Nabaz-e-punjab.com

ਸਿਹਤ ਮੰਤਰੀ ਸਿੱਧੂ ਵੱਲੋਂ ਸੀਜੀਸੀ ਲਾਂਡਰਾਂ ਦੇ 189 ਵਿਦਿਆਰਥੀਆਂ ਵੱਲੋਂ ਖੂਨਦਾਨ ਕਰਨ ਦੀ ਸ਼ਲਾਘਾ

ਸੀਜੀਸੀ ਕਾਲਜ ਲਾਂਡਰਾਂ ਵਿੱਚ ਖੂਨਦਾਨ ਕੈਂਪ ਦਾ ਆਯੋਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੋਹਾਣਾ ਹਸਪਤਾਲ ਮੁਹਾਲੀ ਦੀ ਦੇਖ ਰੇਖ ਵਿੱਚ ਕਰਵਾਏ ਇਸ ਕੈਂਪ ਵਿੱਚ 189 ਯੂਨਿਟ ਖੂਨ ਇਕੱਠਾ ਕੀਤਾ ਗਿਆ। ਖੂਨਦਾਨ ਕਰਨ ਲਈ ਨਾਮ ਦਰਜ ਕਰਾਉਣ ਵਾਲੇ 270 ਦੇ ਕਰੀਬ ਵਿਦਿਆਰਥੀਆਂ ਦਾ ਮੈਡੀਕਲ ਚੈਕਅੱਪ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਖੂਨ ਦਾਨ ਕਰਨ ਦੀ ਸਮਰੱਥਾ ਅਤੇ ਐਲਰਜੀ ਤੱਤਾਂ ਦੀ ਜਾਂਚ ਕੀਤੀ ਗਈ। ਇਸ ਕੈਂਪ ਵਿੱਚ ਪੰਜਾਬ ਦੇ ਸਿਹਤ ਅਤੇ ਪਰਵਾਰ ਭਲਾਈ ਮਾਮਲਿਆਂ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ । ਉਨ੍ਹਾਂ ਨੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਂ ਦਾਨ ਹੈ। ਇਸ ਵਿੱਚ ਹਰੇਕ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਖੂਨਦਾਨ ਕਰਨਾ ਚਾਹੀਦਾ ਹੈਤਾਂ ਜੋ ਲੋੜਵੰਦ ਵਿਅਕਤੀ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਖੂਨ ਅਜਿਹਾ ਕੀਮਤੀ ਖਜਾਨਾ ਹੈ ਜੋ ਕਿਸੇ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ।
ਸੋਹਾਣਾ ਹਸਪਤਾਲ ਵਿੱਚ ਲੈਬ ਡਾਇਰੈਕਟਰ ਡਾ. ਗੁਰਮੀਤ ਸਿੰਘ ਨੇ ਖੂਨ ਸੰਬੰਧੀ ਲਾਭਕਾਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੇਸ਼ ਜਿੱਥੇ ਖੂਨ ਸਪਲਾਈ ਦੀ ਘਾਟ ਵੇਖਣ ਨੂੰ ਮਿਲਣੀ ਹੈ ਉਥੇ ਪੰਜਾਬ ਜਿਲ੍ਹੇ ਵਿੱਚ ਸਭ ਤੋਂ ਵੱਧ ਅਨੁਪਾਤ ਵਿੱਚ ਯੂਨ ਯੂਨਿਟਾਂ ਸਥਾਪਤ ਹਨ ਅਤੇ ਵਧੇਰੇ ਮਾਤਰਾ ਵਿੱਚ ਖੂਨ ਇੱਕਠਾ ਕੀਤਾ ਜਾਂਦਾ ਹੈ। ਅਜਿਹਾ ਇਸ ਕਰ ਕੇ ਹੈ ਕਿਉਂਕਿ ਪੰਜਾਬ ਦੀ ਡੋਨਰ (ਦਾਨੀ ਸੱਜਣਾਂ ਦੀ) ਜਨਸੰਖਿਆ ਸਮਾਜਿਕ ਪੱਖੋਂ ਕਾਫੀ ਸੁਚੇਤ ਹੈ।
ਸੂਤਰਾਂ ਮੁਤਾਬਕ ਪੁਰਾਣੇ ਸਮਿਆਂ ਵਿੱਚ ਹੋਰ ਰਾਜਾਂ ਦੀਆਂ ਐਨਜੀਓਜ਼ ਆਪਣੇ ਕੈਂਪ ਪੰਜਾਬ ਵਿੱਚ ਲਗਾਉਂਦੀਆਂ ਸਨ ਤਾਂ ਜੋ ਖੂਨ ਦੀ ਘਾਟ ਪੂਰੀ ਕੀਤੀ ਜਾ ਸਕੇ। ਲਾਲ ਖੂਨ ਕੋਸ਼ਿਕਾਵਾਂ ਦਾ ਅਸਥਾਈ ਜੀਵਨ ਸਿਰਫ 35 ਦਿਨਾਂ ਦਾ ਹੁੰਦਾ ਹੈ ਜੋ ਕਿ ਕਿਸੇ ਵੀ ਐਮਰਜੰਸੀ ਦੀ ਸਥੀਤੀ ਵਿੱਚ ਜਾਂ ਫਸਟ ਇਨ ਫਸਟ ਆਊਟ (ਫੀਫੋ) ਮਾਨਦੰਡ ਦੇ ਆਧਾਰ ਤੇ ਕੀਤੀ ਜਾਣ ਵਾਲੀ ਸਰਜਰੀ ਦੌਰਾਨ ਮਰੀਜ਼ ਨੂੰ ਸਪਲਾਈ ਕੀਤਾ ਜਾਂਦਾ ਹੈ। ਸਮਾਜ ਦੀ ਸੇਵਾ ਕਰਨ ਲਈ ਿਵਿਦਆਰਥੀਆਂ ਨੂੰ ਪ੍ਰੇਰਿਤ ਕਰਨ ਦੀ ਆਪਣੀ ਵਚਨ ਬੱਧਤਾ ਨੂੰ ਦੁਹਰਾਉਂਦਿਆਂ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਭਾਵਨਾ ਦੀ ਭਰਪੂਰ ਪ੍ਰਸੰਸ਼ਾ ਕੀਤੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …