ਸਿਹਤ ਮੰਤਰੀ ਨੇ ਜਲ ਘਰ ਦੀ ਰੈਨੋਵੇਸ਼ਨ ਤੇ ਅਪਗਰੇਡ ਕਰਨ ਦੇ ਕੰਮ ਦਾ ਰੱਖਿਆ ਨੀਂਹ ਪੱਥਰ

40 ਲੱਖ ਰੁਪਏ ਦੀ ਲਾਗਤ ਨਾਲ ਸੁਧਾਰੀ ਜਾਵੇਗੀ ਜਲ ਘਰਾਂ ਦੀ ਹਾਲਤ,

ਸ਼ਹਿਰ ਵਾਸੀਆਂ ਨੂੰ ਸ਼ੁੱਧ ਜਲ ਸਪਲਾਈ ’ਚ ਕੋਈ ਕਿੱਲਤ ਨਹੀਂ ਹੋਣ ਦਿੱਤੀ ਜਾਵੇਗੀ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਜੂਨ:
ਇੱਥੋਂ ਦੇ ਸੈਕਟਰ-67 ਸਥਿਤ ਜਲ ਘਰ ਦੀ ਰੈਨੋਵੇਸ਼ਨ ਅਤੇ ਅਪਗਰੇਡ ਕਰਨ ਦੇ ਕੰਮ ਦਾ ਨੀਂਹ ਪੱਥਰ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੱਖਿਆ। ਇਸ ਪ੍ਰਾਜੈਕਟ ’ਤੇ 40 ਲੱਖ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਮੁਹਾਲੀ ਦੇ ਬਾਕੀ ਜਲ ਘਰ ਦੀ ਹਾਲਤ ਵੀ ਸੁਧਾਰੀ ਜਾਵੇਗੀ ਅਤੇ ਪੁਰਾਣੀ ਅਤੇ ਕੰਡਮ ਹੋ ਚੁੱਕੀ ਸਾਰੀ ਮਸ਼ੀਨਰੀ ਵੀ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਸਬੰਧੀ ਕੋਈ ਕਿੱਲਤ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਬੰਧੀ ਨਹਿਰੀ ਪਾਣੀ ਦੀ ਵਿਵਸਥਾ ਕਰਨ ਦੇ ਨਾਲ-ਨਾਲ ਨਵੇਂ ਟਿਊਬਵੈੱਲ ਅਤੇ ਵੱਖ-ਵੱਖ ਥਾਵਾਂ ਤੇ ਪੰਜ ਵਾਟਰ ਬੂਸਟਰ ਲਗਾਏ ਜਾਣੇ ਹਨ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਐਕਸੀਅਨ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਜਲ ਘਰ ਦੀ ਚਾਰਦੀਵਾਰੀ ਵੀ ਟੁੱਟੀ ਹੋਈ ਹੈ, ਜਿਸ ਦੀ ਮੁਰੰਮਤ ਕਰਵਾਈ ਜਾ ਰਹੀ ਹੈ ਅਤੇ ਇੱਥੇ ਇੱਕ ਜਨਰੇਟਰ ਵੀ ਲਗਾਇਆ ਜਾਵੇਗਾ। ਜਲਘਰ ਦੀ ਮਸ਼ੀਨਰੀ ਨੂੰ ਅਪਗਰੇਡ ਕੀਤਾ ਜਾਣਾ ਹੈ ਤਾਂ ਕਿ ਜੋ ਅੱਠ ਟਿਊਬਵੈੱਲਾਂ ਦਾ ਪਾਣੀ ਇੱਥੋਂ ਸ਼ੁੱਧ ਕਰਕੇ ਸੈਕਟਰ-66 ਅਤੇ ਸੈਕਟਰ-67 ਵਿੱਚ ਸਪਲਾਈ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸੈਕਟਰ-69 ਵਿਚਲੇ ਜਲ ਘਰ ਦੀ ਰੈਨੋਵੇਸ਼ਨ ਅਤੇ ਅਪਗਰੇਡ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ 16 ਕਰੋੜ ਦੀ ਲਾਗਤ ਨਾਲ ਸੈਕਟਰ-57 ਅਤੇ ਫੇਜ਼-6 ਸਥਿਤ ਕਜੌਲੀ ਤੋਂ ਆਉਂਦੇ ਸਿੱਧੇ ਪਾਣੀ ਨੂੰ ਸਾਫ਼ ਸੁਥਰਾ ਕਰਕੇ ਸ਼ਹਿਰ ਵਾਸੀਆਂ ਨੂੰ ਸਪਲਾਈ ਕਰਨ ਵਾਲੀ ਪੁਰਾਣੀ ਮਸ਼ੀਨਰੀ ਨੂੰ ਬਦਲਿਆ ਜਾਣਾ ਹੈ ਅਤੇ ਪਾਣੀ ਵਿੱਚ ਕਲੋਰੀਨ ਨੂੰ ਆਟੋਮੈਟਿਕ ਢੰਗ ਨਾਲ ਮਿਲਾਉਣ ਲਈ ਨਵੀਂ ਮਸ਼ੀਨਰੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਫੇਜ਼-10 ਦੇ ਬੂਸਟਰ ਦੀ ਮਸ਼ੀਨਰੀ ਵੀ ਬਦਲੀ ਜਾਵੇਗੀ।

ਇਸ ਮੌਕੇ ਨਗਰ ਨਿਗਮ ਦੇ ਐੱਸਈ ਸੰਜੇ ਕੰਵਰ, ਕੌਂਸਲਰ ਮਨਜੀਤ ਕੌਰ, ਮਾਸਟਰ ਚਰਨ ਸਿੰਘ, ਵਿਨੀਤ ਮਲਿਕ, ਕੁਲਵਿੰਦਰ ਸੰਜੂ, ਗਿਆਨੀ ਰਜਿੰਦਰ ਮੋਹਨੀ, ਬਲਬੀਰ ਸਿੰਘ, ਗੁਰਮੇਲ ਸਿੰਘ ਘੜੂੰਆਂ, ਰਿਸ਼ੀਪਾਲ ਸਿੰਘ, ਅਮਰਜੀਤ ਸਿੰਘ ਨਾਗਰਾ, ਚਰਨ ਸਿੰਘ, ਦੀਪਕ ਸੂਦ, ਜਲਵਾਯੂ ਵਿਹਾਰ ਦੇ ਪ੍ਰਧਾਨ ਬੀਐੱਸ ਢਿੱਲੋਂ, ਹਰਜੀਤ ਸਿੰਘ, ਜਸਵਿੰਦਰ ਸਿੰਘ, ਰਵੀਨ ਕਮਲ, ਕਰਮਜੀਤ ਕੌਰ, ਰਾਜੇਸ਼ ਰਾਠੌਰ, ਕਮਲ ਚਾਵਲਾ, ਵਰਿਆਮ ਸਿੰਘ, ਦਵਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।

Load More Related Articles

Check Also

Punjab seeks legal action against BBMB Chairman for misleading hon’ble High Court

Punjab seeks legal action against BBMB Chairman for misleading hon’ble High Court Ch…