ਇਰਾਕ ਵਿੱਚ ਫਸੇ 39 ਪੰਜਾਬੀ ਨੌਜਵਾਨਾਂ ਨੂੰ ਵਾਪਸ ਘਰ ਲਿਆਉਣ ਲਈ ਹੈਲਪਿੰਗ ਹੈਪਲੈਸ ਯਤਨਸ਼ੀਲ: ਬੀਬੀ ਰਾਮੂਵਾਲੀਆ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ:
ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਦੱਸਿਆ ਕਿ ਇਰਾਕ ਵਿਚ 39 ਪੰਜਾਬੀਆ ਫਸੇ ਹੋਏ ਹਨ। ਉਹਨਾਂ ਦੱਸਿਆ ਕਿ ਉੁਹਨਾ ਦੇ ਮਾਪੇ ਅੱਜ ਹੈਲਪਿੰਗ ਹੈਪਲੈਸ ਦੇ ਦਫਤਰ ਆ ਕਿ ਸਾਨੂੰ ਮਿਲੇ ਹਨ। ਉੁਨ੍ਹਾਂ ਨੇ ਦੱਸਿਆ ਹੈ। ਕਿ ਉਹਨਾਂ ਦੇ ਬੱਚੇ ਅੱਜ ਤੋ ਤਿੰਨ ਸਾਲ ਪਹਿਲਾ ਕੰਮ ਕਰਨ ਲਈ ਇਰਾਕ ਗਏ ਸੀ। ਫਿਰ ਅੰਚਾਨਕ ਲੜਾਈ ਲੱਗਣ ਤੋ ਪਹਿਲਾ ਹੀ ਕੰਪਨੀ ਦੇ ਮਾਲਿਕ ਨੇ ਉਹਨਾਂ ਨੂੰ ਕੰਪਨੀ ਤੋ ਦੂਰ ਲੈ ਜਾ ਕਿ ਬੰਦੀ ਬਣਾ ਲਿਆ ਸੀ। ਪਰ ਫਿਰ ਵੀ ਉਹਨਾ ਨਾਲ ਫੋਨ ਤੇ ਗੱੱਲ ਹੁੰਦੀ ਰਹੀ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਰੀਆ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ। ਜਦੋ ਕੰਪਨੀ ਦੇ ਮਾਲਿਕ ਨੂੰ ਪਤਾ ਲੱਗਾ ਕਿ ਉਹ ਪੰਜਾਬ ਆਪਣੇ ਘਰ ਫੋਨ ਕਰਦੇ ਹਨ। ਤਾਂ ਉਹਨਾਂ ਤੇ ਹੋਰ ਸਖ਼ਤੀ ਕਰ ਦਿੱਤੀ ਗਈ। ਉਸ ਤੋ ਬਾਅਦ ਉਹਨਾ ਦਾ ਕੋਈ ਵੀ ਫੋਨ ਨਹੀ ਆਇਆ। ਨੌਜਵਾਨਾਂ ਦੇ ਮਾਪਿਆਂ ਨੇ ਕਿਹਾ ਅਸੀ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਪਿਸ ਲਿਆਉਣ ਲਈ ਪਰ ਹਰ ਵਾਰ ਨਿਰਾਸਾ ਹੀ ਉਹਨਾ ਪੱਲੇ ਪਈ ਹੈ। ਹੁਣ ਅਸੀ ਉਮੀਦ ਲੈ ਆਏ ਹਾ ਕਿ ਹੈਲਪਿੰਗ ਹੈਪਲੈਸ ਨੇ ਵਿਦੇਸਾ ਵਿਚ ਫਸੇ ਬਹੁਤ ਨੋਜਵਾਨ ਲੜਕਿਆਂ ਨੂੰ ਮਾਪਿਆ ਕੋਲ ਵਾਪਿਸ ਲਿਆਉਦੇ ਹਨ। ਅਸੀ ਬੀਬੀ ਰਾਮੂਵਾਲੀਆ ਨੂੰ ਹੈਲਪਿੰਗ ਹੈਪਲੈਸ ਦੀ ਵੈਬ ਸਾਇਟ ਦੇ ਰਾਹੀ ਰਾਵਤਾ ਕਾਇਮ ਕੀਤਾ ਸੀ।
ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਇਹਨਾਂ 39 ਪੰਜਾਬੀਆਂ ਨੂੰ ਪੰਜਾਬ ਲੈ ਕਿ ਆਉਣ ਲਈ ਅਸੀ ਹਰ ਤਰ੍ਹਾਂ ਦੀ ਕੋਸੀਸ ਕਰਾਗੇ। ਉਹਨਾਂ ਕਿਹਾ ਕਿ ਅਸੀ ਇਸ ਕੇਸ ਦੀ ਪੂਰੀ ਫਾਇਲ ਬਣਾਂ ਕਿ ੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਵਿਦੇਸ ਮੰਤਰੀ ਨੂੰ ਵੀ ਮਿਲਾਂਗੇ। ਇਰਾਕ ਵਿਚ ਲੜਾਈ ਲੱਗੀ ਹੋਣ ਕਰਕੇ ਇਸ ਕੇਸ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣਾ ਬਹੁਤ ਜਰੂਰੀ ਹੈ। ਅਸੀ ਕੇਸ ਬਣਾਂ ਕਿ ਯੂਐਨਓ ਨਾਲ ਵੀ ਰਾਵਤਾ ਕਾਇਮ ਕਰਾਗੇ। ਉਹਨਾ ਦੱਸਿਆ ਕਿ ਇਹਨਾ 39 ਪੰਜਾਬੀਆ ਤੋ ਬਿਨ੍ਹਾਂ ਵੀ ਜੇਕਰ ਕੋਈ ਹੋੋਰ ਵੀ ਭਾਰਤੀ ਨੌਜਵਾਨ ਇਰਾਕ ਵਿਚ ਫਸੀਆ ਹੋਇਆ ਤਾ ਉਸ ਦੀ ਵੀ ਮੱਦਦ ਕੀਤੀ ਜਾਵੇਗੀ। ਅਸੀ ਜਲਦੀ ਹੀ ਇਹਨਾਂ ਨੌਜਵਾਨਾਂ ਦੀ ਮੱਦਦ ਕਰ ਪੰਜਾਬ ਵਾਪਿਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਅਨੇਕਾ ਹੀ ਵਿਦੇਸਾ ਵਿਚ ਪੰਜਾਬੀ ਨੋਜਵਾਨ ਕੰਮ ਕਰਨ ਲਈ ਜਾਦੇ ਹਨ। ਪਰ ਉੱਥੇ ਜਾ ਕਿ ਫੱਸ ਜਾਦੇ ਹਨ। ਫਿਰ ਆਪਣੇ ਘਰ ਵਾਪਿਸ ਨਹੀ ਆ ਸਕਦੇ। ਟਰੈਵਲ ਏਜੰਟ ਵੀ ਧੋਖਾ ਕਰ ਲੈਦੇ ਹਨ। ਮੈਂ ਸਮੂਹ ਪੰਜਾਬੀ ਨੌਜਵਾਨਾਂ ਨੂੰ ਕਹਿੰਦੀ ਹਾ ਕਿ ਵਿਦੇਸ ਜਾਣ ਤੋ ਪਹਿਲਾ ਪੂਰੀ ਤਰ੍ਹਾ ਜਾਚ ਕਰਕੇ ਹੀ ਜਾਉ ਤਾ ਜੋ ਤੁਸੀ ਉੱਥੇ ਜਾ ਕਿ ਤੁਸੀ ਆਪਣੇ ਵਾਪਿਸ ਘਰ ਵੀ ਨਾ ਆਉਣ ਦਿੱਤਾ ਜਾਵੇ। ਬੀਬੀ ਰਾਮੂੰੰਵਾਲੀਆ ਨੇ 39 ਪੰਜਾਬੀ ਨੋਜਾਨਾਵਾ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਤੋ ਜਲਦੀ ਨੋਜਵਾਨਾ ਦੀ ਮੱਦਦ ਕਰਕੇ ਉਹਨਾਂ ਨੂੰ ਪੰਜਾਬ ਵਾਪਿਸ ਲਿਆਉਣ ਦੀ ਪੂਰੀ ਕੋਸੀਸ ਕੀਤੀ ਜਾਵੇਗੀ। ਹੈਲਪਿੰਗ ਹੈਪਲੈਸ ਦੀ ਪੂਰੀ ਟੀਮ ਇਸ ਕੇਸ ਨੂੰ ਮਹਿਨਤ ਕਰਕੇ ਕੇਸ ਨੂੰ ਹੱਲ ਕਰਾਗੇ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ ਸਮਾਜ ਸੇਵੀ, ਸਕੱਤਰ ਕੁਲਦੀਪ ਸਿੰਘ, ਇੱਛਪ੍ਰੀਤ ਸਿੰਘ ਵਿੱਕੀ, ਗੁਰਪਾਲ ਸਿੰਘ ਮਾਨ, ਸੁੱਖਦੇਵ ਸਿੰਘ ਹੈਲਪਿੰਗ ਹੈਪਲੈਸ ਦੀ ਸਮੁੱਚੀ ਟੀਮ ਹਾਜ਼ਰ ਸੀ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…