਨ ਕਰਨ ਵਾਲੇ ਦਰਜਨਾਂ ਵਿਅਕਤੀਆਂ ਸਵਤੰਤਰਤਾ ਅਤੇ ਸ਼ੋਭਾ, ਦੋਵੇਂ ਮਾਵਾਂ ਨੇ ਆਪਣੇ ਬੇਟਿਆਂ ਦਾ ਜੀਵਨ ਬਚਾਉਣ ਲਈ ਆਪਣੀ ਆਪਣੀ ਕਿਡਨੀ ਦਾਨ ਕੀਤੀ, ਸੁਧਾ, ਸੁਰਜੀਤ ਕੌਰ, ਕੁਲਜੀਤ ਕੌਰ, ਪਰਮਜੀਤ ਕੌਰ, ਸੁਪਿੰਦਰ ਕੌਰ ਅਤੇ ਜਰਨੈਲ ਕੌਰ ਇਨ੍ਹਾਂ ਸਾਰੀਆਂ ਨੇ ਆਪਣੇ ਪਤੀਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਕਿਡਨੀ ਦਾਨ ਕੀਤੀ। ਪ੍ਰਕ੍ਰਿਤੀ ਨੇ ਆਪਣੀ ਮਾਂ ਲਈ ਆਪਣੀ ਕਿਡਨੀ ਦਾਨ ਕੀਤੀ। ਪਵਨ ਤਨੇਜਾ ਅਤੇ ਕੁਲਦੀਪ ਸਿੰਘ ਨੇ ਆਪਣੀਆਂ ਪਤਨੀਆਂ ਦੀ ਜਾਨ ਬਚਾਉਣ ਲਈ ਕਿਡਨੀ ਦਾਨ ਕੀਤੀ ਅਤੇ ਕਰਨ ਨੇ ਆਪਣੀ ਕਿਡਨੀ ਦਾਨ ਕਰਕੇ ਆਪਣੀ ਭੈਣ ਦੀ ਜਾਨ ਬਚਾਈ, ਇਨ੍ਹਾਂ ਸਾਰਿਆਂ ਨੂੰ ਮੰਤਰੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …