Share on Facebook Share on Twitter Share on Google+ Share on Pinterest Share on Linkedin ਬੀਰੋਮਾਜਰੀ ਤੋਂ ਝੰਜੇੜੀ ਸੜਕ ਦੀ ਮੁਰੰਮਤ ਛੇਤੀ ਹੋਣ ਦੀ ਆਸ ਬੱਝੀ: ਹਰਕੇਸ਼ ਚੰਦ ਸ਼ਰਮਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਸਤੰਬਰ: ਲਾਂਡਰਾਂ-ਫਤਹਿਗੜ੍ਹ ਸਾਹਿਬ ਮਾਰਗ ਤੇ ਪੈਂਦੇ ਪਿੰਡ ਸਵਾੜਾ ਤੋਂ ਚੂਹੜ ਮਾਜਰਾ-ਮੱਛਲੀ ਖੁਰਦ-ਮੱਛਲੀ ਕਲਾਂ-ਪਵਾਲਾ ਅਤੇ ਝੰਜੇੜੀ ਤੋਂ ਮੱਛਲੀ ਕਲਾਂ ਨੂੰ ਹੋ ਕੇ ਪਿੰਡ ਬੀਰੋਮਾਜਰੀ ਤੱਕ ਜਾਂਦੀਆਂ ਸੜਕਾਂ ਦੀ ਹਾਲਤ ਸੁਧਾਰਨ ਦੀ ਉਮੀਦ ਬੱਝ ਗਈ ਹੈ। ਖਰੜ ਅਤੇ ਬੱਸੀ ਪਠਾਣਾ ਵਿਧਾਨ ਸਭਾ ਹਲਕਿਆਂ ਵਿੱਚ ਪੈਂਦੀ ਇਸ ਸੜਕ ਦੀਆਂ ਬਰਮਾਂ ਬੁਰੀ ਤਰਾਂ ਟੁੱਟ ਚੁੱਕੀਆਂ ਹਨ ਤੇ ਰਾਹਗੀਰਾਂ ਨੂੰ ਇੱਕ ਦੂਜੇ ਨੂੰ ਸਾਈਡ ਦੇਣ ਲਈ ਬਹੁਤ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਉੱਤੇ ਟੋਏ ਵੀ ਪੈ ਚੁੱਕੇ ਹਨ, ਜਿਸ ਕਾਰਨ ਰਾਤ ਸਮੇੱ ਲੋਕਾਂ ਨੂੰ ਭਾਰੀ ਦਿੱਕਤਾਂ ਸਹਿਣੀਆਂ ਪੈ ਰਹੀਆਂ ਹਨ। ਪਿੰਡ ਬੀਰੋਮਾਜਰੀ, ਮੱਛਲੀ ਕਲਾਂ, ਪਵਾਲਾ, ਗੜੋਲੀਆਂ, ਪੱਤੋੱ ਆਦਿ ਦੀਆਂ ਪੰਚਾਇਤਾਂ ਨੇ ਇਹ ਮਾਮਲਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਅਤੇ ਸੂਬਾ ਕਾਂਗਰਸ ਦੇ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਦੇ ਧਿਆਨ ਵਿੱਚ ਲਿਆਂਦਾ ਸੀ। ਸ੍ਰੀ ਸ਼ਰਮਾ ਨੇ ਇਲਾਕਾ ਵਾਸੀਆਂ ਦੀ ਮੰਗ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅਤੇ ਕੈਬਨਿਟ ਮੰਤਰੀ ਸ੍ਰੀ ਸਿੱਧੂ ਦੇ ਧਿਆਨ ਵਿੱਚ ਲਿਆਂਦੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਦੋਵਾਂ ਵਿਧਾਇਕਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰਾ ਮਾਮਲਾ ਮੰਡੀਕਰਨ ਬੋਰਡ ਦੇ ਧਿਆਨ ਵਿੱਚ ਲਿਆਂਦਾ ਅਤੇ ਇਸ ਸਬੰਧੀ ਲਿਖਤੀ ਸਿਫਾਰਿਸ਼ ਵੀ ਕੀਤੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਮੰਡੀਕਰਨ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਉਕਤ ਸੜਕ ਦੀ ਬਹੁਤ ਜਲਦੀ ਮੁਰੰਮਤ ਕਰਵਾਈ ਜਾਵੇਗੀ ਤਾਂ ਕਿ ਦਰਜਨਾਂ ਪਿੰਡਾਂ ਦੀ ਆਵਾਜਾਈ ਨੂੰ ਦਰਪੇਸ਼ ਸਮੱਸਿਆ ਹੱਲ ਹੋ ਸਕਣ। ਸ੍ਰੀ ਸ਼ਰਮਾ ਨੇ ਦੱਸਿਆ ਕਿ ਉਕਤ ਮਾਰਗ ਦੀ ਮੁਰੰਮਤ ਅਤੇ ਬਰਮਾਂ ਦੀ ਹਾਲਤ ਸੁਧਾਰਨ ਦਾ ਕੰਮ ਜਲਦੀ ਹੀ ਆਰੰਭ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਹੋਰਨਾਂ ਸਮੱਸਿਆਵਾਂ ਦੇ ਹੱਲ ਲਈ ਵੀ ਉਹ ਯਤਨਸ਼ੀਲ ਹਨ ਅਤੇ ਜਲਦੀ ਹੀ ਪਿੰਡਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਾਈਆਂ ਜਾਣਗੀਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ