15 ਅਗਸਤ ਤੋਂ 13 ਮੁਹੱਲਾ ਕਲੀਨਿਕ ’ਤੇ ਆਮ ਲੋਕਾਂ ਨੂੰ ਮੁਹੱਈਆ ਕੀਤੀਆਂ ਜਾਣਗੀਆਂ ਸਿਹਤ ਸੇਵਾਵਾਂ

ਮੁਹੱਲਾ ਕਲੀਨਿਕਾਂ ਨੂੰ ਖੋਲ੍ਹੇ ਜਾਣ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡੀਸੀ ਨੇ ਕੀਤੀ ਉੱਚ ਪੱਧਰੀ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ
ਪੰਜਾਬ ਸਰਕਾਰ ਦੀ ਫਲੈਗਸ਼ਿਪ ਮੁਹੱਲਾ ਕਲੀਨਿਕ ਖੋਲੇ ਜਾਣ ਦੀ ਸਕੀਮ ਤਹਿਤ 15 ਅਗਸਤ ਤੋਂ ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਇਸੇ ਸਕੀਮ ਤਹਿਤ ਜ਼ਿਲ੍ਹਾ ਮੁਹਾਲੀ ਵਿਖੇ 13 ਮੁਹੱਲਾ ਕਲੀਨਿਕ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਮੁਹੱਲਾ ਕਲੀਨਿਕਾਂ ਨੂੰ ਸ਼ੁਰੂ ਕਰਨ ਲਈ ਬੁਨਿਆਂਦੀ ਢਾਂਚੇ, ਸਾਜੋ ਸਮਾਨ, ਡਾਕਟਰਾਂ ਦੀ ਤਾਇਨਾਤੀ ਦਾ ਜ਼ਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਮੀਟਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਤੰਦਰੁਸਤ ਮਨ ਤੇ ਤੰਦਰੁਸਤ ਵਿਚਾਰ ਦੀ ਸੋਚ ਅਧੀਨ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿੱਚ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ 13 ਮੁਹੱਲਾ ਕਲੀਨਿਕ 15 ਅਗਸਤ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈ ਗਈਆਂ ਹਨ।
ਮੀਟਿੰਗ ਦੌਰਾਨ ਸਿਵਲ ਸਰਜਨ ਸ੍ਰੀਮਤੀ ਅਦਰਸ਼ਪਾਲ ਕੌਰ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ 13 ਮੁਹੱਲਾ ਕਲੀਨਿਕਾਂ ਲਈ ਡਾਕਟਰਾਂ ਦੀ ਤਾਇਨਾਤੀ, ਟੈਸਟ ਕਰਵਾਉਣ ਸਬੰਧੀ ਸਾਜੋ ਸਮਾਨ ਅਤੇ ਦਵਾਈਆਂ ਦੀ ਉਪਲਬਧਤਾਂ ਯਕੀਨੀ ਬਣਾ ਲਈ ਗਈ ਹੈ। ਇਸ ਦੇ ਨਾਲ ਹੀ ਮੀਟਿੰਗ ਵਿੱਚ ਸ਼ਾਮਲ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ 5 ਅਗਸਤ ਤੱਕ ਇਨ੍ਹਾਂ ਮੁਹੱਲਾ ਕਲੀਨਿਕਾ ਦੇ ਬੁਨਿਆਦੀ ਢਾਂਚੇ, ਰਿਪੇਅਰ ਆਦਿ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋ ਦੱਸਿਆਗਿਆ ਕਿ ਇਨ੍ਹਾਂ 13 ਮੁਹੱਲਾ ਕਲੀਨਿਕਾਂ ਲਈ ਟੈਂਡਰ ਅਲਾਟ ਕਰ ਦਿੱਤੇ ਗਏ ਹਨ।
ਜ਼ਿਲ੍ਹੇ ਵਿੱਚ ਖੋਲ੍ਹੇ ਜਾ ਰਹੇ 13 ਮੁਹੱਲਾ ਕਲੀਨਿਕਾਂ ਵਿੱਚ ਬਲਾਕ ਡੇਰਾਬੱਸੀ ਵਿਖੇ ਸੈਦਪੁਰ, ਮੀਰਪੁਰ, ਬਲਾਕ ਢਕੌਲੀ ਵਿਖੇ ਪੀਰ ਮੁੱਛਲਾ, ਬਲਾਕ ਬਨੂੰੜ ਵਿਖੇ ਹੁਲਕਾ ਰੋਡ, ਜੇ.ਕੇ ਪੈਲੇਸ, ਵਾਰਡ ਨੰਬਰ-12, ਬਲਾਕ ਲਾਲੜੂ ਵਿਖੇ ਬਾਲਮੀਕੀ ਧਰਮਸ਼ਾਲਾ ਪਿੰਡ ਦੱਪਰ, ਨੇੜੇ ਕਮਿਊਨਟੀ ਹਾਲ, ਪਿੰਡ ਡਹਿਰ, ਧਰਮਸ਼ਾਲਾ ਆਂਗਨਵਾੜੀ ਸੈਂਟਰ ਪਿੰਡ ਲਹਿਲੀ, ਕਾਲੀ ਮਾਤਾ ਮੰਦਿਰ ਪਿੰਡ ਲਾਲੜੂ, ਧਰਮਸ਼ਾਲਾ ਪ੍ਰੇਮ ਨਗਰ ਲਾਲੜੂ, ਬਲਾਕ ਘੜੂੰਆ ਵਿਖੇ ਨੇੜੇ ਵੈਟਰਨਰੀ ਡਿਸਪੈਂਸਰੀ ਜੰਡਪੁਰ, ਕਮਿਊਨਟੀ ਸੈਂਟਰ ਕਾਂਸਲ, ਨਯਾ ਗਾਓਂ ਨੇੜੇ ਗੁਰਦੁਆਰਾ, ਬਲਾਕ ਖਰੜ੍ਹ ਵਿਖੇ ਛੱਜੂਮਾਜਰਾ ਬਰਿਆਲੀ ਚੌਕ, ਬਲਾਕ ਮੋਹਾਲੀ ਵਿਖੇ ਫੇਸ-5 ਸੇਵਾ ਕੇਂਦਰਾਂ ਵਿੱਚ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾ ਰਿਹਾ ਹਨ। ਇਸ ਮੌਕੇ ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਵੱਖ ਵੱਖ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …