ਹਿਮਾਚਲ ਪ੍ਰਦੇਸ਼ ਪ੍ਰਾਈਵੇਟ ਕਾਲਜ ਐਸੋਸੀਏਸ਼ਨ ਨੇ ਆਲ ਇੰਡੀਆ ਫੈਡਰੇਸ਼ਨ ਨਾਲ ਜੁੜਨ ਦਾ ਲਿਆ ਮਹਤੱਵਪੂਰਨ ਫੈਸਲਾ

ਆਲ ਇੰਡੀਆ ਫੈਡਰੇਸ਼ਨ ਨਾਲ ਜੁੜਣ ਤੇ ਹਿਮਾਚਲ ਪ੍ਰਦੇਸ਼ ਪ੍ਰਾਈਵੇਟ ਕਾਲਜ ਐਸੋਸੀਏਸ਼ਨ ਦਾ ਸਵਗਤ ਹੈ: ਅੰਸ਼ੂ ਕਟਾਰੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਹਿਮਾਚਲ ਪ੍ਰਦੇਸ਼ ਪ੍ਰਾਈਵੇਟ ਕਾਲਜ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਦੇਸ਼ ਪ੍ਰਧਾਨ ਰਜਨੀਸ਼ ਬਾਂਸਲ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ। ਜਿਸ ਵਿੱਚ ਹਿਮਾਚਲ ਤੋਂ ਵੱਖ-ਵੱਖ ਤਕਨੀਕੀ ਸੰਸਥਾਵਾਂ ਦੇ ਨੁਮਾਇੰਦੇ ਇਸ ਮੀਟਿੰਗ ਵਿਚ ਭਾਗ ਲੈਣ ਲਈ ਹਾਜਰ ਹੋਏ। ਇਸ ਮੀਟਿੰਗ ਦੌਰਾਨ ਹਿਮਾਚਲ ਪ੍ਰਦੇਸ਼ ਦੇ ਪ੍ਰਾਈਵੇਟ ਕਾਲਜਾਂ ਨੇ ਸਰਵ ਸੰਮਤੀ ਨਾਲ ਆਲ ਇੰਡੀਆ ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟਿਚਿਊਸ਼ਨਜ਼ ਦੇ ਚੀਫ ਪੈਟਰਨ ਮੂਨੀ ਰਤਨਮ, ਪ੍ਰਧਾਨ ਡਾ: ਅੰਸ਼ੂ ਕਟਾਰੀਆ ਅਤੇ ਜਨਰਲ ਸੈਕਟਰੀ ਕੇ.ਵੀ.ਕੇ ਰਾਓ ਦੀ ਲੀਡਰਸ਼ਿਪ ਹੇਠ ਪੂਰਨ ਭਰੋਸਾ ਜਿਤਾਉਦੇ ਹੋਏ ਆਲ ਇੰਡੀਆ ਫੈਡਰੇਸ਼ਨ ਦੇ ਮੈਂਬਰ ਬਣਨ ਦਾ ਫੈਸਲਾ ਲਿਆ ।
ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਆਲ ਇੰਡੀਆ ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਟ ਅਤੇ ਚੇਅਰਮੈਨ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਨੇੜੇ ਚੰਡੀਗੜਂ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਪ੍ਰਾਈਵੇਟ ਕਾਲਜ ਐਸੋਸੀਏਸ਼ਨ ਨੇ ਆਲ ਇੰਡੀਆ ਫੈਡਰੇਸ਼ਨ ਦੇ ਨਾਲ ਜੁੜਣ ਦਾ ਜੋ ਫੈਸਲਾ ਲਿਆ ਹੈ, ਉਸ ਦਾ ਸਵਾਗਤ ਹੈ। ਇਸ ਫੈਸਲੇ ਨਾਲ ਹਿੰਦੂਸਤਾਨ ਵਿਚਲੇ ਕਾਲਜ ਆਪਸ ਵਿਚ ਮਿਲ ਕੇ ਕਾਲਜਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਅਸਾਨੀ ਨਾਲ ਕਰ ਸਕਣਗੇ ।
ਇਸ ਮੀਟਿੰਗ ਵਿੱਚ ਉਚੇਚੇ ਤੌਰ ’ਤੇ ਆਂਧਰਾ ਪ੍ਰਦੇਸ਼ ਹੈਦਰਾਬਾਦ ਤੋਂ ਹਿੱਸਾ ਲੈਣ ਲਈ ਪਹੁੰਚੇ ਕੇ ਵੀ.ਕੇ ਰਾਓ ਜਨਰਲ ਸੈਕਟਰੀ ਆਲ ਇੰਡੀਆ ਫੈਡਰੇਸ਼ਨ ਆਫ਼ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟਿਚਿਊਸ਼ਨਜ਼ ਅਤੇ ਚੇਅਰਮੈਨ ਸੈਂਟ ਮੈਰੀ ਗਰੁੱਪ ਆਫ਼ ਇੰਸਟਿਚਿਊਸ਼ਨਜ਼ ਹੈਦਰਾਬਾਦ ਨੇ ਕਿਹਾ ਕਿ ਇਸ ਫੈਸਲੇ ਨਾਲ ਹਿੰਦੂਸਤਾਨ ਵਿਚਲੀਆਂ ਸਾਰੀਆਂ ਸੰਸਥਾਵਾਂ ਨੂੰ ਹੋਰ ਵੀ ਵਧੇਰੇ ਬਲ ਮਿਲੇਗਾ ਅਤੇ ਤਰੱਕੀ ਦੇ ਰਾਸਤੇ ਖੁੱਲਣਗੇ। ਮੀਟਿੰਗ ਦੌਰਾਨ ਕਾਲਜਾਂ ਵਿਚ ਪੜਂਦੇ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਸਰਬ ਪੱਖੀ ਵਿਕਾਸ, ਉੱਚਤਮ ਸਿੱਖਿਆ ਪ੍ਰਣਾਲੀ, ਪ੍ਰਾਈਵੇਟ ਕਾਲਜਾਂ ਨੂੰ ਮੌਜੂਦਾ ਦੌਰ ਵਿਚ ਆ ਰਹੀਆਂ ਮੁਸ਼ਕਿਲਾਂ ਆਦਿ ’ਤੇ ਵੀ ਡੂੰਘੀ ਵਿਚਾਰ ਚਰਚਾ ਕੀਤੀ ਗਈ।
ਹੋਰਨਾਂ ਤੋਂ ਇਸ ਮੀਟਿੰਗ ਵਿਚ ਕਿਰਪਾਲ ਸਿੰਘ ਚੇਅਰਮੈਨ ਗਰੀਨ ਹਿੱਲ ਇੰਜੀਨੀਅਰਿੰਗ ਕਾਲਜ ਸੋਲਨ, ਰਾਕੇਸ਼ ਗੁਪਤਾ ਚੇਅਰਮੈਨ ਬੈਲਜ ਇੰਸਟੀਚਿਊਟ ਸ਼ਿਮਲਾ, ਡਾ. ਆਰ ਕੇ ਅਭਿਲਾਸ਼ੀ ਅਭਿਲਾਸ਼ੀ ਗਰੁੱਪ ਆਫ਼ ਇੰਸਟੀਚਿਊਟ ਮੰਡੀ, ਪ੍ਰਸ਼ੋਤਮ ਸ਼ਰਮਾ ਪ੍ਰਧਾਨ ਸ਼ਿਵਾ ਗਰੁੱਪ ਆਫ਼ ਇੰਸਟੀਚਿਊਟ ਬਿਲਾਸਪੁਰ, ਰਜਨੀਸ਼ ਗੌਤਮ ਸਕੱਤਰ ਗੌਤਮ ਕਾਲਜ ਹਮੀਰਪੁਰ, ਭੁਪਿੰਦਰ ਸ਼ਰਮਾ ਚੇਅਰਮੈਨ ਦੇਵ ਭੂਮੀ ਗਰੁੱਪ ਆਫ਼ ਇੰਸਟੀਚਿਊਟ ਊਨਾ, ਜਰਨੈਲ ਸਿੰਘ ਮਿਨਰੋਵਾ ਗਰੁੱਪ ਆਫ਼ ਇੰਸਟੀਚਿਊਟ ਕਾਂਗੜਾ, ਸ੍ਰੀ ਦੁਸ਼ੰਤ ਸੈਕਟਰੀ ਹਾਈਟ ਗਰੁੱਪ ਆਫ਼ ਇੰਸਟੀਚਿਊਟ ਕਾਂਗੜਾ, ਨੇਤਰ ਸਿੰਘ ਠਾਕੁਰ ਵਿਨਾਇਕਾ ਕਾਲਜ ਆਫ਼ ਫਾਰਮੇਸੀ ਕੁੱਲੂ, ਸ੍ਰੀ ਲਲਿਤ ਸੈਕਟਰੀ ਟੀ ਆਰ ਅਭਿਲਾਸ਼ੀ ਮੈਮੋਰੀਅਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਮੰਡੀ, ਡਾ: ਸਿੰਗਲਾ ਹਿਮਾਚਲ ਇੰਸਟੀਚਿਊਟ ਆਫ਼ ਟੈਕਨਾਲੋਜੀ ਪਾਉਂਟਾ ਸਾਹਿਬ ਖਾਸ ਤੌਰ ਤੇ ਹਾਜਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…