Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ 252 ਮੁਸਾਫ਼ਿਰਾਂ ਨੂੰ ਘਰਾਂ ਵਿੱਚ ਕੀਤਾ ਕੁਆਰੰਟੀਨ ਜੋਤੀ ਸਿੰਗਲਾ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ: ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਘਰੇਲੂ ਉਡਾਣਾਂ ਰਾਹੀਂ ਪਹੁੰਚੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨਾਲ ਸਬੰਧਤ 252 ਮੁਸਾਫ਼ਿਰਾਂ ਨੂੰ ਘਰਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਇਹ ਸਾਰੇ ਯਾਤਰੀ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਘਰੇਲੂ ਉਡਾਣਾਂ ਰਾਹੀਂ ਪਹੁੰਚੇ ਸੀ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਪਿਛਲੇ ਚਾਰ ਦਿਨਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਬੀਤੀ 25 ਮਈ ਨੂੰ 7 ਘਰੇਲੂ ਉਡਾਣਾਂ ਰਾਹੀਂ 495 ਯਾਤਰੀ ਪਹੁੰਚੇ ਸਨ ਅਤੇ ਇਨ੍ਹਾਂ ’ਚੋਂ 223 ਪੰਜਾਬ ਨਾਲ ਸਬੰਧਤ ਸਨ ਜਦੋਂਕਿ 57 ਮੁਹਾਲੀ ਦੇ ਸਨ। 26 ਮਈ ਨੂੰ 6 ਉਡਾਣਾਂ ਰਾਹੀਂ 419 ਯਾਤਰੀ ਮੁਹਾਲੀ ਹਵਾਈ ਅੱਡੇ ’ਤੇ ਪਹੁੰਚੇ ਸੀ। ਜਿਨ੍ਹਾਂ ’ਚੋਂ 69 ਮੁਹਾਲੀ ਦੇ ਸਨ ਅਤੇ 193 ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਨਾਲ ਸਬੰਧਤ ਸਨ। ਡੀਸੀ ਨੇ ਦੱਸਿਆ ਕਿ 27 ਮਈ ਨੂੰ ਕੁੱਲ 530 ਯਾਤਰੀ ਆਏ ਸੀ। ਇਨ੍ਹਾਂ ’ਚੋਂ 228 ਪੰਜਾਬ ਤੋਂ ਸਨ ਅਤੇ ਇਨ੍ਹਾਂ ’ਚੋਂ 62 ਮੁਹਾਲੀ ਦੇ ਯਾਤਰੀ ਸਨ। ਉਨ੍ਹਾਂ ਦੱਸਿਆ ਕਿ ਅੱਜ 5 ਘਰੇਲੂ ਉਡਾਣਾਂ ਰਾਹੀਂ 512 ਯਾਤਰੀ ਮੁਹਾਲੀ ਆਏ ਹਨ। ਜਿਨ੍ਹਾਂ ਵਿੱਚ 64 ਮੁਸਾਫ਼ਿਰ ਮੁਹਾਲੀ ਨਾਲ ਸਬੰਧਤ ਹਨ ਜਦੋਂਕਿ 208 ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਯਾਤਰੀ ਹਨ। ਸਿਰਫ਼ ਇਕ ਕੌਮਾਂਤਰੀ ਉਡਾਣ ਅੱਜ ਅਮਰੀਕਾ ਤੋਂ ਦਿੱਲੀ ਦੇ ਰਸਤੇ ਮੁਹਾਲੀ ਪਹੁੰਚੀ ਹੈ। ਇਸ ਉਡਾਣ ਵਿੱਚ ਕੁਲ 100 ਮੁਸਾਫ਼ਿਰ ਸਨ। ਜਿਨ੍ਹਾਂ ’ਚੋਂ ਪੰਜਾਬ ਦੇ 61 ਅਤੇ ਮੁਹਾਲੀ ਤੋਂ 5 ਯਾਤਰੀ ਸਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਪ੍ਰੋਟੋਕਾਲ ਦੇ ਅਨੁਸਾਰ ਮੁਹਾਲੀ ਜ਼ਿਲੇ੍ਹ ਨਾਲ ਸਬੰਧਤ ਕੌਮਾਂਤਰੀ ਉਡਾਣਾਂ ਰਾਹੀਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਸੰਸਥਾਗਤ/ਹੋਟਲ ਕੁਆਰੰਟੀਨ ਵਿੱਚ ਰੱਖਿਆ ਗਿਆ ਹੈ ਜਦੋਂਕਿ ਘਰੇਲੂ ਉਡਾਣਾਂ ਰਾਹੀਂ ਆਉਣ ਵਾਲੇ ਯਾਤਰੀਆਂ ਨੂੰ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਜਦੋਂਕਿ ਦੂਜੇ ਸੂਬਿਆਂ ਅਤੇ ਜ਼ਿਲ੍ਹਿਆਂ ਨਾਲ ਸਬੰਧਤ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਭੇਜਿਆ ਗਿਆ ਹੈ। ਜਿੱਥੇ ਉਨ੍ਹਾਂ ਨੂੰ ਵੀ ਇਕਾਂਤਵਾਸ ਵਿੱਚ ਰੱਖਿਆ ਜਾਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ