nabaz-e-punjab.com

ਸਿਹਤ ਮੰਤਰੀ ਵੱਲੋਂ ਸਿਵਲ ਸਰਜਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ, ਵਿਭਾਗੀ ਹਦਾਇਤਾਂ ’ਤੇ ਆਧਾਰਿਤ ਹੋਵੇਗੀ

ਸਿਵਲ ਸਰਜਨ ਹਸਪਤਾਲਾਂ ਦੀ ਇਮਾਰਤ ਅਤੇ ਆਸ-ਪਾਸ ਦੀ ਸਾਫ਼-ਸਫ਼ਾਈ ਲਈ ਨਿੱਜੀ ਤੌਰ ’ਤੇ ਹੋਣਗੇ ਜ਼ਿੰਮੇਵਾਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਸਤੰਬਰ:
ਪੰਜਾਬ ਦੇ ਲੋਕਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਸੁਧਾਰ ਕਰਨ ਦੇ ਮੰਤਵ ਨਾਲ, ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਦੀ ਨਿਜੀ ਜਿੰਮੇਵਾਰੀ ਨਿਸ਼ਚਿਤ ਕੀਤੀ ਹੈ। ਹੁੱਣ ਸਿਵਲ ਸਰਜਨਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਨੂੰ ਲਾਗੂ ਕਰਨ ਦੀ ਸਫਲਤਾ ਤੇ ਅਧਾਰਿਤ ਹੋਵੇਗੀ ਜੋ ਹੁੱਣ ਹਰ ਪੰਦਰਾਂ ਦਿਨਾਂ ਬਾਅਦ ਕੀਤੀ ਜਾਵੇਗੀ। ਇਸ ਸਬੰਧਤ ਹੋਰ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀ ਗਈਆਂ ਹਨ ਕਿ ਹਸਪਤਾਲਾਂ ਅਤੇ ਅਪਰੇਸ਼ਨ ਥਿਅੇਟਰਾਂ ਦੀ ਸਫਾਈ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਅਤੇ ਹਸਪਤਾਲਾਂ ਦੀ ਦਿਖ ਨੂੰ ਅਕਾਰਸ਼ਕ ਬਣਾਉਣ ਲਈ ਨਿਜੀ ਦਿਲਚਸਪੀ ਦਿਖਾ ਕੇ ਵਿਸ਼ੇਸ਼ ਯਤਨ ਕੀਤੇ ਜਾਣ।
ਸਿਹਤ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਮਰੀਜ਼ਾਂ ਨਾਲ ਸਬੰਧਤ ਰਿਕਾਰਡ ’ਤੇ ਰੋਜ਼ਾਨਾ ਸੀਨੀਅਰ ਮੈਡੀਕਲ ਅਫ਼ਸਰ ਦੇ ਦਸਖ਼ਤ ਲਏ ਜਾਣ। ਉਨ੍ਹਾਂ ਕਿਹਾ ਕਿ ਸਿਵਲ ਸਰਜਨਾਂ ਇਹ ਯਕੀਨੀ ਕਰਨ ਕਿ ਗ਼ੈਰ ਜ਼ਰੂਰੀ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਰੈਫਰ ਨਾ ਕੀਤਾ ਜਾਵੇ ਅਤੇ ਰੈਫਰਲ ਮਾਮਲਿਆਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਆਡਿਟ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਿਹਤ ਮੰਤਰੀ ਨੇ ਕਿਹਾ ਕਿ ਸਿਵਲ ਸਰਜਨ ਇਹ ਵੀ ਯਕੀਨੀ ਬਣਾਉਣਗੇ ਕਿ ਮਾਹਿਰਾਂ ਦੁਆਰਾ ਸਵੇਰ ਅਤੇ ਸ਼ਾਮ ਦੇ ਸਮੇਂ ਨਿਰੀਖਣ ਕੀਤਾ ਜਾਵੇ। ਇਸੇ ਤਰ੍ਹਾਂ ਹੀ ਐਸ ਐਮ ਓਜ਼ ਪ੍ਰਤੀਦਿਨ ਨਿਰੀਖਣ ਕਰਨਗੇ ਅਤੇ ਸਿਵਲ ਸਰਜਨ 15 ਦਿਨਾਂ ਵਿਚ ਇਕ ਵਾਰ ਹਸਪਤਾਲਾਂ ਦਾ ਦੌਰਾ ਕਰਨਗੇ। ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬੰਧਤ ਸਿਵਲ ਸਰਜਨ ਇਹ ਵੀ ਯਕੀਨੀ ਬਣਾਉਣਗੇ ਕਿ ਐਮ ਐਲ ਆਰ ਮਾਮਲਿਆਂ ਵਿਚ ਅਜਾਈਂ ਦਾਖਲਾ ਨਾ ਕੀਤਾ ਜਾਵੇ ਅਤੇ ਇਸਦੇ ਨਾਲ ਹੀ ਆਪਰੇਸ਼ਨ ਥਿਏਟਰਾਂ ਅਤੇ ਲੇਬਰ ਰੂਮਜ਼ ਨੂੰ ਸਭ ਸੁਵਿਧਾਵਾਂ ਨਾਲ ਲੈਸ ਕਰਨ ਤੋਂ ਇਲਾਵਾ ਪੂਰੀ ਤਰ੍ਹਾਂ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਡਾਇਲਸਿਸ ਦੀਆਂ ਸੁਵਿਧਾਵਾਂ ਬਿਲਕੁਲ ਮੁਫਤ ਕਰਵਾਈਆਂ ਜਾਣ ਅਤੇ ਡਾਇਲਸਿਸ ਮਸ਼ੀਨਾਂ ’ਤੇ ਘੱਟੋ-ਘੱਟ ਦੋ ਸ਼ਿਫਟਾਂ ਲਗਾਈਆਂ ਜਾਣ। ਇਸ ਤੋਂ ਇਲਾਵਾ ਪੀ ਸੀ- ਪੀ ਐਨ ਡੀ ਟੀ ਐਕਟ ਅਤੇ ਨਸ਼ਾ ਛੁਡਾਊ ਕੇਂਦਰਾਂ ਦੀ ਨਿਯਮਿਤ ਨਿਗਰਾਨੀ ਵੀ ਸਿਵਲ ਸਰਜਨ ਦੀ ਨਿਜੀ ਜ਼ਿੰਮੇਵਾਰੀ ਹੋਵੇਗੀ। ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੌਮੀ ਪ੍ਰੋਗਰਾਮਾਂ ਨੂੰ ਅੰਕੜੇ ਉਪਲਬਧ ਕਰਵਾਉਣ ਅਤੇ ਇਨ੍ਹਾਂ ਸਬੰਧੀ ਲੋੜੀਂਦਾ ਅਧਿਐਨ ਕਰਨ ਲਈ ਵੀ ਸਿਵਲ ਸਰਜਨ ਜ਼ਿੰਮੇਵਾਰ ਹੋਣਗੇ। ਇਸ ਤੋਂ ਇਲਾਵਾ ਸਮੂਹ ਸਥਾਨਾਂ ਉੱਤੇ ਬਕਾਇਦਾ ਚਿੰਨ੍ਹ ਸਥਾਪਤ ਕਰਨੇ ਵੀ ਯਕੀਨੀ ਬਣਾਏ ਜਾਣਗੇ। ਸ੍ਰੀ ਬ੍ਰਹਮ ਮੋਹਿੰਦਰਾ ਨੇ ਇਹ ਵੀ ਕਿਹਾ ਕਿ, ‘ਹਰੇਕ ਸਿਵਲ ਸਰਜਨ ਦੀ ਕਾਰਗੁਜਾਰੀ ਦੀ ਸਮੀਖਿਆ 15 ਦਿਨਾਂ ਮਗਰੋਂ ਵੀਡਿਓ ਕਾਨਫਰੰਸ ਰਾਹੀਂ ਅਤੇ ਸਿਵਲ ਸਰਜਨਾਂ ਦੀ ਕਾਨਫਰੰਸ ਦੌਰਾਨ ਵੀ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …