Share on Facebook Share on Twitter Share on Google+ Share on Pinterest Share on Linkedin ਦਿ ਹੈਰੀਟੇਜ ਪਬਲਿਕ ਸਕੂਲ ਜਗਤਪੁਰਾ ਵਿੱਚ ਮੈਡੀਕਲ ਕੈਂਪ ਲਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਕਤੂਬਰ: ਦਿ ਹੈਰੀਟੇਜ ਪਬਲਿਕ ਸਕੂਲ ਜਗਤਪੁਰਾ ਵਿੱਚ ਕੇਰਲਾ ਸਮਾਜ ਮਾਊ ਹੈਲਥ ਕੇਅਰ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸਕੂਲ ਮੈਨੇਜਮੈਂਟ ਕਮੇਟੀ ਦੀ ਡਾਇਰੈਕਟਰ ਮੈਡਮ ਕਿੰਸ਼ੂਕਾ ਸੇਠੀ ਨੇ ਕੀਤਾ। ਕੈਂਪ ਵਿੱਚ 500 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ। ਸਕੂਲ ਦੀ ਪ੍ਰਿੰਸੀਪਲ ਨਿਸ਼ਾ ਹਾਂਡਾ ਨੇ ਦੱਸਿਆ ਕਿ ਡਾ. ਬਲਦੇਵ ਸ਼ਰਮਾ ਦੀ ਅਗਵਾਈ ਹੇਠ ਵੱਖ ਵੱਖ ਬਿਮਾਰੀਆਂ ਦੇ ਡਾਕਟਰਾਂ ਡਾ. ਪਰਨੀਤ ਕੌਰ, ਡਾ. ਸੋਨਾਲੀ ਭੱਟ, ਡਾ. ਰਾਜੇਸ਼ ਗੁਲੀਆ, ਡਾ. ਕਰਨਦੀਪ ਸਿਆਲ ਅਤੇ ਡਾ. ਐਮਪੀ ਸਿੰਘ ਨੇ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਜਗਤਪੁਰਾ ਇਲਾਕੇ ਦੇ ਲੋਕਾਂ ਦਾ ਚੈੱਕਅਪ ਕੀਤਾ ਅਤੇ ਸਮੂਹ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸਕੂਲ ਦੀ ਡਾਇਰੈਕਟਰ ਕਿੰਸ਼ੂਕਾ ਸੇਠੀ ਅਤੇ ਪ੍ਰਿੰਸੀਪਲ ਨਿਸ਼ਾ ਹਾਂਡਾ ਨੇ ਸਕੂਲ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਲਈ ਉਕਤ ਦਾ ਸੰਸਥਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ