ਹੋਮਿਓਪੈਥੀ ਤੇ ਆਯੂਰਵੈਦਿਕ ਵੱਲੋਂ ਮੈਡੀਕਲ ਕੈਂਪ ਵਿੱਚ 942 ਮਰੀਜ਼ਾਂ ਦਾ ਚੈੱਕਅਪ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 25 ਮਾਰਚ:
ਨੈਸ਼ਨਲ ਹੈਲਥ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਹੋਮਿਓਪੈਥਿਕ ਤੇ ਆਯੂਰਵੈਦਿਕ ਵਿਭਾਗ ਵਲੋਂ ਸਾਂਝੇ ਤੌਰ ਤੇ ਪਿੰਡ ਸਿਆਲਬਾ ਵਿਖੇ ਮੁੂਫਤ ਆਯੂਸ ਕੈਂਪ ਲਗਾਇਆ ਗਿਆ। ਜਿਲ੍ਹਾ ਹੋਮਿਓਪੈਥੀ ਅਫਸਰ ਡਾ. ਲੱਕੀ ਵਰਮਾ, ਜਿਲ੍ਹਾ ਆਂਯੂਰਵੈਦਿਕ ਤੇ ਯੂਨਾਨੀ ਅਫਸਰ ਅਜੈ ਭਾਰਤੀ ਨੇ ਦੱÎਸਆ ਕਿ ਇਸ ਕੈਂਪ ਵਿਚ ਆਯੂਰਵੈਦਿਕ ਮੈਡੀਕਲ ਅਫਸਰ ਡਾ. ਜੀਵਨਜੋਤ ਢਿਲੋ, ਡਾ. ਅਮਰਦੀਪ ਢਿਲੋ, ਅੰਜੂ ਗਿੱਲ ਅਤੇ ਹੋਮਿਓਪੈਥਿਕ ਦੇ ਡਾ.ਸੀਮਾ ਵਸ਼ਿਸ਼ਟ, ਡਾ. ਪਰਮਵੀਰਪਾਲ ਸਿੰਘ, ਡਾ.ਅਜੈ ਕੁਮਾਰ ਬੱਗਾ ਸਮੇਤ ਹੋਰ ਡਾਕਟਰਾਂ ਨੇ 942 ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਮਰੀਜ਼ਾਂ ਨੂੰ ਸਿਹਤ ਦੀ ਸਾਂਭ ਸੰਭਾਲ ਬਾਰੇ ਵੀ ਦੱਸਿਆ ਕਿਆ। ਕੈਂਪ ਵਿਚ ਨੋਡਲ ਅਫਸਰ ਡਾ. ਰਵਿੰਦਰ ਨਾਥ, ਡਾ. ਅਜੈ ਕੁਮਾਰ ਬੱਗਾ, ਡਾ. ਰਾਜੇਸ਼ ਸੂਦ, ਡਾ ਪਲਵਿੰਦਰ ਸਿੰਘ ਵਲੋਂ ਮਰੀਜ਼ਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਸਿਹਤ ਬਾਰੇ ਦੱਸਿਆ। ਕੈਂਪ ਨੂੰ ਸਫਲ ਬਣਾਉਣ ਲਈ ਪਿੰਡ ਦੇ ਸਰਪੰਚ ਅਮਰ ਸਿੰਘ ਅਤੇ ਪੰਚਾਇਤ ਮੈਂਬਰ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …