Share on Facebook Share on Twitter Share on Google+ Share on Pinterest Share on Linkedin ਘਰ-ਘਰ ਰੁਜ਼ਗਾਰ: ਆਈਐਸਬੀ ਵਿੱਚ ਰਾਜ ਪੱਧਰੀ ਰੁਜ਼ਗਾਰ ਮੇਲਾ ਵਿੱਚ 200 ਨੌਜਵਾਨਾਂ ਦੀ ਚੋਣ ਸੂਬਾ ਪੱਧਰੀ ਮੈਗਾ ਇੰਜੀਨੀਅਰਿੰਗ ਰੁਜ਼ਗਾਰ ਮੇਲੇ ਵਿੱਚ 22 ਨਾਮੀ ਕੰਪਨੀਆਂ ਪੁੱਜੀਆਂ, 3 ਤੋਂ 4 ਲੱਖ ਦਾ ਪੈਕਜ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਸਤੰਬਰ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਉਰੋ ਰਾਹੀਂ ਅੱਜ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਵਿੱਚ ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸੂਬਾ ਪੱਧਰੀ ਮੈਗਾ ਇੰਜੀਨੀਅਰਿੰਗ ਰੁਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਪੰਜਾਬ ਭਰ ’ਚੋਂ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 10 ਵਜੇ ਸ਼ੁਰੂ ਹੋਇਆ ਇਹ ਰੁਜ਼ਗਾਰ ਮੇਲਾ ਦੇਰ ਸ਼ਾਮ ਤੱਕ ਚੱਲਿਆ। ਜਿਸ ਵਿੱਚ 22 ਨਾਮੀ ਕੰਪਨੀਆਂ ਨੇ ਸ਼ਿਰਕਤ ਕੀਤੀ। ਮੇਲੇ ਵਿੱਚ 550 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ। ਜਿਨ੍ਹਾਂ ’ਚੋਂ ਲਗਭਗ 200 ਨੌਜਵਾਨਾਂ ਦੀ ਰੁਜ਼ਗਾਰ ਲਈ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨੌਕਰੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 3 ਲੱਖ, ਸਾਢੇ ਤਿੰਨ ਲੱਖ ਅਤੇ 4 ਲੱਖ ਰੁਪਏ ਦੇ ਪੈਕਜ ਦਿੱਤੇ ਗਏ ਹਨ। ਸ੍ਰੀਮਤੀ ਬਰਾੜ ਨੇ ਕਿਹਾ ਕਿ ਮੁਹਾਲੀ ਵਿੱਚ 20 ਸਤੰਬਰ ਨੂੰ 30 ਸਤੰਬਰ ਤੱਕ ਲੱਗਣ ਵਾਲੇ ਇਨ੍ਹਾਂ ਮੇਲਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਨੌਜਵਾਨ www.ggnpunjab.com ਵੈੱਬਸਾਈਟ ’ਤੇ ਲਾਗ ਇਨ ਕਰ ਸਕਦੇ ਹਨ। ਜੇ ਕਿਸੇ ਨੇ ਇਸ ਵੈੱਬਸਾਈਟ ’ਤੇ ਰਜਿਸਟਰ ਨਹੀਂ ਕੀਤਾ ਤਾਂ ਉਹ ਮੌਕੇ ’ਤੇ ਹੀ ਰਜਿਸਟਰੇਸ਼ਨ ਕਰਨ ਦੀ ਸਹੂਲਤ ਦਾ ਲਾਭ ਲੈ ਸਕਦਾ ਹੈ। ਨੌਜਵਾਨ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਬਿਉਰੋ, ਸਬੰਧਤ ਐਸਡੀਐਮਜ਼ ਅਤੇ ਬੀਡੀਪੀਓਜ਼ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ ਜਾਂ ਉਹ ਫੋਨ ਨੰਬਰ ੦੧੭੨- ੨੯੭੨੪੬੦ ਤੋਂ ਜਾਣਕਾਰੀ ਲੈ ਸਕਦੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ