ਹਾਈ ਕੋਰਟ ਦੇ ਜੱਜ ਜਸਟਿਸ ਮਾਨ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਏਡੀਆਰ ਸੈਂਟਰ ਦਾ ਉਦਘਾਟਨ

ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਨਵੇਂ ਬਣੇ 85 ਲੱਖ ਰੁਪਏ ਦੀ ਲਾਗਤ ਨਾਲ ਬੀ ਅਤੇ ਸੀ ਬਲਾਕ ਦਾ ਵੀ ਕੀਤਾ ਉਦਘਾਟਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਏ.ਡੀ.ਆਰ. ਸੈਂਟਰ ਦੋਵੇ ਧਿਰਾਂ ਦੀ ਰਜਾਮੰਦੀ ਨਾਲ ਫੈਸਲਾ ਕਰਾਉਣ ਲਈ ਬੇਹੱਦ ਸਹਾਈ ਸਾਬਤ ਹੁੰਦਾ ਹੈ। ਨਵੇਂ ਬਣੇ ਏ.ਡੀ.ਆਰ ਸੈਂਟਰ ਵਿੱਚ ਮੀਡੀਏਸ਼ਨ ਰੂਮ ਵੀ ਹੈ। ਜਿਸ ਵਿੱਚ ਲੋਕਾਂ ਦਾ ਸਮਝੌਤਾ ਕਰਵਾਇਆ ਜਾਂਦਾ ਹੈ ਅਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ ਅਥਾਰਟੀ) ਜਿਸ ਵਿੱਚ ਜਨ ਉਪਯੋਗੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਗੱਲ ਦੀ ਜਾਣਕਾਰੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਟੀ.ਪੀ.ਐਸ ਮਾਨ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸੈਕਟਰ 76 ਦੇ ਕੋਰਟ ਕੰਪਲੈਕਸ ਵਿੱਖੇ ਏ.ਡੀ.ਆਰ. ਸੈਂਟਰ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਮੌਕੇ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਸ੍ਰੀ ਰਾਜੀਵ ਨਾਰਾਯਨ ਰਾਇਨਾ ਅਤੇ ਹੋਰ ਜੁਡੀਸੀਅਲ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਟੀ.ਪੀ.ਐਸ. ਮਾਨ ਨੇ ਇਸ ਮੌਕੇ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ 85 ਲੱਖ ਰੁਪਏ ਦੀ ਲਾਗਤ ਨਾਲ ਬੀ ਅਤੇ ਸੀ ਬਲਾਕ ਦਾ ਵੀ ਉਦਘਾਟਨ ਕੀਤਾ।
ਉਨ੍ਹਾਂ ਦੱਸਿਆ ਕਿ ਪਹਿਲਾਂ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ 10 ਕੋਰਟਾਂ ਸਨ ਅਤੇ ਹੁਣ ਜੂਡੀਸੀਅਲ ਕੋਰਟ ਕੰਪਲੈਕਸ ਦੀ ਇਮਾਰਤ ਮੁਕੰਮਲ ਹੋਣ ਨਾਲ 23 ਕੋਰਟਾਂ ਬਣ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਇਸ ਕੋਰਟ ਕੰਪਲੈਕਸ ਵਿੱਚ ਸੀ.ਬੀ.ਆਈ ਕੋਰਟ ਪਟਿਆਲਾ ਤੋ ਤਬਦੀਲ ਹੋ ਕੇ ਵੀ ਇਥੇ ਆ ਗਈ ਹੈ ਅਤੇ ਹੁਣ ਕੋਰਟ ਰੂਮਜ਼ ਦੀ ਕਿਸੇ ਕਿਸਮ ਦੀ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋਰਨਾਂ ਥਾਵਾਂ ਤੇ ਵੀ ਕੋਰਟਾਂ ਵਿੱਚ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਜੂਡੀਸੀਅਲ ਅਧਿਕਾਰੀਆਂ ਦੇ ਰਿਹਾਇਸੀ ਮਕਾਨਾਂ ਦੀ ਉਸਾਰੀ ਵੀ ਕਰਵਾਈ ਜਾਵੇਗੀ। ਪੱਤਰਕਾਰਾਂ ਵੱਲੋਂ ਪਾਰਕਿੰਗ ਦੀ ਸਮੱਸਿਆ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਮੁੱਦਾ ਵੀ ਉਨ੍ਹਾਂ ਦੇ ਧਿਆਨ ਵਿੱਚ ਹੈ ਜਲਦੀ ਪਾਰਕਿੰਗ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ।
ਜਸਟਿਸ ਟੀ.ਪੀ.ਐਸ ਮਾਨ ਨੇ ਦੱਸਿਆ ਕਿ ਜੁਡੀਸੀਅਲ ਕੋਰਟ ਕੰਪਲੈਕਸ ਵਿੱਚ ਪਹਿਲੇ ਪੜਾਅ ਵਿੱਚ ਵਕੀਲਾਂ ਦੇ ਚੈਂਬਰ ਬਣਾਏ ਗਏ ਹਨ ਜੋ ਕਿ ਵਕੀਲਾਂ ਨੂੰ ਅਲਾਟ ਵੀ ਹੋ ਗਏ ਹਨ। ਦੂਜੇ ਫੇਜ਼ ਵਿੱਚ ਹੋਰ ਵਕੀਲਾਂ ਦੇ ਚੈਂਬਰ ਬਣਾਏ ਜਾਣਗੇ। ਸ੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਣਾਏ ਏ.ਡੀ.ਆਰ. ਸੈਂਟਰ ਵਿੱਚ ਕਾਨਫਰੰਸ ਲਈ ਵੀ ਵੱਖਰਾ ਕਮਰਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਲੈਕਚਰ ਹਾਲ, ਥੀਏਟਰ, ਸੈਮੀਨਾਰ ਅਤੇ ਨਾਲਸਾ ਦੀਆਂ ਸਕੀਮਾਂ ਨੂੰ ਵੀ ਇਥੋ ਜਾਣੂ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਫ਼ਤਰ ਜ਼ਿਲ੍ਹਾ ਤੇ ਸੈਸਨ ਜਜ -ਕਮ-ਚੇਅਰਮੈਨ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਦੇਖਰੇਖ ਵਿੱਚ ਕੰਮ ਕਰਦਾ ਹੈ ਅਤੇ ਇਸ ਦਫ਼ਤਰ ਵਿੱਚ ਮੁਫ਼ਤ ਕਾਨੂੰਨੀ ਸਲਾਹਾ ਅਤੇ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਹ ਕੰਮ ਫਰੰਟ ਆਫਿਸ ਤੋਂ ਕੀਤਾ ਜਾਂਦਾ ਹੈ। ਇਸ ਫਰੰਟ ਆਫਿਸ ਵਿੱਚ ਪੈਰਾ ਲੀਗਲ ਵੰਲਟੀਅਰ ਰਿਟੇਨਰ ਵਕੀਲ ਬਿਠਾਏ ਜਾਂਦੇ ਹਨ ਜੋ ਕਿ ਸਲਾਹ ਲੈਣ ਆਏ ਵਿਅਕਤੀ ਨੂੰ ਸਲਾਹ ਦੇ ਕੇ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਾਪਤ ਕਰਨ ਲਈ ਫਾਰਮ ਭਰਵਾਉਂਦੇ ਹਨ ਅਤੇ ਇਸ ਦਫ਼ਤਰ ਵਿੱਚ ਗਰੀਬੀ ਰੇਖਾ ਦੇ ਹੇਠਾ ਰਹਿੰਣ ਵਾਲੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਸਲਾਹ ਪ੍ਰਦਾਨ ਕੀਤੀ ਜਾਂਦੀ ਹੈ।
ਸ੍ਰੀ ਟੀ.ਪੀ.ਐਸ. ਮਾਨ ਨੇ ਇਸ ਮੌਕੇ ਕੋਰਟ ਕੰਪਲੈਕਸ ਦੀ ਉਸਾਰੀ ਕਰਨ ਵਾਲੇ ਮਜਦੂਰਾ ਦੇ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਅਤੇ ਸਟੇਸ਼ਨਰੀ ਆਦਿ ਦਾ ਸਮਾਨ ਵੀ ਮੁਫ਼ਤ ਵੰਡਿਆ। ਇਸ ਮੌਕੇ ਜ਼ਿਲ੍ਹਾ ਤੇ ਸੈਸਨ ਜੱਜ-ਕਮ- ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਅਰਚਨਾ ਪੁਰੀ, ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਮੋਨਿਕਾ ਲਾਂਬਾ, ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਸਿਵਲ ਸਰਜਨ ਡਾ. ਰੀਟਾ ਭਾਰਦਵਾਜ, ਕੋਰਟ ਕੰਪਲੈਕਸ ਦੇ ਸਮੂਹ ਜੂਡੀਸੀਅਲ ਅਫ਼ਸਰ ਅਤੇ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨ ਵੀ ਮੌਜੂਦ ਸਨ। Îਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਜਵਾਨਾ ਦੀ ਟੁਕੜੀ ਨੇ ਜਸਟਿਸ ਸ੍ਰੀ ਟੀ.ਪੀ.ਐਸ ਮਾਨ ਨੂੰ ਗਾਰਡ ਆਫ ਆਨਰ ਵੀ ਪੇਸ ਕੀਤਾ। ਜਸਟਿਸ ਟੀ.ਪੀ.ਐਸ. ਮਾਨ ਅਤੇ ਹੋਰ ਜੁਡੀਸੀਅਨ ਅਧਿਕਾਰੀਆਂ ਨੇ ਏ.ਡੀ.ਆਰ. ਸੈਂਟਰ ਦੇ ਸਾਹਮਣੇ ਵਾਲੀ ਥਾਂ ਤੇ ਪੋਦੇ ਵੀ ਲਗਾਏ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…