Share on Facebook Share on Twitter Share on Google+ Share on Pinterest Share on Linkedin ਬੀਬੀ ਰਾਮੂਵਾਲੀਆ ਦੀ ਮਦਦ ਨਾਲ ਸਾਊਦੀ ਅਰਬ ਦੀ ਜੇਲ੍ਹ ’ਚੋਂ 1 ਮਹੀਨੇ ਬਾਅਦ ਘਰ ਪੁੱਜਾ ਫਗਵਾੜੇ ਦਾ ਕੁਲਦੀਪ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ: ਸਾਬਕਾ ਚੇਅਰਪਰਸਨ ਜਿਲ੍ਹਾ ਯੋਜਨਾ ਕਮੇਟੀ ਮੁਹਾਲੀ ਤੇ ਹੈਲਪਿੰਗ ਹੈਪਲੈਸ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਚਲਾਈ ਜਾ ਰਹੀ ਸੰਸਥਾ ਹੈਲਪਿੰਗ ਹੈਪਲੈਸ ਨੇ ਇੱਕ ਹੋਰ ਪੰਜਾਬੀ ਨੌਜਵਾਨ ਜਿਸ ਦਾ ਨਾਮ ਕੁਲਦੀਪ ਕੁਮਾਰ ਹੈ। ਜੋ ਕਿ ਸਾਊੀ ਅਰਬ ਦੀ ਜੇਲ੍ਹ ਵਿੱਚ ਫਸਿਆ ਹੋਇਆ ਸੀ। ਉਸ ਨੂੰ ਪੰਜਾਬ ਉਸ ਦੇ ਘਰ ਵਾਪਸ ਲੈ ਆਉਂਦਾ ਹੈ। ਇਸ ਸਮੇਂ ਉਹਨਾਂ ਦੱਸਿਆ ਕਿ ਇਹ ਨੌਜਵਾਨ ਸਾਊਦੀ ਅਰਬ ਕੰਮ ਕਰਨ ਲਈ ਗਿਆ ਸੀ। ਉਹਨਾਂ ਦੱਸਿਆ ਕਿ ਕੁਲਦੀਪ ਕੁਮਾਰ ਨਾਲ ਉਸ ਦੇ ਜੀਜੇ ਨੇ ਧੋਖਾ ਕੀਤਾ ਸੀ। ਉਹ 2 ਲੱਖ ਰੁਪਏ ਲੈ ਕੇ ਉਸ ਨੂੰ ਸਾਊਦੀ ਅਰਬ ਲੈ ਗਿਆ ਸੀ। ਫਿਰ ਉਹ ਉਸ ਤੋਂ ਕੰਮ ਕਰਵਾਉਂਦਾ ਰਿਹਾ ਉਸ ਨੇ ਕੰਮ ਦਾ ਕੋਈ ਪੈਸਾ ਨਾ ਦਿੱਤਾ। ਫਿਰ ਜਦੋਂ 5 ਸਾਲਾ ਬਾਅਦ ਉਸ ਨੇ ਵਾਪਸ ਪੰਜਾਬ ਆਉਣ ਲਈ ਕਿਹਾ ਤਾ ਉਸ ਦੇ ਜੀਜੇ ਨੇ ਉਸ ਨੂੰ ਕਿਹਾ ਕਿ ਮੈ ਤੈਨੂੰ ਵਾਪਸ ਭੇਜ ਦੇਵਾਂਗਾ ਮੇਰੇ ਕੋਲ ਆ ਜਾ ਫਿਰ ਮੈ ਤੈਨੂੰ ਪੰਜਾਬ ਵਾਪਿਸ ਫੇਜ ਦੇਵਾਗਾ। ਪਰ ਉਸ ਨੇ 1 ਲੱਖ 30 ਹਜਾਰ ਦੀ ਮੰਗ ਕੀਤੀ। ਪੰਜਾਬ ਤੋ ਉਸ ਨੂੰ ਪੇਸੈ ਫੇਜੇ ਗਏ। ਉਸ ਦਾ ਕਹਿਣਾ ਸੀ। ਕਿ ਇਹ ਪੈਸੇ ਪਾਸਪੋਰਟ ਵਾਪਿਸ ਲੈਣ ਦੇ ਤੇ ਟਿਕਟ ਦੇ ਪੈਸੇ ਹਨ। ਪਰ ਉਸ ਨੇ ਇਹ ਪੈਸੇ ਵੀ ਗਵਨ ਕਰ ਲਏ। ਉਹ ਕੁਲਦੀਪ ਕੁਮਾਰ ਨੂੰ ਪਾਸਪੋਰਟ ਲੈ ਕਿ ਦੇਣ ਦੇ ਭਰੋਸੇ ਵਿਚ ਲੈ ਕਿ ਆਪਣੇ ਕਮਰੇ ਵਿਚ ਲੈ ਗਿਆ। ਫਿਰ ਉਸ ਨੂੰ ਪੁਲਿਸ ਦੇ ਹਲਵਾਲੇ ਕਰ ਦਿੱਤਾ ਪੁਲਿਸ ਨੇ ਪਾਸਪਰੋਟ ਨਾ ਹੋਣ ਕਾਰਨ ਕੇਸ ਦਰਜ ਕਰ ਦਿੱਤਾ। ਫਿਰ ਜਦੋਂ ਕੁਲਦੀਪ ਕੁਮਾਰ ਨੂੰ ਵਾਪਸ ਆਉਣ ਦਾ ਕੋਈ ਰਾਹ ਨਾ ਮਿਲਿਆ ਤਾਂ ਉਸ ਦੇ ਭਰਾ ਸੰਦੀਪ ਕੁਮਾਰ ਨੇ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਸੰਪਰਕ ਕੀਤਾ ਅਤੇ ਉਕਤ ਘਟਨਾ ਬਾਰੇ ਦੱਸਿਆ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਸੰਨਦੀਪ ਕੁਮਾਰ ਸਾਡੇ ਦਫਤਰ ਚੰਡੀਗੜ੍ਹ ਮੱਦਦ ਲਈ ਆਈਆ ਸੀ। ਉਸ ਨੇ ਦੱਸਿਆ ਕਿ ਮੇਰੇ ਭਰ੍ਹਾਂ ਦੀ ਜੇਲ੍ਹ ਵਿਚ ਬਹੁਤ ਹੀ ਮਾੜੀ ਹਾਲਤ ਹੈ। ਉਸ ਨੂੰ ਨਾ ਤਾ ਖਾਣ ਨੂੰ ਕੁੱਝ ਦਿੱਤਾ ਜਾਦਾ ਹੈ। ਉਹ ਸਰੀਰਕ ਤੌਰ ਤੇ ਵੀ ਤੰਦਰੁਤ ਨਹੀ ਹੈ। ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਅਸੀ 4 ਅਪ੍ਰੈਲ 2017 ਨੂੰ ਅਸੀ ਭਾਰਤੀ ਰਾਜਦੂਤ ਅਹਿਮ ਜਾਵੇਦ ਨੂੰ ਪੱਤਰ ਲਿਖੀਆ ਤੇ ਉਹਨਾਂ ਨਾਲ ਫੋਨ ਤੇ ਲਗਾਤਾਰ ਗੱਲ ਕਰਦੇ ਰਹੇ। ਫਿਰ ਬੀਸਾ ਜੇਲ੍ਹ ਨੂੰ ਵੀ ਇੱਕ ਪੱਤਰ ਲਿਖੀਆ ਫਿਰ ਕੁਲਦੀਪ ਕੁਮਾਰ ਦੀ ਹਲਾਤ ਵਿਚ ਕੁੱਝ ਸੁਧਾਰ ਹੋਈਆ ਉਸ ਨੂੰ ਖਾਣ ਪੀਣ ਲਈ ਕੁੱਝ ਮਿਲਣ ਲੱਗਾ। ਫਿਰ ਲਗਾਤਾਰ ਹੈਲਪਿੰਗ ਹੈਪਲੈਸ ਦੀ ਟੀਮ ਨੇ ਮਹਿਨਤ ਕੀਤੀ ਜਿਸ ਦੀ ਸਦਕਾ ਕੁਲਦੀਪ ਕੁਮਾਰ 25 ਦਿਨ੍ਹਾ ਦੇ ਵਿਚ ਹੀ ਪੰਜਾਬ ਆਪਣੇ ਘਰ ਵਾਪਿਸ ਆ ਗਿਆ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਸਾਊਦੀ ਅਰਬ ਦੀ ਐਮਬੈਸੀ ਨੇ ਇਸ ਕੇਸ ਵਿਚ ਬਹੁਤ ਹੀ ਮੱਦਦ ਕੀਤੀ ਜਿਸ ਦੇ ਸਦਕਾ ਕੁਲਦੀਪ ਕੁਮਾਰ ਆਪਣੇ ਪਰਿਵਾਰ ਵਿਚ ਵਾਪਿਸ ਆ ਸਕਇਆ ਹੈ। ਕੁਲਦੀਪ ਕੁਮਾਰ ਨੇ ਦੱਸਿਆ ਕਿ ਜੀਜੇ ਦਾ ਨਾਮ ਸਲੀਮ ਹੈ ਉਸ ਨੇ ਹੋਰ ਵੀ ਪੰਜਾਬੀ ਨੋਜਵਾਨ ਲੜਕੇ ਬੰਦੀ ਬਣਾ ਕਿ ਰੱਖੇ ਹੋਏ ਹਨ। ਜਿਨ੍ਹਾਂ ਨੂੰ ਨਾ ਤਾ ਕੰਮ ਦੇ ਪੈਸੇ ਦਿੰਦਾ ਹੈ ਤੇ ਨਾ ਹੀ ਵਾਪਸ ਆਉਣ ਦਿਦਾ ਹੈ। ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਸਲੀਮ ਤੇ ਬਣਦੀ ਕਰਾਵਾਈ ਕੀਤੀ ਜਾਵੇਗੀ। ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਸਾਡੀ ਸੰਸਥਾ ਹੈਲਪਿੰਗ ਹੈਪਲੈਸ ਦੀ ਟੀਮ ਪੂਰੀ ਮਹਿਨਤ ਨਾਲ ਕੰਮ ਕਰਦੀ ਹੈ। ਸਾਡੀ ਸੰਸਥਾ ਹੁਣ ਵੀ ਵਿਦੇਸਾ ਵਿਚ ਫਸੇ 30 ਨੋਜਵਾਨ ਲੜਕੇ ਲੜਕੀਆ ਨੂੰ ਵਾਪਿਸ ਲੈ ਕਿ ਆਉਣ ਲਈ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਵਿਦੇਸੀ ਲਾੜੀਆ ਤੋ ਸਤਾਇਆ ਲੜਕੀਆ ਦੇ ਕੇਸਾ ਦਾ ਵੀ ਸਾਡੀ ਸੰਸਥਾ ਹੱਲ ਕਰਦੀ ਹੈ। ਇਸ ਮੌਕੇ ਉੱਘੇ ਸਮਾਜ ਸੇਵੀ ਅਰਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਸਕੱਤਰ, ਸਿਵ ਅਗਰਵਾਲ ਸਲਾਹਕਾਰ, ਇਛਪ੍ਰੀਤ ਸਿੰਘ ਵਿਕੀ, ਗੁਰਪਾਲ ਸਿੰਘ ਮਾਨ, ਤਰਲੋਕ ਸਿੰਘ ਬਾਜਵਾ, ਸੰਦੀਪ ਕੁਮਾਰ ਤੇ ਸਮੂਹ ਹੈਲਪਿੰਗ ਹੈਪਲੈਸ ਟੀਮ ਹਾਜ਼ਰ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ