ਥੰਡਰ ਜ਼ੋਨ ਵਾਟਰ ਪਾਰਕ ਵਿੱਚ ਸ਼ੁੱਕਰਵਾਰ ਨੂੰ ਲੱਗਣਗੀਆਂ ਹੋਲੀ ਦੀਆਂ ਰੌਣਕਾਂ

ਚੰਡੀਗੜ੍ਹ ਤੇ ਆਸਪਾਸ ਦੇ ਪਿੰਡਾਂ ਤੋਂ ਵਾਟਰ ਪਾਰਕ ਵਿੱਚ ਹੋਲੀ ਮਨਾਉਣ ਲਈ ਪਹੁੰਚਣਗੇ ਲੋਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ:
ਕੱਲ੍ਹ ਯਾਨੀ ਸ਼ੁੱਕਰਵਾਰ 18 ਮਾਰਚ ਨੂੰ ਹੋਲੀ ਦੇ ਤਿਉਹਾਰ ਨੂੰ ਲੈ ਕੇ ਜਿੱਥੇ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਇਸ ਦਿਨ ਨੂੰ ਹੋਰ ਖ਼ੂਬਸੂਰਤ ਤੇ ਯਾਦਗਾਰੀ ਬਣਾਉਣ ਲਈ ਲੋਕਾਂ ਵੱਲੋਂ ਆਪਣੇ ਪਰਿਵਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਇਸ ਦੀ ਪਲਾਨਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਵੱਡੇ ਪੱਧਰ ’ਤੇ ਟਰਾਈਸਿਟੀ ਚੰਡੀਗੜ੍ਹ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਮੁਹਾਲੀ ਨੇੜੇ ਥੰਡਰ ਜ਼ੋਨ ਵਾਟਰ ਪਾਰਕ ਵਿੱਚ ਪਹੁੰਚਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਬਹੁਤ ਸਾਰੇ ਲੋਕਾਂ ਨੇ ਤਾਂ ਵਾਟਰ ਪਾਰਕ ਲਈ ਪਹਿਲਾਂ ਤੋਂ ਹੀ ਬੁਕਿੰਗ ਵੀ ਕਰਵਾਈ ਹੋਈ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋਏ ਥੰਡਰ ਜ਼ੋਨ ਅਮਿਊਜ਼ਮੈਂਟ ਅਤੇ ਵਾਟਰ ਪਾਰਕ ਦੇ ਡਾਇਰੈਕਟਰ ਕੁਲਬੀਰ ਬਾਠ ਨੇ ਦੱਸਿਆ ਕਿ 18 ਮਾਰਚ ਨੂੰ ਇੱਥੇ ਹੋਲੀ ਮਨਾਉਣ ਲਈ ਪਹੁੰਚਣ ਵਾਲੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਖਾਸ ਇੰਤਜ਼ਾਮ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਜਿੱਥੇ ਸੁਰੱਖਿਆ ਕਰਮੀਆਂ ਦੀ ਗਿਣਤੀ ਵਧਾ ਕੇ 150 ਤੋਂ 222 ਕਰ ਦਿੱਤੀ ਹੈ ਉਥੇ ਹੀ ਵਾਟਰ ਪਾਰਕ ਦੇ ਅੰਦਰਲੇ ਵਾਟਰ ਸਿਸਟਮ ਨੂੰ ਸਾਫ਼ ਸੁਥਰਾ ਰੱਖਣ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਪਰੋਕਤ ਸਾਰੇ ਪ੍ਰਬੰਧਾਂ ਦਾ ਜ਼ਿੰਮਾ ਥੰਡਰ ਜ਼ੋਨ ਵਾਟਰ ਪਾਰਕ ਵਿਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਅਜੀਤਪਾਲ ਸਿੰਘ ਨੂੰ ਦਿੱਤਾ ਗਿਆ ਹੈ।
ਅੱਜ ਇੱਥੇ ਵਾਟਰ ਪਾਰਕ ਵਿੱਚ ਪਿੰਡ ਕੁਰੜੀ ਤੋਂ ਵਿਸ਼ੇਸ਼ ਰੂਪ ਵਿੱਚ ਆਪਣੇ ਪਰਿਵਾਰ ਸਮੇਤ ਪਹੁੰਚੇ ਸਤਨਾਮ ਸਿੰਘ ਨੇ ਦੱਸਿਆ ਕਿ ਹੋਲੀ ਮਨਾਉਣ ਦੇ ਲਈ ਇਹ ਵਾਟਰ ਪਾਰਕ ਉਨ੍ਹਾਂ ਦੇ ਪਰਿਵਾਰ ਦੀ ਪਸੰਦੀਦਾ ਜਗ੍ਹਾ ਹੈ, ਜਿਸ ਦੇ ਚੱਲਦੇ ਉਹ ਅੱਜ ਇੱਥੇ ਬੁਕਿੰਗ ਕਰਵਾਉਣ ਲਈ ਆਏ ਸਨ ਅਤੇ ਉਹ ਹਰ ਸਾਲ ਇੱਥੇ ਹੋਲੀ ਮਨਾਉਂਦੇ ਹਨ। ਕਾਲਜ ਦੀਆਂ ਸਹੇਲੀਆਂ ਦੀ ਨਾਲ ਇੱਥੇ ਬੁਕਿੰਗ ਕਰਵਾਉਣ ਆਈ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਸਾਰੀਆਂ ਸਹੇਲੀਆਂ ਨੇ ਇੱਥੇ ਰਲ ਕੇ ਹੋਲੀ ਮਨਾਉਣੀ ਹੈ ਕਿਉਂਕਿ ਇੱਥੇ ਵਾਟਰ ਪਾਰਕ ਦੇ ਵਿੱਚ ਹੋਲੀ ਮਨਾਉਣ ਦਾ ਆਪਣਾ ਹੀ ਇੱਕ ਖ਼ਾਸ ਆਨੰਦ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਪਸੰਦੀਦਾ ਜਗ੍ਹਾ ਬਣੇ ਥੰਡਰ ਜ਼ੋਨ ਵਾਟਰ ਪਾਰਕ ਦੇ ਵਿੱਚ ਕੁੱਲ ਕਿੰਨੇ ਲੋਕ ਇੱਥੇ ਹੋਲੀ ਮਨਾਉਣ ਲਈ ਪਹੁੰਚਦੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…