ਤੰਦਰੁਸਤ ਪੰਜਾਬ ਮਿਸ਼ਨ: ਤਹਿਸੀਲਦਾਰ ਵੱਲੋਂ ਸਿਵਲ ਹਸਪਤਾਲ ਮਾਲੇਰਕੋਟਲਾ ਦੀ ਅਚਨਚੇਤ ਚੈਕਿੰਗ

ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ, ਅਧਿਕਾਰੀ ਨੇ ਕੋਲ ਖੜੇ ਹੋ ਕੇ ਕਰਵਾਈ ਬਾਥਰੂਮਾਂ ਦੀ ਸਫ਼ਾਈ

ਨਬਜ਼-ਏ-ਪੰਜਾਬ ਬਿਊਰੋ, ਮਾਲੇਰਕੋਟਲਾ, 27 ਜੂਨ:
ਪਿਛਲੇ ਦਿਨੀਂ ਵੱਖ-ਵੱਖ ਅਖ਼ਬਾਰਾਂ ਵਿੱਚ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਫੈਲੀ ਗੰਦਗੀ ਸਬੰਧੀ ਪ੍ਰਕਾਸ਼ਿਤ ਖ਼ਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਮਾਲੇਰਕੋਟਲਾ ਦੀ ਐਸਡੀਐਮ ਡਾ. ਪ੍ਰੀਤੀ ਯਾਦਵ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਤਹਿਸੀਲਦਾਰ ਮਾਲੇਰਕੋਟਲਾ ਸਰਾਜ ਅਹਿਮਦ ਨੇ ਅਚਾਨਕ ਸਿਵਲ ਹਸਪਤਾਲ ਦਾ ਦੌਰਾ ਕਰਕੇ ਉਥੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਮਾਲੇਰਕੋਟਲਾ ਸ੍ਰੀ ਸਰਾਜ ਅਹਿਮਦ ਨੇ ਦੱਸਿਆ ਕਿ ਪ੍ਰਿੰਟ ਮੀਡੀਆ ਵਿੱਚ ਪਿਛਲੇ ਦਿਨੀਂ ਸਥਾਨਕ ਸਿਵਲ ਹਸਪਤਾਲ ਵਿਚ ਗੰਦਗੀ ਬਾਰੇ ਖ਼ਬਰਾ ਪ੍ਰਕਾਸ਼ਤ ਹੋਈਆਂ ਸਨ। ਜਿਸ ਵਿੱਚ ਹਸਪਤਾਲ ਦੇ ਬਾਥਰੂਮਾਂ ਵਿਚ ਫੈਲੀ ਗੰਦਗੀ ਦੀਆਂ ਤਸਵੀਰਾਂ ਵੀ ਪ੍ਰਕਾਸ਼ਿਤ ਹੋਈਆਂ ਸਨ ।ਇਨ੍ਹਾਂ ਖ਼ਬਰਾ ਦਾ ਐਸਡੀਐਮ ਡਾ. ਪ੍ਰੀਤੀ ਯਾਦਵ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਮਿਲੇ ਆਦੇਸ਼ਾਂ ਦੀ ਪਾਲਣਾ ਵਿਚ ਸਿਵਲ ਹਸਪਤਾਲ ਦੀ ਚੈਕਿੰਗ ਕੀਤੀ ਗਈ।
ਸ੍ਰੀ ਸਰਾਜ ਅਹਿਮਦ ਨੇ ਦੱਸਿਆ ਕਿ ਅੱਜ ਸਵੇਰੇ 9.10 ਵਜੇ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਹਸਪਤਾਲ ਦੇ ਬਾਹਰ ਸੜਕ ਉਪਰ ਟਰੈਫ਼ਿਕ ਵਿੱਚ ਵਿਘਨ ਪਾ ਰਹੇ ਸਕੂਟਰ, ਮੋਟਰ ਸਾਈਕਲ ਅਤੇ ਰੇਹੜੀਆਂ ਆਦਿ ਨੂੰ ਉਥੋਂ ਹਟਵਾਇਆ। ਇਸ ਸਮੇਂ ਜਿੱਥੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉਥੇ ਹੀ ਹਸਪਤਾਲ ਦੇ ਬਾਥਰੂਮਾਂ ਦੀ, ਐਸਐਮਓ ਡਾ. ਕਰਨੈਲ ਸਿੰਘ ਦੀ ਹਾਜ਼ਰੀ ਵਿਚ ਖੁਦ ਖੜੇ ਹੋ ਕੇ ਸਫਾਈ ਠੇਕੇਦਾਰ ਦੇ ਕਰਮਚਾਰੀਆਂ ਤੋਂ ਸਫ਼ਾਈ ਕਰਵਾਈ ਗਈ। ਸ੍ਰੀ ਸਰਾਜ ਅਹਿਮਦ ਨੇ ਐਸਐਮਓ ਨੂੰ ਕਿਹਾ ਕਿ ਸਫਾਈ ਠੇਕੇਦਾਰ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਹਸਪਤਾਲ ਦੇ ਅੰਦਰ ਅਤੇ ਬਾਹਰ, ਵਿਸ਼ੇਸ਼ ਤੌਰ ਤੇ ਬਾਥਰੂਮ ਵਿਚ ਸਾਫ ਸਫਾਈ ਦਾ ਖ਼ਾਸ ਖਿਆਲ ਰੱਖਿਆ ਜਾਵੇ।
ਇਸ ਤੋਂ ਇਲਾਵਾ ਬਾਥਰੂਮਾਂ ਦੇ ਬਾਹਰ ਵਿਸ਼ੇਸ਼ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਰਾਤ ਸਮੇਂ ਨਸ਼ੱਈ ਕਿਸਮ ਦੇ ਵਿਅਕਤੀ ਬਾਥਰੂਮਾਂ ਅੰਦਰ ਨਸ਼ੇ ਆਦਿ ਨਾ ਕਰ ਸਕਣ।
ਇਸ ਤੋਂ ਇਲਾਵਾ ਤਹਿਸੀਲਦਾਰ ਵੱਲੋਂ ਹਸਪਤਾਲ ਵਿੱਚ ਬਣੀ ਪੁਲਿਸ ਚੌਕੀ ਦੇ ਇੰਚਾਰਜ ਨੂੰ ਬੁਲਾ ਕੇ ਹਦਾਇਤ ਕੀਤੀ ਗਈ ਕਿ ਹਸਪਤਾਲ ਦੇ ਬਾਹਰਲੇ ਪਾਸੇ ਟਰੈਫਿਕ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਚੈਕਿੰਗ ਦੌਰਾਨ ਤਹਿਸੀਲਦਾਰ ਸਰਾਜ ਅਹਿਮਦ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਹਸਪਤਾਲ ਦਾ ਚੌਕੀਦਾਰ ਰਾਤ ਸਮੇਂ ਕਿਸੇ ਕਮਰੇ ਵਿੱਚ ਜਾ ਕੇ ਸੌਂ ਜਾਂਦਾ ਹੈ। ਇਸ ’ਤੇ ਤਹਿਸੀਲਦਾਰ ਨੇ ਐਸਐਮਓ ਡਾ: ਕਰਨੈਲ ਸਿੰਘ ਨੂੰ ਕਿਹਾ ਕਿ ਚੌਕੀਦਾਰ ਦੀ ਜਵਾਬ ਤਲਬੀ ਕਰਕੇ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾ. ਕਰਨੈਲ ਸਿੰਘ, ਐਸਐਮਓ ਮਾਲੇਰਕੋਟਲਾ, ਮਨਪ੍ਰੀਤ ਸਿੰਘ ਕਲਰਕ ਅਤੇ ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…