ਇਤਿਹਾਸਕ ਪ੍ਰਾਪਤੀ: ਮੈਡੀਕਲ ਕਾਲਜ ਮੁਹਾਲੀ ਵਿੱਚ ਪੰਜਾਬ ਦਾ ਪਹਿਲਾ ‘ਮਾਨਵੀ ਮਿਲਕ ਬੈਂਕ’ ਸ਼ੁਰੂ

ਵਿਸ਼ਵ ਰੋਟਰੀ ਪ੍ਰਧਾਨ ਨੇ ਕੀਤਾ ਪੰਜਾਬ ਦੇ ਪਹਿਲੇ ਮਨੁੱਖੀ ਮਿਲਕ ਬੈਂਕ ਦਾ ਉਦਘਾਟਨ

ਨਬਜ਼-ਏ-ਪੰਜਾਬ, ਮੁਹਾਲੀ, 17 ਜਨਵਰੀ:
ਪੰਜਾਬ ਨੇ ਰੋਟਰੀ ਕਲੱਬ ਚੰਡੀਗੜ੍ਹ ਦੇ ਸਹਿਯੋਗ ਨਾਲ ਇੱਥੋਂ ਦੇ ਡਾ. ਬੀਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿਖੇ ਆਪਣਾ ਪਹਿਲਾ ਹਿਊਮਨ ਮਿਲਕ ਬੈਂਕ (ਕੰਪਰੀਹੈਂਸਿਵ ਲੈਕਟੇਸ਼ਨ ਮੈਨੇਜਮੈਂਟ ਸੈਂਟਰ) ਸ਼ੁਰੂ ਕਰਕੇ ਇਤਿਹਾਸ ਰਚਿਆ ਹੈ। ਜਿਰਸ ਦਾ ਉਦਘਾਟਨ ਰੋਟਰੀ ਇੰਟਰਨੈਸ਼ਨਲ ਦੇ ਪ੍ਰਧਾਨ ਡਾ. ਗਾਰਡਨ ਆਰ. ਮੈਕਨਲੀ ਨੇ ਕੀਤਾ। ਉਨ੍ਹਾਂ ਨੇ ਇਸ ਕੇਂਦਰ ਦੀ ਸਥਾਪਨਾ ਵਿੱਚ ਰੋਟਰੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਰੋਟਰੀ ਦੀ ਮਹਿਲਾ ਸਸ਼ਕਤੀਕਰਨ, ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਵਚਨਬੱਧਤਾ ਦਾ ਸਮਰਥਨ ਵੀ ਕਰਦਾ ਹੈ।
ਖੋਜ ਤੇ ਮੈਡੀਕਲ ਸਿੱਖਿਆ ਪੰਜਾਬ ਦੇ ਡਾਇਰੈਕਟਰ ਡਾ. ਅਵਨੀਸ਼ ਨੇ ਪਲਾਂਟ ਲਈ ਜ਼ਰੂਰੀ ਉਪਕਰਨ ਖ਼ਰੀਦਣ ਲਈ ਲਗਪਗ 38 ਲੱਖ ਰੁਪਏ ਦੀ ਵਿੱਤੀ ਸਹਾਇਤਾ ਨਾਲ ਪਲਾਂਟ ਦੀ ਸਥਾਪਨਾ ਵਿੱਚ ਤੇਜ਼ੀ ਲਿਆਉਣ ਲਈ ਰੋਟੇਰੀਅਨਜ਼ ਦੇ ਯਤਨਾਂ ਦਾ ਸਮਰਥਨ ਕੀਤਾ। ਜਿਸ ਨਾਲ ਅੌਰਤਾਂ ਨੂੰ ਇਸ ਮਨੁੱਖੀ ਮਿਲਕ ਬੈਂਕ ਰਾਹੀਂ ਨਵ-ਜੰਮੇ ਬੱਚਿਆਂ ਨੂੰ ਵਧੀਆ ਸੰਭਵ ਪੋਸ਼ਣ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਇਸ ਮਹੱਤਵਪੂਰਨ ਪਹਿਲਕਦਮੀ ਦੀ ਸ਼ਲਾਘਾ ਕੀਤੀ ਜੋ ਪੰਜਾਬ ਵਿੱਚ ਮਾਵਾਂ ਅਤੇ ਬਾਲ ਸਿਹਤ ਸੰਭਾਲ ਨੂੰ ਅੱਗੇ ਵਧਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਦੱਸਿਆ ਕਿ ਰੋਟਰੀ ਦੇ ਸਾਬਕਾ ਪ੍ਰਧਾਨ ਰਾਜੇਂਦਰ ਸਾਬੂ ਦੀ ਪਹਿਲਕਦਮੀ ’ਤੇ ਪ੍ਰਧਾਨ ਅਨਿਲ ਚੱਢਾ ਅਤੇ ਆਭਾ ਸ਼ਰਮਾ ਡਾਇਰੈਕਟਰ ਸਪੈਸ਼ਲ ਪ੍ਰਾਜੈਕਟ ਨੇ ਪਿਛਲੇ ਸਾਲ ਜੁਲਾਈ ਵਿੱਚ ਰੋਟਰੀ ਕਲੱਬ ਚੰਡੀਗੜ੍ਹ ਨਾਲ ਪੰਜਾਬ ਵਿੱਚ ਇਸ ਵਿਲੱਖਣ ਸਹੂਲਤ ਦੀ ਸਥਾਪਨਾ ਲਈ ਇੱਕ ਸਮਝੌਤਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਮਾਂ ਦੇ ਦੁੱਧ ਤੋਂ ਵਿਰ੍ਹਵੇ ਬੱਚਿਆਂ ਲਈ ਦਾਨ ਕੀਤੇ ਮਨੁੱਖੀ ਦੁੱਧ ਨੂੰ ਇਕੱਠਾ ਕਰਨ, ਸਕਰੀਨਿੰਗ, ਪ੍ਰੋਸੈਸਿੰਗ, ਸਟੋਰੇਜ ਅਤੇ ਵੰਡਣ ਅਤੇ ਉਸਦੇ ਆਪਣੇ ਬੱਚੇ ਦੀ ਖਪਤ ਲਈ ਮਾਂ ਦੇ ਆਪਣੇ ਦੁੱਧ ਲਈ ਸਟੋਰੇਜ ਲਈ ਸਹੂਲਤਾਂ ਹਨ। ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਕੇ. ਸਾਬੂ ਨੇ ਕਿਹਾ ਕਿ ਇਹ ਪ੍ਰਾਜੈਕਟ ਰੋਟਰੀ ਦੇ ਡਾ. ਮੈਕਨਲੀ ਵੱਲੋਂ ਦਿੱਤੀ ਗਈ ਥੀਮ, ‘ਕ੍ਰਿਏਟ ਹੋਪ ਇਨ ਦਾ ਵਰਲਡ’ ਦਾ ਪ੍ਰਤੀਕ ਹੈ। ਯਮੁਨਾਨਗਰ ਦੀ ਰੁਚਿਰਾ ਪੇਪਰਜ਼ ਲਿਮਟਿਡ ਦੇ ਮਾਲਕ ਅਤੇ ਸਾਬਕਾ ਜ਼ਿਲ੍ਹਾ ਗਵਰਨਰ ਸੁਭਾਸ਼ ਗਰਗ ਦਾ ਇਸ ਪ੍ਰਾਜੈਕਟ ਨੂੰ ਬਣਾਉਣ ਲਈ ਸੀਐਸਆਰ ਫੰਡਾਂ ’ਚੋਂ 31 ਲੱਖ ਪ੍ਰਦਾਨ ਕਰਨ ਲਈ ਸਨਮਾਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…