nabaz-e-punjab.com

ਸਿਹਤ ਮੰਤਰੀ ਵੱਲੋਂ ਸਮੂਹ ਸਿਵਲ ਸਰਜਨਾਂ ਤੇ ਐਸਐਮਓਜ਼ ਨੂੰ ਹਰ ਸ਼ਨੀਵਾਰ ਕਲੀਨਿਕਲ ਡਿਊਟੀ ਨਿਭਾਉਣ ਦੇ ਆਦੇਸ਼

ਕੇਂਦਰ ਸਰਕਾਰ ਨੇ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਤੇ ਪਠਾਨਕੋਟ ਨੂੰ ਦਿੱਤਾ ਵਧੀਆ ਕਾਰਗੁਜ਼ਾਰੀ ਲਈ ਕੁਆਲਿਟੀ ਇਸ਼ੋਰੈਂਸ ਇਨਾਮ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਅਗਸਤ:
ਹੁਣ ਸਿਹਤ ਵਿਭਾਗ ਦੇ ਸਾਰੇ ਸਪੈਸ਼ਲਿਸਟ ਡਾਕਟਰਾਂ ਸਮੇਤ ਸਿਵਲ ਸਰਜ਼ਨ ਅਤੇ ਸੀਨੀਅਰ ਮੈਡੀਕਲ ਅਫਸਰ ਹਰ ਸ਼ੁਕੱਰਵਾਰ ਨੂੰ ਸਰਕਾਰੀ ਹਸਪਤਾਲਾਂ ਵਿਖੇ ਕਲੀਨਿਕਲ ਡਿਊਟੀਆਂ ਨਿਭਾਉਣਗੇ ਅਤੇ ਨਿਰਧਾਰਿਤ ਦਿਨਾਂ ਨੂੰ ਸਰਜ਼ਰੀ ਕਰਨਾ ਵੀ ਯਕੀਨੀ ਕਰਨਗੇ।ਇਹ ਘੋਸ਼ਣਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਡਾਇਰੈਕਟੋਰੇਟ ਸਿਹਤ ਸੇਵਾਵਾਂ, ਪੰਜਾਬ ਵਿਖੇ ਆਯੋਜਿਤ ਸਿਵਲ ਸਰਜ਼ਨਾਂ ਦੀ ਸਮੀਖਿਆ ਮੀਟਿੰਗ ਦੌਰਾਨ ਕੀਤੀ ਗਈ। ਇਸ ਮੌਕੇ ਤੇ ਪੰਜਾਬ ਦੇ ਦੋ ਰਾਸ਼ਟਰੀ ਅਵਾਰਡ ਜੇਤੂ ਜ਼ਿਲ੍ਹਾ ਹਸਪਤਾਲਾਂ ਨੂੰ ਭਾਰਤ ਸਰਕਾਰ ਵੱਲੋਂ ਕੁਆਲਿਟੀ ਇਸ਼ੋਰੈਂਸ ਸਟੈਂਡਰਡ ਵਿੱਚ ਮੁਕਾਮ ਹਾਸਲ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ।
ਨਵ-ਜੰਮੇ ਬੱਚਿਆਂ ਲਈ ਸ਼ੁਰੂ ਕੀਤੀ ਗਈ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਘੋਸ਼ਣਾ ਕਰਦੇ ਹੋਏ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਖਾਸ ਤੌਰ ਤੇ ਨਵ-ਜੰਮੇ ਬੱਚਿਆਂ ਨੁੂੰ ਰਜਿਸਟਰਡ ਕਰਕੇ ਆਧਾਰ ਕਾਰਡ ਮੁਹੱਇਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿਹਤ ਵਿਭਾਗ ਬਤੌਰ ਨੋਡਲ ਏਜੰਸੀ ਵਜੋਂ ਯੂਨੀਕ ਅਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੇ ਸਹਿਯੋਗ ਦੇ ਨਾਲ ਸ਼ੁਰੂ ਕਰ ਰਿਹਾ ਹੈ। ਇਸ ਮੌਕੇ ਤੇ ਸਿਹਤ ਮੰਤਰੀ ਵੱਲੋਂ ਇਸ ਖਾਸ ਮੰਤਵ ਲਈ ਸਿੱਖਿਅਤ ਫੀਲਡ ਅਫਸਰਾਂ ਨੂੰ 300 ਟੈਬਲੇਟ ਵੀ ਦਿੱਤੇ ਗਏ। ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਰਾਸ਼ਟਰੀ ਅਵਾਰਡ ਜੇਤੂ ਜ਼ਿਲ੍ਹਾ ਹਸਪਤਾਲ ਅੰਮ੍ਰਿਤਸਰ ਅਤੇ ਪਠਾਨਕੋਟ ਦੇ ਸਿਵਲ ਸਰਜ਼ਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਇਹ ਉਮੀਦ ਵੀ ਕੀਤੀ ਗਈ ਕਿ ਜਲਦ ਹੀ ਸਿਵਲ ਹਸਪਤਾਲ ਨਵਾਂ ਸ਼ਹਿਰ ਅਤੇ ਸਿਵਲ ਹਸਪਤਾਲ ਰਾਜਪੁਰਾ ਵੀ ਇਹ ਰਾਸ਼ਟਰੀ ਇਨਾਮ ਹਾਸਲ ਕਰਨ ਵਿੱਚ ਸਫਲ ਹੋਣਗੇ।
ਉਨ੍ਹਾਂ ਕਿਹਾ ਕਿ ਕੁਆਲਿਟੀ ਇਸ਼ੋਰੈਂਸ ਪ੍ਰੋਗਰਾਮ ਅਧੀਨ ਭਾਰਤ ਸਰਕਾਰ ਵੱਲੋਂ ਨਿਰਧਾਰਿਤ 18 ਤੱਥਾਂ ਨੂੰ ਬਾਰੀਕੀ ਚੈੱਕ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਹਸਪਤਾਲ ਭਾਰਤ ਸਰਕਾਰ ਵੱਲੋਂ ਦੱਸੇ ਗਏ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਹੀ ਇਹ ਰਾਸ਼ਟਰੀ ਪੱਧਰ ਦੇ ਇਨਾਮ ਲਈ ਯੋਗ ਸਮਝਿਆ ਜਾਂਦਾ ਹੈ। ਇਸ ਲਈ ਇਹ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਅੰਮ੍ਰਿਤਸਰ (200 ਬਿਸਤਰੇ) ਅਤੇ ਪਠਾਨਕੋਟ (179 ਬਿਸਤਰੇ) ਦੋ ਸਰਕਾਰੀ ਹਸਪਤਾਲ ਕੁਆਲਿਟੀ ਇਸ਼ੋਰੈਂਸ ਅਧੀਨ ਜੇਤੂ ਰਹੇ ਹਨ। ਜਿਸ ਨੂੰ ਹਾਸਲ ਕਰਨਾ ਅਸਾਨ ਨਹੀਂ ਸੀ। ਇਸ ਉਪਰੰਤ ਸਿਹਤ ਮੰਤਰੀ ਵੱਲੋਂ ਇਸ ਅਹਿਮ ਪ੍ਰਾਪਤੀ ਦੇ ਲਈ ਦੋਹਾਂ ਹਸਪਤਾਲਾਂ ਨੂੰ ਦੋ-ਦੋ ਲੱਖ ਰੁਪਏ ਦੇ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ। ਕੇਂਦਰ ਸਰਕਾਰ ਨੇ ਸਿਵਲ ਹਸਪਤਾਲ ਪਠਾਨਕੋਟ ਨੂੰ 18 ਲੱਖ ਰੁਪਏ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਨੂੰ 15.50 ਲੱਖ ਰੁਪਏ ਦੀ ਗ੍ਰਾਂਟ ਦੇ ਇਨਾਮ ਨਾਲ ਨਵਾਜਿਆ ਹੈ।
ਇਸ ਵਿਸ਼ੇਸ਼ ਇਨਾਮ ਅਤੇ ਸਰਟੀਫਿਕੇਟ ਨੂੰ ਦੇਣ ਲਈ ਨਵੀਂ ਦਿੱਲੀ ਤੋਂ ਸਲਾਹਕਾਰ, ਕੁਆਲਿਟੀ ਸੁਧਾਰ ਐਨ.ਐਚ.ਆਰ.ਸੀ. ਭਾਰਤ ਸਰਕਾਰ, ਡਾ. ਜੇ. ਐਨ. ਸ੍ਰੀਵਾਸਤਵਾ ਅਤੇ ਕੰਨਸਲਟੈਂਟ ਕੁਆਲਿਟੀ ਸੁਧਾਰ ਐਨ.ਐਚ.ਆਰ.ਸੀ. ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਸੁਸ਼ਾਂਤ ਅਗਰਵਾਲ ਆਏ ਸਨ। ਇਸ ਸਮੀਖਿਆ ਮੀਟਿੰਗ ਵਿੱਚ ਸਿਹਤ ਮੰਤਰੀ ਵੱਲੋਂ ਹੋਰ ਪ੍ਰੋਗਰਾਮਾਂ ਤੋਂ ਇਲਾਵਾ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ, ਟੀ.ਵੀ. ਕੰਟਰੋਲ ਪ੍ਰੋਗਰਾਮ, ਜਨਨੀ ਸਿਸ਼ੂ ਸੁਰੱਖਿਆ ਕਾਰਿਆਕ੍ਰਮ ਸਬੰਧੀ ਹੋਰ ਸੁਧਾਰ ਕਰਨ ਲਈ ਨਿਰਦੇਸ਼ ਦਿੱਤੇ ਗਏ। ਹੋਰਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸ੍ਰੀਮਤੀ ਅੰਜਲੀ ਭਾਵੜਾ ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਸ੍ਰੀ ਵਰੁਣ ਰੁਜ਼ਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ, ਡਾ. ਰਾਜੀਵ ਭੱਲਾ ਡਾਇਰੈਕਟਰ ਸਿਹਤ ਸੇਵਾਵਾਂ, ਸਿਵਲ ਸਰਜ਼ਨ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …