
ਬਾਬਾ ਗਾਜੀ ਦਾਸ ਕਲੱਬ ਵੱਲੋਂ ਹਾਕੀ ਖਿਡਾਰੀ ਹਰਜੀਤ ਸਿੰਘ ਦਾ ਸਨਮਾਨ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਜਨਵਰੀ:
ਜੂਨੀਅਰ ਵਿਸ਼ਵ ਹਾਕੀ ਕੱਪ ਦੀ ਵਿਜੇਤਾ ਭਾਰਤੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ-ਚੱਕਲਾਂ ਵੱਲੋਂ ਗੁਰਦਵਾਰਾ ਗਾਜੀ ਦਾਸ ਜੀ ਰੋਡਮਾਜਰਾ ਚੱਕਲਾਂ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਪਿੰਡ ਨਿਹੋਲਕਾ ਦੇ ਜੰਮਪਲ ਹਰਜੀਤ ਸਿੰਘ ਤੁਲੀ ਨੇ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰਦਿਆਂ 15 ਸਾਲ ਬਾਅਦ ਦੇਸ਼ ਨੂੰ ਗੋਲਡ ਮੈਡਲ ਜਿਤਾਉਣ ਦਾ ਮਾਣ ਹਾਸਲ ਕੀਤਾ ਹੈ। ਜਿਸ ’ਤੇ ਬਾਬਾ ਗਾਜੀ ਦਾਸ ਕਲੱਬ ਵੱਲੋਂ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਅਤੇ ਖੇਡ ਪ੍ਰਮੋਟਰ ਨਰਿੰਦਰ ਸਿੰਘ ਕੰਗ ਦੀ ਅਗਵਾਈ ਵਿਚ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਬਾਜਵਾ ਨੇ ਹਰਜੀਤ ਸਿੰਘ ਤੁਲੀ ਨੂੰ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਤੁਲੀ ਨੇ ਕਿਹਾ ਕਿ 15 ਸਾਲ ਬਾਅਦ ਜੂਨੀਅਰ ਵਿਸ਼ਵ ਕੱਪ ਜਿੱਤਣ ਇੱਕ ਮਾਣ ਵਾਲੀ ਗੱਲ ਹੈ ਅਤੇ ਉਸਦੀ ਦਿਲੀ ਤਮੰਨਾ ਹੈ ਕਿ ਉਹ ਸੀਨੀਅਰ ਟੀਮ ਵੱਲੋਂ ਖੇਡਦਿਆਂ ਦੇਸ਼ ਲਈ ਵਿਸ਼ਵ ਕੱਪ ਜਿਤਾਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕੇ। ਹਰਜੀਤ ਸਿੰਘ ਨੇ ਆਪਣੀ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਰਾਮਪਾਲ ਸਿੰਘ, ਮਾਤਾ ਬਲਵਿੰਦਰ ਕੌਰ, ਚਚੇਰੇ ਭਰਾ ਸੋਹਣ ਸਿੰਘ ਪਟਵਾਰੀ, ਸੁਰਜੀਤ ਹਾਕੀ ਅਕੈਡਮੀ ਜਲੰਧਰ ਦੇ ਕੋਚ ਅਵਤਾਰ ਸਿੰਘ ਅਤੇ ਗੁਰਦੇਵ ਸਿੰਘ ਅਤੇ ਜੂਨੀਅਰ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਦਾ ਸਿਰ ਬੰਨਿਆ ਜਿਨ੍ਹਾਂ ਦੀ ਮਦਦ ਸਦਕਾ ਉਹ ਅੱਜ ਇਸ ਮੁਕਾਮ ਤੇ ਪਹੁੰਚਿਆ। ਇਸ ਦੌਰਾਨ ਮਾ. ਹਰਵਿੰਦਰ ਸਿੰਘ, ਭਰਾ ਹਰਜੀਤ ਸਿੰਘ ਤੁਲੀ ਨੇ ਬਾਬਾ ਗਾਜੀ ਦਾਸ ਕਲੱਬ ਅਤੇ ਸਮੁੱਚੇ ਪ੍ਰਬੰਧਕਾਂ ਦਾ ਪਰਿਵਾਰ ਵੱਲੋਂ ਧੰਨਵਾਦ ਕੀਤਾ।
ਇਸ ਮੌਕੇ ਜੈ ਸਿੰਘ ਚੱਕਲਾਂ, ਬਲਵਿੰਦਰ ਸਿੰਘ ਚੱਕਲਾਂ, ਸਰਪੰਚ ਸਰਬਜੀਤ ਕੌਰ, ਸਰਪੰਚ ਮਨਜੀਤ ਕੌਰ, ਸਰਪੰਚ ਕੁਲਦੀਪ ਕੌਰ, ਬਿੱਟੂ ਬਾਜਵਾ, ਬਲਦੇਵ ਚੱਕਲ, ਮੇਜਰ ਸਿੰਘ ਰੋਡਮਾਜਰਾ, ਕੁਲਦੀਪ ਸਿੰਘ ਹੁੰਦਲ, ਦੀਪੂ ਰੋਡਮਾਜਰਾ, ਸੁਖਵਿੰਦਰ ਸਿੰਘ ਪ੍ਰਧਾਨ ਘਾੜ ਕਲੱਬ, ਜਸਵੀਰ ਸਿੰਘ, ਜਗਜੀਤ ਸਿੰਘ, ਸੁਰਿੰਦਰ ਬੁੱਗਾ, ਪ੍ਰਗਟ ਚੱਕਲ, ਗੁਰਨੇਕ ਸਿੰਘ, ਮਹਿਮਾ ਸਿੰਘ, ਕਸ਼ਮੀਰ ਸਿੰਘ, ਗੁਰਦੇਵ ਸਿੰਘ ਅਟਵਾਲ, ਅਮਨਦੀਪ ਸਿੰਘ, ਬਾਬਾ ਗੁਰਮੀਤ ਸਿੰਘ ਨਿਹੋਲਕਾ, ਚਰਨਜੀਤ ਸਿੰਘ ਵਿੱਕੀ ਅਤੇ ਨਰਿੰਦਰ ਭੂਰਾ ਵੀ ਹਾਜ਼ਰ ਸਨ।