Share on Facebook Share on Twitter Share on Google+ Share on Pinterest Share on Linkedin ਹੈਲਪਿੰਗ ਹੈਪਲੈਸ ਦੀ ਮਦਦ ਨਾਲ ਅਰਮੀਨੀਆ ਤੋੲ ਨੌਜਵਾਨ ਦੀ ਲਾਸ਼ ਮਾਪਿਆਂ ਕੋਲ ਪਹੁੰਚੀ: ਬੀਬੀ ਰਾਮੂੰਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਪਰੈਲ: ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸੰਸਥਾ ਦੇ ਯਤਨਾਂ ਨਾਲ ਅਰਮੀਨੀਆਂ ਵਿੱਚ ਮਾਰੇ ਗਏ ਖਰੜ ਦੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਖਰੜ ਲਿਆਂਦਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂੰਵਾਲੀਆਂ ਨੇ ਕਿਹਾ ਕਿ ਖਰੜ ਦਾ ਵਸਨੀਕ ਨੌਜਵਾਨ ਹਰਸ਼ ਕੌਸ਼ਲ ਕੁੱਝ ਦਿਨ ਪਹਿਲਾ ਹੀ ਅਰਮੀਨੀਆ ਗਿਆ ਸੀ। ਉਥੇ ਅੰਚਾਨਕ ਹਰਸ਼ ਕੌਸ਼ਲ ਦੀ ਬਿਮਾਰ ਹੋਣ ਕਾਰਨ 22 ਮਾਰਚ 2018 ਨੂੰ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਵਾਪਸ ਨਹੀਂ ਭੇਜੀ ਜਾ ਰਹੀ ਸੀ। ਇਸ ਸਬੰਧੀ ਇਕ ਏਜੰਟ ਵੱਲੋੲ 5 ਹਜਾਰ ਡਾਲਰ ਦੀ ਮੰਗ ਕੀਤੀ ਜਾ ਰਹੀ ਸੀ। ਜਦੋਂ ਹਰਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਨੇ ਅਰਮੀਨੀਆ ਵਿੱਚ ਸਥਿਤ ਭਾਰਤੀ ਰਾਜਦੂਤ ਨਾਲ ਸੰਪਰਕ ਕਾਇਮ ਕੀਤਾ। ਹਰਸ਼ ਦਾ ਭਰਾ ਦੀਪਕ ਕੌਸ਼ਲ ਇਟਲੀ ਤੋ ਮ੍ਰਿਤਕ ਦੇਹ ਲੈਣ ਲਈ ਅਰਮੀਨੀਆ ਗਿਆ ਹੋਇਆ ਸੀ। ਉਹ ਵੀ ਉਹਨਾਂ ਦੀ ਸੰਸਥਾ ਨਾਲ ਲਗਾਤਾਰ ਸੰਪਰਕ ਵਿੱਚ ਸੀ। ਸੰਸਥਾ ਦੇ ਯਤਨਾਂ ਨਾਲ ਮ੍ਰਿਤਕ ਹਰਸ਼ ਦੀ ਮ੍ਰਿਤਕ ਦੇਹ ਖਰੜ ਵਿੱਚ ਉਸਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚ ਗਈ ਹੈ। ਜਿਸ ਦਾ ਅੱਜ ਖਰੜ ਸਥਿਤ ਰਾਮਬਾਗ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਬੈਰੋਪੁਰ ਸਕੱਤਰ ਹੈਲਪਿੰਗ ਹੈਪਲੈਸ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ