ਸਿਹਤ ਮੰਤਰੀ ਸਿੱਧੂ ਨੇ ਸੋਲਰ ਹੀਟਿੰਗ ਪਲਾਂਟ ਲਈ 25 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆਂ

ਪੈਰਾਪਲੇਜਿਕ ਪੁਨਰਵਾਸ ਕੇਂਦਰ ਵਿਖੇ ਲਗਾਇਆ ਜਾਵੇਗਾ ਸੋਲਰ ਹੀਟਿੰਗ ਸਿਸਟਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜਨਵਰੀ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਪੈਰਾਪਲੇਜਿਕ ਪੁਨਰਵਾਸ ਕੇਂਦਰ (ਪੀਆਰਸੀ) ਵਿਖੇ ਸੋਲਰ ਹੀਟਿੰਗ ਪਲਾਂਟ ਲਗਾਉਣ ਲਈ ਸੰਸਥਾ ਦੇ ਡਾਇਰੈਕਟਰ ਕਰਨਲ ਗੁਰਕੀਰਤ ਸਿੰਘ ਨਾਗਰਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਖ਼ਤਿਆਰੀ ਕੋਟੇ ਚੋਂ 25 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਵਿਸ਼ਵ ਅਪੰਗਤਾ ਦਿਵਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫੋਂ ਪੈਰਾਪਲੇਜਿਕ ਪੁਨਰਵਾਸ ਕੇਂਦਰ ਵਿੱਚ ਸੋਲਰ ਹੀਟਿੰਗ ਪਲਾਂਟ ਲਗਾਉਣ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਸ੍ਰੀ ਸਿੱਧੂ ਨੇ ਕੀਤਾ ਸੀ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਮਹਾਨ ਸੂਰਬੀਰ ਜੋ ਮੁਸ਼ਕਲਾਂ ਭਰੇ ਸਮੇਂ ਦੌਰਾਨ ਆਪਣੀ ਡਿਊਟੀ ਨਿਭਾਉਂਦੇ ਸਮੇਂ ਪੈਰਾਪਲੇਜਿਕ ਹੋ ਗਏ ਹਨ, ਨੂੰ ਦਰਪੇਸ਼ ਸਮੱਸਿਆਵਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਹ ਸੂਰਬੀਰ ਸਾਡੇ ਦੇਸ਼ ਦੀ ਆਨਬਾਨ ਅਤੇ ਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇੱਥੇ ਰਹਿ ਰਹੇ ਸੂਰਬੀਰ ਪੈਰਾਪਲੇਜਿਕ ਹੋਣ ਦੇ ਬਾਵਜੂਦ ਵੀ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣੇ ਹੋਏ ਹਨ ਅਤੇ ਇੱਥੇ ਵੱਖ-ਵੱਖ ਹੁਨਰ ਦੇ ਕਿੱਤੇ ਕਰ ਰਹੇ ਹਨ।
ਇਸ ਮੌਕੇ ਕਰਨਲ ਗੁਰਕੀਰਤ ਸਿੰਘ ਨਾਗਰਾ ਨੇ ਦੱਸਿਆ ਕਿ ਪੀਆਰਸੀ ਸੰਸਥਾ ਦਾ ਬਿਜਲੀ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ ਸੀ। ਜਿਸ ਦਾ ਹੱਲ ਸੋਲਰ ਹੀਟਿੰਗ ਸਿਸਟਮ ਲਗਾਉਣ ਨਾਲ ਹੋ ਜਾਵੇਗਾ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਬੱਚਿਆਂ ਨੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਸਮਾਜ ਸੇਵੀ ਰਵਿੰਦਰ ਸਿੰਘ, ਸਾਬਕਾ ਕੌਂਸਲਰ ਅੇਨਐਸ ਸਿੱਧੂ, ਨੰਬਰਦਾਰ ਨੱਛਤਰ ਸਿੰਘ, ਲਖਵੀਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …