
ਤੇਜ਼ ਰਫਤਾਰ ਬੁਲੇਰੋ ਨੇ 4 ਬੱਚਿਆਂ ਸਮੇਤ 6 ਲੋਕਾਂ ਦੀ ਲਈ ਜਾਨ, 1 ਲੜਕੀ ਗੰਭੀਰ ਜ਼ਖਮੀ
ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 12ਅਪ੍ਰੈਲ (ਕੁਲਜੀਤ ਸਿੰਘ ):
ਅੱਜ ਦੁਪਹਿਰ ਕਰੀਬ 3 ਵੱਜੇ ਖਾਜਾਲਾ ਤੋਂ ਜੰਡਿਆਲਾ ਨੂੰ ਆਉਣ ਵਾਲੀ ਸੜਕ ਤੇ ਪਿੰਡ ਦਸ਼ਮੇਸ਼ ਨਗਰ ਵਿੱਚ ਰੋਡ ਤੇ ਇਹ ਦਰਦਨਾਕ ਘਟਨਾ ਹੋਈ ।ਇਸ ਦੁਖਦਾਈ ਘਟਨਾ ਵਿੱਚ४ ਬੱਚਿਆਂ ਸਮੇਤ 6 ਲੋਕਾਂ ਦੀ ਜਾਨ ਚਲੀ ਗਈ।ਮਿਲੀ ਜਾਣਕਾਰੀ ਅਨੁਸਾਰ ਇਸ ਵਿੱਚ ਦੋ ਹੋਰ ਜਿਨ੍ਹਾਂ ਵਿੱਚੋਂ ਇੱਕ ਕੁਲਫੀ ਵੇਚਣ ਵਾਲਾ ਜਿਸਦੀ ਸ਼ਨਾਖਤ ਰਮੇਸ਼ ਕੁਮਾਰ ਪੁੱਤਰ ਰਾਮ ਦਾਸ ਨਿਵਾਸੀ ਫਤਿਆਬਾਦ ਹਰਿਆਣਾ ਦੇ ਰੂਪ ਵਿੱਚ ਹੋਈ।ਜਦਕਿ ਦੂਸਰਾ ਕੁਲਚੇ ਵੇਚਣ ਵਾਲੀ ਦੀ ਸ਼ਿਨਾਖਤ ਨਹੀਂ ਹੋ ਸਕੀ।ਇਸ ਤੇਜ ਰਫਤਾਰ ਬੁਲੇਰੋ ਨੇ ਇੰਨੀ ਜਬਰਦਸਤ ਟੱਕਰ ਮਾਰੀ ਕਿ ਘਰ ਦੇ ਬਾਹਰ ਵਾਲੀ ਕੰਧ ਵੀ ਡਿੱਗ ਪਈ।।ਇਨਾ ਮਰਣ ਵਾਲੇ ਚਾਰ ਬੱਚਿਆਂ ਦੀ ਪਹਿਚਾਣ ਜੋਬਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ , ਪਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ,ਮੋਟਾ ਪੁੱਤਰ ਮੇਜਰ ਸਿੰਘ ,(ਦੋਵੇਂ ਸਕੇ ਭਰਾ )ਪਹਿਚਾਣ ਹੋਈ।ਜਦਕਿ ਜੋਤੀ ਪੁੱਤਰੀ ਜਗਤਾਰ ਸਿੰਘ ਲੜਕੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਹੈ।ਪੁਲਿਸ ਮੈ ਬੁਲੇਰੋ ਗੱਡੀ ਨੰਬਰ ਪੀ ਬੀ ०२ ਸੀ ਆਰ 2892ਨੂੰ ਕਬਜੇ ਵਿੱਚ ਲੈ ਲਿਆ ਹੈ।ਜਦਕਿ ਇਸਦੇ ਚਾਲਕ ਹਰਭਜਨ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਅਨੰਗੜ ਅਤੇ ਅਕਾਲੀ ਆਗੂ ਜੈਲ ਸਿੰਘ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦਾ ਮੇਂਬਰ ਹੈ ਨੂੰ ਕਾਬੂ ਕਰ ਲਿਆ।ਗੱਡੀ ਵਿੱਚੋ ਪੁਲਿਸ ਨੂੰ ਦੇਸੀ ਸ਼ਰਾਬ ਦੀ ਬੋਤਲ ਮਿਲੀ ਹੈ ।ਇਸ ਘਟਨਾ ਦਾ ਜਾਇਜ਼ਾ ਲੈਣ ਲਈ ਐਸ ਪੀ ਹੈਡਕੁਆਰਟਰ ਜਗਜੀਤ ਸਿੰਘ ਸਰੋਆ ,ਡੀ ਐੱਸ ਪੀ ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ,ਐਸ ਐਚ ਓ ਸ਼ਿਵਦਰ੍ਸ਼ਨ ਸਿੰਘ ਆਪਣੀ ਫੋਰਸ ਸਮੇਤ ਪਹੁੰਚੇ ।ਇਸ ਤੋਂ ਇਲਾਵਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵੀ ਪਹੁੰਚੇ ।ਉਨ੍ਹਾਂ ਨੇ ਪੀੜਿਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਉਹ ਹਰ ਸੰਭਵ ਸਹਾਇਤਾ ਕਰਨਗੇ।