ਸਿਹਤ ਮੰਤਰੀ ਸਿੱਧੂ ਨੇ ਮੁਹਾਲੀ ਵਿੱਚ ਪਹਿਲੀ ਮਾਡਰਨ ਗਊਸ਼ਾਲਾ ਦਾ ਕੀਤਾ ਉਦਘਾਟਨ

ਮੁਹਾਲੀ ਨਗਰ ਨਿਗਮ ਫੜੇਗੀ ਲਾਵਾਰਿਸ ਪਸ਼ੂ ਤੇ ਸੇਵਾ ਸੰਭਾਲ ਕਰੇਗੀ ਨਿੱਜੀ ਸੰਸਥਾ: ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਈ:
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਵਿਖੇ ਪੰਜਾਬ ਦੀ ਪਹਿਲੀ ਮਾਡਰਨ ਗਊਸ਼ਾਲਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਗਊਸ਼ਾਲਾ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਪੱਕਾ ਛੁਟਕਾਰਾ ਮਿਲ ਜਾਵੇਗਾ। ਇੱਥੇ ਪਸ਼ੂਆਂ ਲਈ ਹਰਾ ਤੇ ਸੁੱਕੇ ਚਾਰੇ ਸਮੇਤ ਇਲਾਜ ਲਈ ਡਾਕਟਰ ਵੀ ਹਰ ਵੇਲੇ ਉਪਲਬਧ ਰਹੇਗਾ। ਉਨ੍ਹਾਂ ਦੱਸਿਆ ਕਿ ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਵੇਲੇ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਮੁਹਾਲੀ ਨੂੰ ਲਾਵਾਰਿਸ਼ ਪਸ਼ੂਆਂ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭੜਾਅਵਾਰ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਗਊਸ਼ਾਲਾ ਪ੍ਰਾਜੈਕਟ ’ਤੇ 1.50 ਕਰੋੜ ਤੋਂ ਵੱਧ ਰਾਸ਼ੀ ਖ਼ਰਚ ਕੀਤੀ ਗਈ ਹੈ ਅਤੇ ਇੱਥੇ ਦੋ ਹਜ਼ਾਰ ਪਸ਼ੂ ਰੱਖਣ ਦੀ ਵਿਵਸਥਾ ਹੈ ਪ੍ਰੰਤੂ ਪਹਿਲੇ ਪੜਾਅ ਵਿੱਚ 600 ਪਸ਼ੂਆਂ ਦੀ ਸਮਰੱਥਾ ਵਾਲੇ ਸ਼ੈੱਡਾਂ ਦੀ ਉਸਾਰੀ ਕੀਤੀ ਗਈ ਅਤੇ ਲੋੜ ਅਨੁਸਾਰ ਹੋਰ ਸ਼ੈੱਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਵਿੱਚ ਗਊਆਂ ਦੇ ਘੁੰਮਣ-ਫਿਰਨ ਲਈ ਕੱਚੇ ਪਾਰਕ ਬਣਾਏ ਗਏ ਤਾਂ ਜੋ ਗਊਆਂ ਨੂੰ ਕੋਈ ਬੀਮਾਰੀ ਨਾ ਲੱਗ ਸਕੇ। ਪਸ਼ੂਆਂ ਦੀ ਦੇਖਭਾਲ ਲਈ 15 ਮੁਲਾਜ਼ਮ ਰੱਖੇ ਗਏ ਹਨ ਲੇਕਿਨ ਇਹ ਸ਼ਹਿਰ ’ਚੋਂ ਪਸ਼ੂ ਨਹੀਂ ਫੜਨਗੇ ਬਲਕਿ ਸਰਕਾਰੀ ਨਿਯਮਾਂ ਤਹਿਤ ਨਗਰ ਨਿਗਮ ਦੇ ਮੁਲਾਜ਼ਮ ਹੀ ਪਸ਼ੂ ਫੜ ਕੇ ਸਰਕਾਰੀ ਗਊਂਸ਼ਾਲਾ ਵਿੱਚ ਭੇਜਣਗੇ। ਜਿੱਥੋਂ ਪਸ਼ੂਆਂ ਨੂੰ ਇੱਥੇ ਲਿਆ ਕੇ ਰੱਖਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਟਰੱਸਟੀ ਸੰਜੀਵ ਗਰਗ, ਮੁਕੇਸ਼ ਬਾਂਸਲ, ਸੰਜੇ ਗੁਪਤਾ, ਬੀਐੱਲ ਗੋਇਲ, ਪੀਜੇ ਸਿੰਘ, ਸੀਨੀਅਰ ਕਾਂਗਰਸ ਆਗੂ ਰਣਜੀਤ ਸਿੰਘ ਗਿੱਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…