Share on Facebook Share on Twitter Share on Google+ Share on Pinterest Share on Linkedin ਪੱਤਰਕਾਰ ਸੁਖਵਿੰਦਰ ਸਿੰਘ ਸੁੱਖੀ ਨੂੰ ਵੱਖ ਵੱਖ ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੇ ਪੱਤਰਕਾਰ ਵੱਡੀ ਗਿਣਤੀ ਵਿੱਚ ਸ਼ਰਧਾਂਜਲੀ ਭੇਟ ਕਰਨ ਪੁੱਜੇ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਅਕਤੂਬਰ: ਕੁੱਝ ਦਿਨ ਪਹਿਲਾਂ ਦਿਨ ਰੇਲ ਹਾਦਸੇ ਦਾ ਸਿਕਾਰ ਹੋਣ ਕਾਰਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਨਿਊ ਚੰਡੀਗੜ੍ਹ ਪ੍ਰੈਸ ਕਲੱਬ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੈਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਸਕੱਤਰ ਅਤੇ ਰੋਜ਼ਾਨਾ ਸਪੋਕਸਮੈਨ ਜ਼ਿਲ੍ਹਾ ਦਿਹਾਤੀ ਦੇ ਇੰਚਾਰਜ ਸੁਖਵਿੰਦਰ ਸਿੰਘ ਸੁੱਖੀ ਦੇ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕੁਰਾਲੀ ਦੇ ਗੁਰਦਵਾਰਾ ਸ੍ਰੀ ਹਰਗੋਬਿੰਦਗੜ੍ਹ ਸਾਹਿਬ ਵਿੱਚ ਹੋਇਆ। ਇਸ ਤੋਂ ਪਹਿਲਾਂ ਮ੍ਰਿਤਕ ਪੱਤਰਕਾਰ ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਸ਼ਰਧਾਂਜਲੀ ਸਮਾਗਮ ਦੌਰਾਨ ਗਿਆਨੀ ਗਿਆਨੀ ਪ੍ਰਗਟ ਸਿੰਘ ਦੇ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ। ਇਸ ਮਗਰੋਂ ਸੀਨੀਅਰ ਕਾਂਗਰਸ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆ ਨੇ ਮਾਇਕ ਸੰਭਾਲਿਆ ਅਤੇ ਪੱਤਰਕਾਰ ਸੁਖਵਿੰਦਰ ਸਿੰਘ ਸੁੱਖੀ ਦੇ ਨਾਲ ਬਿਤਾਏ ਪਲਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਦੀ ਬੇਬਾਕ, ਨਿਧੜਕ ਅਤੇ ਨਿਰਪੱਖ ਪੱਤਰਕਾਰ ਬਾਰੇ ਦੱਸਿਆ। ਇਸ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੱਤਰਕਾਰ ਸੁੱਖੀ ਨੇ ਹਮੇਸ਼ਾ ਬੇਬਾਕ ਅਤੇ ਨਿਡਰਤਾ ਨਾਲ ਕੰਮ ਕਰਦਿਆਂ ਸਮਾਜ ਸੇਵਾ ਕੀਤੀ ਹੈ। ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐਸਡੀ ਰਹੇ ਬੀਬੀ ਲਖਵਿੰਦਰ ਕੌਰ ਗਰਚਾ, ਅਰਜਨ ਸਿੰਘ ਕਾਂਸਲ, ਬਾਬਾ ਸਰੂਪ ਸਿੰਘ ਸੋਲਖੀਆਂ, ਜਸਵਿੰਦਰ ਸਿੰਘਖ ਗੋਲਡੀ, ਬਸਪਾ ਆਗੂ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਸਮਾਜ ਸੇਵੀ ਆਗੂ ਦਵਿੰਦਰ ਸਿੰਘ ਬਾਜਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੱਤਰਕਾਰ ਸੁੱਖੀ ਦੀ ਸ਼ਖਸ਼ੀਅਤ ਬਾਰੇ ਚਾਣਨਾ ਪਾਇਆ। ਇਸ ਮੌਕੇ ਐਸਜੀਜੀਸੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਸਾਬਕਾ ਮੰਤਰੀ ਸਤਵੰਤ ਕੌਰ ਸੰਧੂ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਆਪ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ, ਜ਼ਿਲ੍ਹਾ ਪ੍ਰੈਸ ਕਲੱਬ ਐਸ.ਏ.ਐਸ. ਨਗਰ (ਮੁਹਾਲੀ) ਦੇ ਪ੍ਰਧਾਨ ਦਰਸ਼ਨ ਸਿੰਘ ਸੋਢੀ, ਜਨਰਲ ਸਕੱਤਰ ਸਤਵਿੰਦਰ ਸਿੰਘ ਧੜਾਕ, ਪ੍ਰੈਸ ਕਲੱਬ ਐਸ.ਏ.ਐਸ. ਨਗਰ ਦੇ ਜਨਰਲ ਸਕੱਤਰ ਪਰਦੀਪ ਸਿੰਘ ਹੈਪੀ, ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਅਵਤਾਰ ਸਿੰਘ ਸੰਧੂ, ਅਕਾਲੀ ਕੌਂਸਲਰ ਦਰਸ਼ਨ ਸਿੰਘ ਸ਼ਿਵਜੋਤ, ਜੈ ਸਿੰਘ ਚੱਕਲਾਂ, ਚੇਅਰਮੈਨ ਨਰਿੰਦਰ ਸਿੰਘ ਮਾਵੀ, ਬਲਵਿੰਦਰ ਸਿੰਘ ਕਾਕਾ ਜਪਾਨੀ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਯੂਥ ਆਗੂ ਰਵਿੰਦਰ ਸਿੰਘ ਖੇੜਾ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਕਿਸਾਨ ਆਗੂ ਬਲਵਿੰਦਰ ਸਿੰਘ ਕਿਸ਼ਨਪੁਰਾ, ਹਰਜੀਤ ਸਿੰਘ ਹਰਮਨ, ਸਾਹਿਬ ਸਿਘ ਬਡਾਲੀ, ਮੇਜਰ ਸਿੰਘ ਸੰਗਤਪੁਰਾ, ਪਾਲਇੰਦਰ ਸਿੰਘ ਬਾਠ, ਸੁਖਜਿੰਦਰ ਸਿੰਘ ਮਾਵੀ ਖੇਡ ਪ੍ਰਮੋਟਰ, ਜ਼ੈਲਦਾਰ ਕਮਲਜੀਤ ਸਿੰਘ ਸਿੰਘਪੁਰਾ, ਬਾਬਾ ਭੁਪਿੰਦਰ ਸਿੰਘ ਮਾਜਰਾ, ਕ੍ਰਿਸ਼ਨਾ ਦੇਵੀ ਪ੍ਰਧਾਨ ਨਗਰ ਕੌਂਸਲ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ, ਗੁਰਮੇਲ ਸਿੰਘ ਪਾਬਲਾ, ਐਸਐਚਓ ਭਾਰਤ ਭੂਸ਼ਨ, ਨਿੱਕਾ ਰਾਮ ਟਰੈਫ਼ਿਕ ਇੰਚਾਰਜ, ਰਣਜੀਤ ਸਿੰਘ ਭੱਕੂ, ਸ਼ਿਵ ਵਰਮਾ ਕੌਂਸਲਰ, ਬਹਾਦਰ ਸਿੰਘ ਓਕੇ, ਸਰਪੰਚ ਲਖਵੀਰ ਸਿੰਘ ਬਿੱਟੂ ਗੋਸਲਾ, ਹਰਦੀਪ ਸਿੰਘ ਖਿਜਰਾਬਾਦ, ਸਰਬਜੀਤ ਸਿੰਘ ਕਾਦੀਮਾਜਰਾ, ਸਰਪੰਚ ਹਰਜੀਤ ਸਿੰਘ ਟੱਪਰੀਆਂ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਮੇਸ਼ ਸਿੰਘ ਬੜੌਦੀ, ਪ੍ਰਭ ਆਸਰਾ ਸੰਸਥਾ ਦੇ ਸੰਚਾਲਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ, ਰਣਧੀਰ ਸਿੰਘ ਧੀਰਾ ਝੁੰਗੀਆਂ ਸਮੇਤ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੁਹਾਲੀ, ਕੁਰਾਲੀ, ਖਰੜ, ਮੁੱਲਾਂਪੁਰ ਗਰੀਬਦਾਸ, ਮਾਜਰੀ ਅਤੇ ਨਵਾਂ ਗਰਾਓਂ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ