ਪੰਜਾਬ ਚੋਣਾਂ: ਹੋਲੀ ਦਾ ਤਿਉਹਾਰ ਭਰੇਗਾ ਕਈਆਂ ਦੀ ਜ਼ਿੰਦਗੀ ਵਿੱਚ ਰੰਗ ਤੇ ਕਈ ਹੋਣਗੇ ਬੇਰੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਾਰਚ:
ਪੰਜਾਬ ਚੋਣਾਂ ਦੇ ਨਤੀਜੇ ਆਉਣ ਵਿਚ ਸਿਰਫ ਇਕ ਦਿਨ ਦਾ ਹੀ ਸਮਾਂ ਵਿਚਾਲੇ ਬਚਿਆ ਹੈ, ਇਸ ਵਾਰ ਦਾ ਹੋਲੀ ਦਾ ਤਿਉਹਾਰ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਕਾਰਨ ਕਾਫੀ ਮਹੱਤਤਾ ਵਾਲਾ ਹੈ। ਇਹ ਹੋਲੀ ਦਾ ਤਿਉਹਾਰ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਜੇਤੂ ਰਹਿਣ ਵਾਲੀ ਪਾਰਟੀ ਦੇ ਰੰਗ ਵਿਚ ਹੋਰ ਰੰਗ ਭਰ ਦੇਵੇਗਾ ਜਦੋੱ ਕਿ ਹਾਰਨ ਵਾਲੀਆਂ ਪਾਰਟੀਆਂ ਇਕ ਤਰਾਂ ਬੇਰੰਗ ਜਿਹੀਆਂ ਹੀ ਹੋ ਕੇ ਰਹਿ ਜਾਣਗੀਆਂ।
ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਇਸ ਪੱਖੋੱ ਵੀ ਅਹਿਮ ਰਹੀਆਂ ਕਿ ਇਹਨਾਂ ਚੋਣਾਂ ਵਿਚ ਕਿਸੇ ਵੀ ਪਾਰਟੀ ਦੇ ਹੱਕ ਵਿਚ ਹਵਾ ਨਹੀੱ ਸੀ ਚਲੀ, ਜਿਸ ਕਰਕੇ ਅਜੇ ਤਕ ਵੀ ਇਹ ਭੇਦ ਬਣਿਆ ਹੋਇਆ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ। ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸਮੇੱ ਹਰ ਪਾਰਟੀ ਦੇ ਆਗੁਆਂ ਵਲੋੱ ਹੀ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚ ਅਗਲੀ ਸਰਕਾਰ ਉਹਨਾਂ ਦੀ ਹੀ ਪਾਰਟੀ ਦੀ ਬਣੇਗੀ। ਹੋਰ ਤਾਂ ਹੋਰ ਕਈ ਪਾਰਟੀਆਂ ਨੇ ਇਹਨਾਂ ਚੋਣਾਂ ਵਿਚ ਜਿੱਤ ਦੇ ਜਸ਼ਨ ਮਨਾਉਣ ਲਈ ਹਾਲ ਤੱਕ ਵੀ ਬੁੱਕ ਕਰਵਾ ਦਿਤੇ ਹਨ ਅਤੇ ਲੱਡੂਆਂ ਦਾ ਵੀ ਕੁਇੰਟਲਾਂ ਦੇ ਹਿਸਾਬ ਨਾਲ ਪਹਿਲਾਂ ਹੀ ਆਰਡਰ ਦੇ ਦਿਤਾ ਗਿਆ ਹੈ। ਇਸ ਤਰਾਂ ਪੰਜਾਬ ਵਿਚ ਵਿਚਰ ਰਹੀਆਂ ਸਾਰੀਆਂ ਹੀ ਪਾਰਟੀਆਂ ਆਪੋ ਆਪਣੀ ਜਿੱਤ ਪ੍ਰਤੀ ਆਸਵੰਦ ਹਨ।
ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਹੈਟ੍ਰਿਕ ਮਾਰੇ ਗਾ ਅਤੇ ਪੰਜਾਬ ਵਿਚ ਤੀਜੀ ਵਾਰ ਵੀ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ। ਦੂਜੇ ਪਾਸੇ ਕਾਂਗਰਸ ਦੇ ਆਗੂਆਂ ਦਾ ਦਾਅਵਾ ਹੈ ਕਿ ਅਕਾਲੀ ਸਰਕਾਰ ਤੋੱ ਲੋਕਾਂ ਦਾ ਮੋਹ ਭੰਗ ਹੋ ਚੁਕਿਆ ਹੈ ਅਤੇ ਇਸ ਵਾਰੀ ਲੋਕ ਸੱਤਾ ਵਿਚ ਤਬਦੀਲੀ ਚਾਹੁੰਦੇ ਹਨ ਅਤੇ ਇਸ ਕਾਰਨ ਹੀ ਲੋਕਾਂ ਨੇ ਕਾਂਗਰਸ ਨੂੰ ਹੀ ਵੋਟਾਂ ਪਾਈਆਂ ਹਨ। ਤੀਜੀ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਨੁੰ ਹੀ ਪਰਖ ਕੇ ਵੇਖ ਲਿਆ ਅਤੇ ਇਸ ਵਾਰੀ ਉਹ ਤੀਜੀ ਪਾਰਟੀ ਭਾਵ ਆਮ ਆਦਮੀ ਪਾਰਟੀ ਨੂੰ ਪਰਖਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਉਹਨਾਂ ਦੀ ਹੀ ਬਣੇਗੀ।
ਇਸ ਸਬੰਧੀ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਪਰ ਜਿੱਤ ਦਾ ਤਾਜ ਅਸਲ ਵਿਚ ਉਸ ਸਰਕਾਰ ਲਈ ਕੰਡਿਆ ਦਾ ਤਾਜ ਹੀ ਹੋਣਾ ਹੈ, ਕਿਉੱਕਿ ਨਵੀੱ ਸਰਕਾਰ ਅੱਗੇ ਬਹੁਤ ਚੁਣੌਤੀਆਂ ਦਰਪੇਸ ਹੋਣਗੀਆਂ। ਨਵੀੱ ਸਰਕਾਰ ਅੱਗੇ ਸਭ ਤੋੱ ਵੱਡਾ ਮਸਲਾ ਤਾਂ ਸਤਿਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ ਹੋਵੇਗਾ। ਸੁਪਰੀਮ ਕੋਰਟ ਵਲੋੱ ਪੰਜਾਬ ਨੂੰ ਸਤਿਲੁਜ ਯਮੁਨਾ ਲਿੰਕ ਨਹਿਰ ਜਲਦੀ ਮੁਕੰਮਲ ਕਰਨ ਦਾ ਹੁਕਮ ਦਿਤਾ ਗਿਆ ਹੈ, ਇਸ ਕਰਕੇ ਨਵੀੱ ਸਰਕਾਰ ਦੇ ਗਠਨ ਹੁੰਦੇ ਹੀ ਇਹ ਮਾਮਲਾ ਉਸਦੇ ਗਲ ਪੈ ਜਾਣਾ ਹੈ। ਇਸਦੇ ਨਾਲ ਹੀ ਪੰਜਾਬ ਵਿਚ ਫੈਲੀ ਬੇਰੁਜਗਾਰੀ ਵੀ ਨਵੱੀ ਸਰਕਾਰ ਅੱਗੇ ਵੱਡੀ ਚੁਣੌਤੀ ਹੋਵੇਗੀ। ਇਸੇ ਤਰਾਂ ਹੀ ਨਸ਼ਾ ਵੀ ਪੰਜਾਬ ਦੀ ਨਵੀੱ ਸਰਕਾਰ ਅੱਗੇ ਗੰਭੀਰ ਮਸਲਾ ਹੋਵੇਗਾ। ਭਾਵੇੱ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਇਹ ਦਾਅਵਾ ਕਰਦੇ ਹਨ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਸਾਰ ਸਿਰਫ ਚਾਰ ਹਫਤਿਆਂ ਵਿਚ ਹੀ ਪੰਜਾਬ ਵਿਚੋੱ ਨਸ਼ਾ ਖਤਮ ਕਰ ਦਿਤਾ ਜਾਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਵੀ ਇਹ ਦਾਅਵਾ ਕਰਦੇ ਹਨ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਸਾਰ ਹੀ ਨਸ਼ੇ ਦੇ ਤਸਕਰ ਜੇਲ ਵਿਚ ਭੇਜੇ ਜਾਣਗੇ। ਇਸ ਤਰਾਂ ਨਵੀੱ ਸਰਕਾਰ ਅੱਗੇ ਪੰਜਾਬ ਵਿਚ ਵਗ ਰਿਹਾ ਨਸਿਆਂ ਦਾ ਦਰਿਆ ਵੀ ਇਕ ਬਹੁਤ ਵੱਡਾ ਮਸਲਾ ਹੋਵੇਗਾ।
11 ਮਾਰਚ ਦਾ ਦਿਨ ਨੇੜੇ ਆਉਣ ਕਾਰਨ ਇਸ ਸਮੇੱ ਚੋਣ ਲੜਨ ਵਾਲੇ ਸਾਰੇ ਹੀ ਉਮੀਦਵਾਰਾਂ ਦੇ ਦਿਲਾਂ ਦੀ ਧੜਕਣ ਵੱਧ ਰਹੀ ਹੈ ਭਾਵੇੱ ਉਪਰਲੇ ਮੋਨ ਸ ਾਰੇ ਉਮੀਦਵਾਰ ਹੀ ਆਪੋ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰ ਸਾਰਿਆਂ ਨੂੰ ਹੀ ਅੰਦਰੋ ਅੰਦਰੀ ਆਪਣੀ ਹਾਰ ਹੋਣ ਦਾ ਵੀ ਧੁੜਕੂ ਲਗਿਆ ਹੋਇਆ ਹੈ। ਪੰਜਾਬ ਵਿਚ ਅਗਲੀ ਸਰਕਾਰ ਕਿਸ ਪਾਰਟੀ ਦੀ ਬਣਦੀ ਹੈ, ਇਹ ਹੁਣ ਇਕ ਦੋ ਦਿਨ ਬਾਅਦ ਹੀ ਚੋਣ ਨਤੀਜੇ ਆਉਣ ਤੋੱ ਬਾਅਦ ਸਪਸਟ ਹੋ ਜਾਵੇਗਾ। ਇਸ ਤਰਾਂ ਇਸ ਵਾਰ ਦਾ ਹੋਲੀ ਦਾ ਤਿਉਹਾਰ ਕਿਸੇ ਲਈ ਗੂੜੇ ਰੰਗ ਅਤੇ ਕਿਸੇ ਲਈ ਬੇਰੰਗ ਲਿਆਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…