ਸੋਹਾਣਾ ਵਿਚ ਖੇਡੀ ਜਾਂਦੀ ਹੈ ਗੰਦੇ ਪਾਣੀ, ਸਿਵਿਆਂ ਦੀ ਰਾਖ ਤੇ ਪਸ਼ੂਆਂ ਦੀ ਹੱਡਾ ਰੋੜੀ ਦੀ ਹੋਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਹੋਲੀ ਦਾ ਪਵਿੱਤਰ ਤਿਉਹਾਰ ਜਿਥੇ ਪੂਰੇ ਐਸ ਏ ਐਸ ਨਗਰ ਜਿਲੇ ਵਿਚ ਵੱਖ ਵੱਖ ਰੰਗਾਂ ਵਿਚ ਰੰਗਕੇ ਮਨਾਇਆ ਗਿਆ, ਉਥੇ ਹੀ ਦੂਜੇ ਪਾਸੇ ਇਸੇ ਜਿਲੇ ਦੇ ਕੁਝ ਇਲਾਕੇ ਅਜਿਹੇ ਹਨ ਜਿਥੇ ਕਿ ਹੋਲੀ ਦੇ ਦਿਨ ਹੋਰ ਹੀ ਰੰਗ ਵੇਖਣ ਨੁੰ ਮਿਲਦੇ ਨੇ। ਮੁਹਾਲੀ ਜਿਲੇ ਦਾ ਪਿੰਡ ਸੋਹਾਣਾ ਇਕ ਅਜਿਹੀ ਜਗਾ ਹੈ ਜਿਥੇ ਦੇ ਲੋਕ ਹੋਲੀ ਨੂੰ ਮਨਾਉੱਦੇ ਵੀ ਹਨ ਤੇ ਤਿਉਹਾਰ ਤੇ ਹੁੜਦੰਗ ਵੀ ਕਰਦੇ ਨੇ ਪਰ ਕੁੱਝ ਵੱਖਰੇ ਢੰਗ ਤਰੀਕੇ ਨਾਲ। ਸੋਹਾਣਾ ਵਿਖੇ ਚਲੀਆਂ ਆ ਰਹੀਆਂ ਪੁਰਾਣੀਆਂ ਮਾਨਤਾਵਾਂ ਅਨੁਸਾਰ ਹੋਲੀ ਦੇ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਥੇ ਹੋਲੀ ਤੇ ਰੰਗਾਂ ਦੀ ਬਜਾਏ ਨਾਲੀਆ ਵਿਚ ਪਏ ਗੰਦੇ ਪਾਣੀ, ਸਮਸ਼ਾਨ ਘਾਟ ਦੀ ਰਾਖ ਅਤੇ ਹੱਡਾਰੋੜੀ ਨਾਲ ਹੋਲੀ ਖੇਡੀ ਜਾਂਦੀ ਹੈ। ਸੋਹਾਣਾ ਵਿਚ ਇਸ ਤਰਾਂ ਹੋਲੀ ਖੇਡਣ ਦੀ ਰਵਾਇਤ ਕੋਈ ਨਵੀਂ ਨਹੀਂ ਹੈ ਸਗੋੱ ਇਹ ਤਾਂ ਬਹੁਤ ਪੁਰਾਣੇ ਸਮੇਂ ਤੋਂ ਜਾਰੀ ਹੈ। ਸੋਹਾਣਾ ਦੇ ਲੋਕਾਂ ਵਲੋੱ ਹੋਲੀ ਦੇ ਮੌਕੇ ਦੁਕਾਨਾਂ ਅੱਗੇ ਜਾਨਵਰਾਂ ਦੀਆਂ ਹੱਡੀਆਂ ਟੰਗੀਆਂ ਜਾਂਦੀਆਂ ਹਨ ਜਿਸਦੇ ਪਿੱਛੇ ਮੁੱਖ ਵਜਾ ਪੁਰਾਣੇ ਸਮੇੱ ਤੋੱ ਇਹ ਦਸੀ ਜਾ ਰਹੀ ਹੈ ਕਿ ਸੋਹਾਣਾ ਵਿਚ ਰਿਵਾਜ ਰਿਹਾ ਹੈ ਕਿ ਸੋਹਾਣਾ ਦੀ ਮਾਨਤਾਵਾਂ ਅਨੁਸਾਰ ਇਹ ਸਭ ਨਾ ਕੀਤਾ ਗਿਆ ਤਾਂ ਪਿੰਡ ਅੰਦਰ ਮੌਤਾਂ ਹੋਣਗੀਆਂ ਅਤੇ ਇਲਾਕੇ ਵਿਚ ਵਪਾਰ ਉਪਰ ਵੀ ਇਸਦਾ ਅਸਰ ਹੋਣ ਦੀ ਗਲ ਕਹੀ ਜਾਂਦੀ ਹੈ। ਇਹ ਠੀਕ ਹੈ ਕਿ ਹੋਲੀ ਮੌਕੇ ਸੋਹਾਣਾ ਪਿੰਡ ਵਿਚ ਪੁਲੀਸ ਵੀ ਤੈਨਾਤ ਹੁੰਦੀ ਹੈ ਪਰ ਉਹ ਵੀ ਲੋਕਾਂ ਨੂੰ ਇਸ ਢੰਗ ਨਾਲ ਹੋਲੀ ਖੇਡਣ ਤੋਂ ਨਹੀਂ ਰੋਕਦੀ।
ਹੋਲੀ ਦਾ ਤਿਉਹਾਰ ਉੱਝ ਤਾਂ ਕੋਮੀ ਏਕਤਾ ਦਾ ਪ੍ਰਤੀਕ ਹੈ ਪਰ ਜਿਸ ਤਰੀਕੇ ਨਾਲ ਸੋਹਾਣਾ ਵਿਚ ਹੋਲੀ ਮਨਾਈ ਜਾਂਦੀ ਹੈ, ਉਸ ਤਰੀਕੇ ਨਾਲਦੇਸ ਵਿਚ ਕਿਤੇ ਵੀ ਹੋਲੀ ਨਹੀੱ ਮਨਾਈ ਜਾਂਦੀ। ਹਰ ਇਲਾਕੇ ਵਿਚ ਹੀ ਹ ੋਲੀ ਨੂੰ ਆਪੋ ਆਪਣੇ ਰੰਗ ਤੇ ਰਿਵਾਜ ਅਨੁਸਾਰ ਮਨਾਇਆ ਜਾਂਦਾ ਹੈ। ਦੂਜੇ ਪਾਸੇ ਕੁਝ ਪਿੰਡ ਵਾਸੀ ਇਸ ਤਰਾਂ ਗੰਦੇ ਪਾਣੀ,ਗੰਦਗੀ, ਸਮਸ਼ਾਨਘਾਟ ਦੇ ਸਿਵਿਆਂ ਦੀ ਰਾਖ ਤੇ ਹੱਡੀਆਂ ਨਾਲ ਹੋਲੀ ਖੇਡਣ ਦਾ ਵਿਰੋਧ ਵੀ ਕਰਦੇ ਹਨ, ਉਹਨਾਂ ਦਾ ਕਹਿਣਾ ਹੈ ਕਿ ਆਧੁਨਿਕ ਸਮੇੱ ਅਨੁਸਾਰ ਇਸ ਰਿਵਾਜ ਵਿਚ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ।
ਉਧਰ, ਪਿੰਡ ਸੋਹਾਣਾ ਦੀ ਫੌਜੀ ਗਲੀ ਵਿੱਚ ਇੱਕ ਵਿਅਕਤੀ ਦੇ ਘਰ ਆਏ ਮਿਲਣ ਆਏ ਉਨ੍ਹਾਂ ਦੇ ਰਿਸ਼ਤੇਦਾਰਾਂ ਉੱਤੇ ਨਸ਼ੇ ਵਿੱਚ ਧੁੱਤ ਕੁੱਝ ਨੌਜਵਾਨਾਂ ਨੇ ਗੰਦੇ ਪਾਣੀ ਦੀ ਨਾਲੀ ’ਚੋਂ ਚੀਕ ਵਿੱਚ ਬੋਰੀ ਭਰ ਕੇ ਸੁੱਟ ਦਿੱਤੀ। ਜਿਸ ਕਾਰਨ ਦੋਵੇਂ ਧਿਰਾਂ ਆਪਸ ਵਿੱਚ ਉਲਝ ਗਏ ਅਤੇ ਮੁਹੱਲੇ ਵਿੱਚ ਸਥਿਤੀ ਤਣਾਅ ਪੂਰਨ ਹੋ ਗਈ। ਇਸ ਸਬੰਧੀ ਪੀੜਤ ਵਿਅਕਤੀਆਂ ਲੇ ਸੋਹਾਣਾ ਪੁਲੀਸ ਨੂੰ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੇ ਖ਼ਿਲਾਫ਼ ਸ਼ਿਕਾਇਤ ਦਿੱਤੀ। ਸੂਚਨਾ ਮਿਲਦੇ ਹੀ ਪੀਸੀਆਰ ਦੇ ਜਵਾਨ ਤੇ ਸੋਹਾਣਾ ਥਾਣੇ ਦੇ ਪੁਲੀਸ ਕਰਮਚਾਰੀ ਮੌਕਾ ’ਤੇ ਪਹੁੰਚ ਗਏ ਅਤੇ ਕਈ ਪਿੰਡ ਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਿਨ੍ਹਾਂ ਨੂੰ ਬਾਅਦ ਵਿੱਚ ਸਖ਼ਤ ਤਾੜਨਾ ਕਰਦਿਆਂ ਛੱਡ ਦਿੱਤਾ। ਇਸ ਦੌਰਾਨ ਪੁਲੀਸ ਵੱਲੋਂ ਦਿਹਾਤੀ ਖੇਤਰ ਵਿੱਚ ਦੋ ਦਰਜਨ ਵਾਹਨਾਂ ਦੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਚਲਾਨ ਕੀਤੇ ਅਤੇ ਕਈ ਵਾਹਨਾਂ ਨੂੰ ਜ਼ਬਤ ਕੀਤਾ ਵੀ ਗਿਆ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ

ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਨਬਜ਼-ਏ-ਪੰਜਾਬ,…