Nabaz-e-punjab.com

ਨੌਕਰੀ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੀ ਕੰਪਨੀ ਪ੍ਰਬੰਧਕ ਦਫ਼ਤਰ ਨੂੰ ਤਾਲਾ ਲਗਾ ਕੇ ਫਰਾਰ, ਪੀੜਤਾਂ ਵੱਲੋਂ ਨਾਅਰੇਬਾਜ਼ੀ

ਉਮੀਦਵਾਰਾਂ ਦਾ ਮੈਡੀਕਲ ਕਰਨ ਵਾਲੇ ਪ੍ਰਾਈਵੇਟ ਸਿਹਤ ਕੇਂਦਰ ਦੇ ਸਟਾਫ਼ ਨੇ ਵੀ ਸੈਂਟਰ ਨੂੰ ਲਾਇਆ ਤਾਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਮੁਹਾਲੀ ਵਿੱਚ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨਾਲ ਠੱਗੀ ਮਾਰਨ ਵਾਲੀ ਕੰਪਨੀ ਦੇ ਬੰਦ ਪਏ ਦਫ਼ਤਰ ਅਤੇ ਪੀੜਤ ਵਿਅਕਤੀਆਂ ਦਾ ਕਥਿਤ ਮੈਡੀਕਲ ਕਰਨ ਵਾਲੇ ਪ੍ਰਾਈਵੇਟ ਸਿਹਤ ਕੇਂਦਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਪੀੜਤ ਵਿਅਕਤੀਆਂ ਦੀ ਸ਼ਿਕਾਇਤ ਮਿਲਣ ’ਤੇ ਪੁਲੀਸ ਵੱਲੋਂ ਸਬੰਧਤ ਕੰਪਨੀ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਬਾਅਦ ਉਕਤ ਕੰਪਨੀ ਦੇ ਪ੍ਰਬੰਧਕ ਆਪਣੇ ਦਫ਼ਤਰ ਨੂੰ ਤਾਲਾ ਮਾਰ ਕੇ ਫਰਾਰ ਹੋ ਗਏ ਹਨ। ਅੱਜ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰਨਾਂ ਵੱਖ ਵੱਖ ਸ਼ਹਿਰਾਂ ਤੋਂ ਆਏ ਪੀੜਤ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਕੇ ਇਨਸਾਫ਼ ਦੀ ਗੁਹਾਰ ਲਗਾਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤਕਾ, ਕਪਿਲ ਦੇਵ, ਰਮਨਦੀਪ, ਰਵਿੰਦਰ ਸਿੰਘ ਸ਼ਾਹੀ, ਰਜਿੰਦਰ, ਸੁਨੀਲ ਮੌਰਿਆ, ਰਾਜੇਸ਼ ਧੀਮਾਨ, ਹਿਮਾਂਸੀ, ਅਮਨ, ਮੰਜੂ ਨੇ ਦੱਸਿਆ ਕਿ ਉਨ੍ਹਾਂ ਨੇ ਨੌਕਰੀ ਡਾਟ ਕਾਮ ’ਤੇ ਮੁਹਾਲੀ ਦੀ ਇਕ ਕੰਪਨੀ ਦਾ ਇਸ਼ਤਿਹਾਰ ਪੜ੍ਹ ਕੇ ਪ੍ਰਬੰਧਕਾਂ ਨਾਲ ਤਾਲਮੇਲ ਕੀਤਾ ਸੀ। ਕੰਪਨੀ ਨੇ ਬੈਂਕ ਵਿੱਚ ਨੌਕਰੀ ਦਿਵਾਉਣ ਦੀ ਗੱਲ ਆਖੀ ਗਈ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਬੈਂਕਾਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪ੍ਰਤੀ ਨੌਜਵਾਨ 4500 ਤੋਂ 6500 ਰੁਪਏ ਵਸੂਲੇ ਗਏ ਸੀ। ਇਸ ਤੋਂ ਬਾਅਦ ਕੰਪਨੀ ਵੱਲੋਂ ਉਮੀਦਵਾਰਾਂ ਨੂੰ ਫੇਜ਼-5 ਸਥਿਤ ਪ੍ਰਾਈਵੇਟ ਸਿਹਤ ਕੇਂਦਰ ਵਿੱਚ ਮੈਡੀਕਲ ਕਰਵਾਉਣ ਲਈ ਆਖਿਆ ਸੀ ਅਤੇ ਉਨ੍ਹਾਂ ਨੂੰ ਵੱਖ ਵੱਖ ਸ਼ਹਿਰ ਵਿੱਚ ਨੌਕਰੀ ਲਗਾਉਣ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਤੱਕ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਗਈ। ਸਗੋਂ ਰੁਜ਼ਗਾਰ ਦਿਵਾਉਣ ਅਤੇ ਮੈਡੀਕਲ ਕਰਨ ਵਾਲੇ ਸੈਂਟਰ ਦੇ ਪ੍ਰਬੰਧ ਆਪੋ ਆਪਣੇ ਅਦਾਰੇ ਬੰਦ ਕਰਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਦੋਵੇਂ ਅਦਾਰਿਆਂ ਖ਼ਿਲਾਫ਼ ਪੁਲੀਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਲੇਕਿਨ ਹੁਣ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…